ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ

ਲੁਧਿਆਣਾ, 11 ਫਰਵਰੀ (ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ) ਸਮਾਜ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਖੰਨਾ ਸ਼ਹਿਰ ਦੀਆਂ ਵੱਖੋ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ 37 ਵੇਂ  ਲੋੜਵੰਦ ਪਰਿਵਾਰ ਦੀ ਧੀ ਦਾ ਵਿਆਹ ਰਾਮਗੜ੍ਹੀਆ ਭਵਨ ਖੰਨਾ ਵਿਖੇ ਕਰਵਾਇਆ। ਹਿਊਮਨ ਬਲੱਡ ਡੋਨਰਜ ਐਸੋਸੀਏਸ਼ਨ ਖੰਨਾ ਦੇ ਜਰਨਲ ਸਕੱਤਰ ਮੁਕੇਸ਼ ਸਿੰਘੀ ਅਨੁਸਾਰ ਇਸ ਕੰਨਿਆਂ ਦੇ ਵਿਆਹ ਲਈ ਸਮਾਜ ਸੇਵੀ ਗਗਨਦੀਪ ਕੌਰ ਕਾਲੀਰਾਓ ਨੇ ਉਹਨਾਂ ਦੀ ਸੰਸਥਾ ਤੱਕ ਪਹੁੰਚ ਕੀਤੀ।

   ਜ਼ਿਕਰਯੋਗ ਹੈ ਕਿ ਇਸ ਵਿਆਹ ਬਾਬਤ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੂੰ ਸੱਦਾ ਦੇ ਕੇ ਵਿਆਹ ਸਬੰਧੀ ਬੀਤੇ ਬੁੱਧਵਾਰ ਨੂੰ ਇੱਕ ਮੀਟਿੰਗ ਰੱਖੀ ਗਈ ਸੀ, ਇਸ ਮੀਟਿੰਗ ਵਿੱਚ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ, ਮਹਾਂ ਕਾਲ ਬਲੱਡ ਸੇਵਾ ਸੋਸਾਇਟੀ ਖੰਨਾ, ਨਿਊ ਏਜ਼ ਵੈਲਫ਼ੇਅਰ ਕਲੱਬ ਖੰਨਾ, ਨਰ ਸੇਵਾ ਨਰਾਇਣ ਸੇਵਾ, ਮਾਂ ਅੰਨਪੂਰਣਾ ਰਸੋਈ, ਸੰਸਥਾ ਸਰਬੱਤ ਦਾ ਭਲਾ ਅਤੇ ਖਤਰੀ ਚੇਤਨਾ ਮੰਚ ਨੇ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਹਾਮੀ ਭਰੀ।

  ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਅੱਜ ਸਵੇਰੇ ਤੋਂ ਹੀ ਸ਼ਹਿਰ ਦੇ ਸਮਾਜ ਸੇਵੀ ਵਿਆਹ ਸੰਬੰਧੀ ਤਿਆਰਿਆਂ ਮੁੰਕਮਲ ਕਰਵਾਉਣ ਲਈ ਰਾਮਗੜ੍ਹੀਆ ਭਵਨ ਖੰਨਾ ਵਿਖੇ ਇਕੱਠੇ ਹੋਏ ਤੇ ਆਉਣ ਵਾਲੇ ਦੋਹਾਂ ਪਰਿਵਾਰਾਂ ਤੇ ਰਿਸ਼ਤੇਦਾਰਾਂ ਲਈ ਚਾਹ ਪਾਣੀ, ਲੰਗਰ ਦੀ ਸੇਵਾ ਲਈ ਹਲਵਾਈ ਨਾਲ ਕੰਮ ਕਰਵਾਉਣ ਵਿੱਚ ਰੁੱਝੇ ਰਹੇ। 

    ਸਮੂਹ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਰਾਮਗੜ੍ਹੀਆ ਭਵਨ ਖੰਨਾ ਦੇ ਗੁਰਦੁਆਰਾ ਸਾਹਿਬ ਜੀ ਵਿਖੇ ਆਨੰਦ ਕਾਰਜ ਦੀ ਰਸਮ ਉਪਰੰਤ ਬਰਤਨ, ਤੋਹਫ਼ੇ, ਗਰਮ ਕੱਪੜੇ,  ਕੰਨਿਆਂ ਅਤੇ ਲਾੜੇ ਲਈ ਸੂਟ ਤੇ ਸ਼ਗਨ ਦੇ ਕੇ ਅਸ਼ੀਰਵਾਦ ਦਿੱਤਾ , ਤੇ ਖੁਸ਼ੀ ਖੁਸ਼ੀ ਲੜਕੀ ਦੀ ਡੋਲੀ ਤੋਰਦੇ ਹੋਏ ਅਕਾਲਪੁਰਖ ਅੱਗੇ ਸੁਭਾਗੀ ਜੋੜੀ ਲਈ ਅਰਦਾਸ ਕੀਤੀ।

ਇਸ ਮੌਕੇ ਵਿਆਹ ਵਾਲੇ ਦੋਹਾਂ ਪਰਿਵਾਰਾਂ ਦੇ ਨਾਲ ਨਾਲ ਸ਼ਹਿਰ ਦੇ ਉੱਘੇ ਸਮਾਜ ਸੇਵੀ ਪੁਸ਼ਕਰ ਰਾਜ ਸਿੰਘ, ਮੁਕੇਸ਼ ਸਿੰਘੀ, ਨਿਰਮਲ ਸਿੰਘ ਨਿੰਮਾ, ਜਤਿੰਦਰ ਸਿੰਘ, ਚੰਦਨ ਨੇਗੀ, ਰਾਹੁਲ ਗਰਗ ਬਾਵਾ, ਹੰਸਰਾਜ ਬਿਰਾਨੀ, ਦਵਿੰਦਰ ਕੌਰ, ਗਗਨਦੀਪ ਕੌਰ ਕਾਲੀਰਾਓ, ਜਸਵਿੰਦਰ ਸਿੰਘ ਕੌੜੀ, ਹੈੱਡ ਮਾਸਟਰ ਜਗਜੀਤ ਸਿੰਘ,  ਪਵਨ ਜੈਦਕਾ, ਨੂੰਗੇਸ਼ ਗੋਇਲ, ਸੰਦੀਪ ਵਾਲੀਆ, ਸੰਦੀਪ ਸਿੰਘ, ਅਭਿਸ਼ੇਕ ਵਰਧਨ, ਰਾਜਵੀਰ ਸਿੰਘ ਲਿਬੜਾ, ਮੋਹਿਤ ਅਰੋੜਾ, ਸੁਰਜੀਤ, ਰਜਿੰਦਰ ਅਨੇਜਾ ਆਦਿ ਹਾਜ਼ਰ ਸਨ।