ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਪੱਖੋਵਾਲ ਰੋਡ ਲਿਖਣ ਵਾਲਿਆਂ ਦਾ ਜੋਧਾਂ ਥਾਣੇ ਦੀ ਐਸ ਐਚ ਓ ਨੇ ਪੱਖ ਪੂਰਿਆ

ਬੰਦੀ ਸਿੰਘਾਂ ਦੀ ਰਿਹਾਈ ਵਾਲੇ ਬੋਰਡ ਨੂੰ ਨੁਕਸਾਨ ਪੁਚਾਉਣ ਵਾਲੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਆਗੂ

ਮੁੱਲਾਂਪੁਰ/ ਦਾਖਾ, 02 ਫਰਵਰੀ (ਸਤਵਿੰਦਰ ਸਿੰਘਗਿੱਲ) ਭਾਈ ਬਾਲਾ ਚੌਕ ਲੁਧਿਆਣੇ ਤੋਂ ਰਾਏਕੋਟ ਤੱਕ ਜਾਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਜਿਸ ਨੂੰ 1962 ਸਮੇਂ ਦੇ ਮੁੱਖ ਮੰਤਰੀ ਸ : ਪਰਤਾਪ ਸਿੰਘ ਕੈਰੋਂ ਨੇ ਆਪਣੇ ਕਰ ਕਮਲਾਂ ਨਾਲ ਏਸ ਮਾਰਗ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਰੱਖਿਆ ਸੀ। ਪਰ ਲੋਕ ਇਸ ਮਾਰਗ ਨੂੰ ਪੱਖੋਵਾਲ ਰੋਡ ਦੇ ਨਾਮ ਨਾਲ ਵੀ ਪੁਕਾਰਦੇ ਰਹੇ ਹਨ । ਜਦ ਕਿ ਭਾਈ ਬਾਲਾ ਚੌਕ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿੱਚ ਦੀ ਹੁੰਦਾ ਹੋਇਆ ਇਹ ਮਾਰਗ ਰਾਏਕੋਟ ਜਾਂਦਾ ਹੈ । ਇਸ ਮਾਰਗ ਤੇ ਕਿਤੇ ਵੀ ਪੱਖੋਵਾਲ ਨਹੀਂ ਪੈਂਦਾ। ਜਦ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੋਂ ਅਲੱਗ ਸੜਕ ਪੱਖੋਵਾਲ ਨੂੰ ਜਾਂਦੀ ਹੈ। ਫਿਰ ਦੇਸ਼ ਲਈ ਨਿੱਕੀ ਉਮਰੇ ਵੱਡੀ ਕੁਰਬਾਨੀ ਕਰਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਬਣੇ ਮਾਰਗ ਨੂੰ ਲੋਕ ਪੱਖੋਵਾਲ ਰੋਡ ਕਿਉ ਆਖੀ ਜਾਂਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਆਗੂ ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਅਸੀਂ ਬੜੇ ਲੰਮੇਂ ਸਮੇਂ ਤੋਂ ਇਸ ਮਾਰਗ ਤੇ ਦੁਕਾਨਦਾਰ ਜਾਂ ਫਿਰ ਆਪਣੇ ਵੱਡੇ ਵੱਡੇ ਕਾਰੋਬਾਰ ਚਲਾਉਣ ਵਾਲਿਆਂ ਨੂੰ ਅਪੀਲ ਕਰ ਚੁੱਕੇ ਹਾਂ ਕਿ ਇਸ ਮਾਰਗ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਲਿਖਿਆ ਜਾਵੇ। ਇਸ ਬੇਨਤੀ ਨੂੰ ਮੰਨਦੇ ਹੋਏ ਜ਼ਿਆਦਾਤਰ ਲੋਕਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਲਿਖਣਾ ਸ਼ੁਰੂ ਕਰ ਦਿੱਤਾ। ਪਰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਸਿੰਗਲਾ ਇਨਕਲੇਵ ਮਾਂ ਬਗਲਾਮੁਖੀ ਧਾਮ (ਨੇੜੇ ਦੋਲੋ ਖੁਰਦ) ਦੇ ਪ੍ਰਬੰਧਕ ਆਪਣੇ ਸਾਲਾਨਾ ਸਮਾਗਮ ਦੇ ਫਲੈਕਸ ਬੋਰਡ ਤੇ ਇਸ ਮਾਰਗ ਨੂੰ ਪੱਖੋਵਾਲ ਰੋਡ ਹੀ ਲਿਖਦੇ ਹਨ। ਜਿਨ੍ਹਾਂ ਨਾਲ ਬੋਰਡ ਦਿੱਤੇ ਨੰਬਰਾਂ ਤੇ 10 ਦਿਨ ਪਹਿਲਾਂ ਸੰਪਰਕ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਜਾਣਕਾਰੀ ਬਕਾਇਦਾ ਦਿੱਤੀ ਗਈ। ਜਿਨ੍ਹਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੋ ਨਵੇਂ ਬਣਾਏ ਜਾਣਗੇ ਉਨ੍ਹਾਂ ਉਪਰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਲਿਖਿਆ ਜਾਵੇਗਾ। ਪਰ ਨਵੇਂ ਬੋਰਡ ਉਪਰ ਇਨ੍ਹਾਂ ਵੱਲੋਂ ਫਿਰ ਤੋਂ ਪੱਖੋਵਾਲ ਰੋਡ ਲਿਖਕੇ ਸਹੀਦ ਕਰਤਾਰ ਸਿੰਘ ਸਰਾਭਾ ਸਟੇਡੀਅਮ ਦੀ ਚਾਰ ਦਿਵਾਰੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਬੋਰਡ ਉਪਰ ਟੰਗ ਦਿੱਤੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਬੋਰਡ ਨੂੰ ਵੀ ਨੁਕਸਾਨ ਪੁਚਾਇਆ। ਜਿਸ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਦੇ ਲੋਕ ਅਤੇ ਇਲਾਕੇ ਦੀਆਂ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਅਤੇ ਸਰਾਭਾ ਪੰਥਕ ਮੋਰਚੇ ਦੇ ਆਗੂਆਂ ਵੱਲੋਂ ਸਟੇਡੀਅਮ ਦੀ ਚਾਰ ਦਵਾਰੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਪੱਖੋਵਾਲ ਰੋਡ ਦਰਸਾਉਂਦੇ ਬੋਰਡ ਉਤਾਰੇ ਗਏ। ਜਦੋਂ ਬਗਲਾਮੁਖੀ ਧਾਮ ਦੇ ਪ੍ਰਬੰਧਕਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਬੋਰਡ ਨੂੰ ਨੁਕਸਾਨ ਬਚਾਉਣ ਬਾਰੇ ਪੁੱਛਿਆ ਤਾਂ ਉਹ ਗਲਤੀ ਮੰਨਣ ਦੀ ਬਜਾਏ ਸਰਾਭਾ ਪੰਥਕ ਮੋਰਚੇ ਦੇ ਆਗੂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਭਾਈ ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਮੈਨੂੰ ਧਮਕੀਆਂ ਦੇਣ ਤੋਂ ਸਿਰਫ਼ ਪੰਜ ਮਿੰਟਾਂ ਬਾਅਦ ਏ ਐਸ ਆਈ ਬਲਜੀਤ ਸਿੰਘ ਹਲਵਾਰਾ ਨੇ ਫੋਨ ਤੇ ਆਖਿਆ ਕਿ ਜੋਧਾਂ ਥਾਣੇ ਨਵੇਂ ਐਸ ਐਚ ਓ ਮੈਡਮ ਰੁਪਿੰਦਰ ਕੌਰ ਲੱਗ ਚੁੱਕੇ ਹਨ ਆਪ ਨੂੰ ਮਿਲਣ ਚਾਹੁੰਦੇ ਹਨ । ਜਦੋਂ ਮੈਂ ਐਸ ਐਚ ਓ ਰਪਿੰਦਰ ਕੌਰ ਨੂੰ ਉਹਨਾਂ ਦੇ ਦਫਤਰ ਚੋਂ ਮਿਲਿਆ ਤਾਂ ਉਨ੍ਹਾਂ ਨੇ ਮਿਲਣਸਾਰ ਆਖਿਆ ਤੂੰ ਮਾਂ ਬਗਲਾਮੁਖੀ ਧਾਮ ਦੇ ਫਲੈਕਸ ਬੋਰਡ ਪਿੰਡ ਸਰਾਭੇ ਚੋਂ ਨਹੀਂ ਉਤਾਰਨੇ। ਜਦ ਕਿ ਜਦੋਂ ਮੈਂ ਬੰਦੀ ਸਿੰਘਾਂ ਦੇ ਬੋਰਡ ਦਾ ਹੋਏ ਨੁਕਸਾਨ ਦੀ ਜਾਣਕਾਰੀ ਦੇਣੀ ਚਾਹੀ ਤਾਂ ਉਨ੍ਹਾਂ ਨੇ ਮੇਰੀ ਕੋਈ ਵੀ ਗੱਲ ਸੁਣਨਾ ਜ਼ਰੂਰੀ ਨਹੀਂ ਸਮਝਿਆ ਅਤੇ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਪੱਖੋਵਾਲ ਰੋਡ ਦਰਸਾਉਣ ਵਾਲੇ ਪ੍ਰਬੰਧਕਾਂ ਦਾ ਮੈਡਮ ਪੱਖ ਪੂਰਦੀ ਰਹੀ। ਜਿਸ ਦੀ ਜਾਣਕਾਰੀ ਪੁਲਸ ਜਿਲਾ ਜਗਰਾਉਂ ਦੇ ਐਸ ਐਸ ਪੀ ਸ ਹਰਜੀਤ ਸਿੰਘ ਨੂੰ ਫੋਨ ਤੇ ਜਾਣਕਾਰੀ ਦਿੱਤੀ । ਉਹਨਾਂ ਨੇ ਆਖਿਆ ਕਿ ਡੀ ਐਸ ਪੀ ਮੁੱਲਾਂਪਰ ਆਪ ਨਾਲ ਸੰਪਰਕ ਕਰਨਗੇ। ਡੀ ਐੱਸ ਪੀ ਮੁੱਲਾਪਰ ਜਸਵਿੰਦਰ ਸਿੰਘ ਨੇ ਸਾਨੂੰ ਫੋਨ ਕਰ ਕੇ ਆਖਿਆ ਕਿ ਮੈਂ ਅੱਜ ਹੀ ਮੌਕਾ ਦੇਖਣ ਪਿੰਡ ਸਰਾਭੇ ਪਹੁੰਚਾਂਗਾ। ਪਰ ਉਹ ਮੌਕਾ ਦੇਖਣ ਪਿੰਡ ਸਰਾਭੇ ਨਾ ਪਹੁੰਚੇ ਤੇ ਉਨ੍ਹਾਂ ਨੇ ਫੋਨ ਕਰ ਕੇ ਆਖਿਆ ਮੇਰੀ ਮਾਂ ਬਗਲਾਮੁਖੀ ਧਾਮ ਦੇ ਪ੍ਰਬੰਧਕਾਂ ਨਾਲ ਗੱਲ ਹੋ ਚੁੱਕੀ ਹੈ ਜੋ ਹੁਣ ਉਹ ਨਵੇਂ ਫਲੈਕਸ ਬੋਰਡ ਲਗਾਉਣਗੇ ਉਸ ਉਪਰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਲਿਖਿਆ ਜਾਵੇਗਾ । ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਸਰਾਭਾ ਦੇ ਪ੍ਰਧਾਨ ਹਰਦੀਪ ਸਿੰਘ ਰਿੰਪੀ ਸਰਾਭਾ ਨੇ ਆਖਿਆ ਕਿ ਜੋ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਪੱਖੋਵਾਲ ਰੋਡ ਲਿਖਣ 'ਚ ਪੁਲਿਸ ਮੁਲਾਜਮ ਹੱਲਾਸ਼ੇਰੀ ਦੇਵੇਗਾ ਉਸ ਖਿਲਾਫ ਮੋਰਚਾ ਅਸੀਂ ਲਾਵਾਂਗੇ। ਬਾਕੀ ਜੋ ਕੋਈ ਮਰਜ਼ੀ ਰਾਜਨੀਤੀ ਪਹੁੰਚ ਰੱਖਦਾ ਹੋਵੇ ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਦੀ ਬੇਅਦਬੀ ਕਰੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਇਸ ਤੋਂ ਇਲਾਵਾ ਸ੍ਰੋਮਣੀ ਪੰਚਾਇਤ ਖਾਲਸਾ ਦੇ ਆਗੂ ਮਾਰਟਰ ਮੁਕੰਦ  ਸਿੰਘ ਚੌਕੀਮਾਨ ਨੇ ਆਖਿਆ ਕੀ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਹੋ ਜੁਦਾ ਥਾਣੇ ਦੇ ਐਸ ਐਚ ਓ ਰਪਿੰਦਰ ਕੌਰ ਨੂੰ ਸਮਝ ਕਿ ਉਹ ਥਾਣੇ ਜੋਧਾਂ ਆਉਣ ਵਾਲੇ ਨਾਲ ਆਪਣੀ ਮਾੜੀ ਭਾਸ਼ਾ ਨੂੰ ਸੁਧਾਰਨ ਕਿਉਂਕਿ ਇਹ ਪਹਿਲਾਂ ਵੀ ਇਥੇ ਆਪਣੀ ਡਿਊਟੀ ਕਰ ਚੁੱਕੇ ਹਨ ਅਤੇ ਹੁਣ ਇਨ੍ਹਾਂ ਨੂੰ ਥਾਣੇ ਜੋਧਾਂ ਦੇ ਐਸ ਐਚ ਓ  ਲਗਾਇਆ ਗਿਆ ਹੈ। ਥਾਣਾਂ ਜੋਧਾਂ 'ਚ ਪੈਂਦੇ ਪਿੰਡਾਂ ਦੇ ਲੋਕਾਂ ਵਿਚ ਇਸ ਗੱਲ ਦਾ ਕਾਫੀ ਰੋਸ ਪਾਇਆ ਜਾ ਰਿਹਾ ਹੈ ਕੇ ਐਸ ਐਚ ਓ ਮੈਡਮ ਰਪਿੰਦਰ ਕੌਰ ਦਾ ਲੋਕਾਂ ਪ੍ਰਤੀ ਬੋਲਣ ਦੀ ਭਾਸ਼ਾ ਠੀਕ ਨਹੀਂ। ਜਿਹਨਾਂ ਨੇ ਡਿਊਟੀ ਸੰਭਾਲਣ ਸਾਰ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਬੇਅਦਬੀ ਕਰਨ ਵਾਲਿਆਂ ਦਾ ਪੱਖ ਪੂਰ ਕੇ ਕਨੂੰਨੀ ਸਕੰਜੇ ਟੰਗਿਆ।