ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 318ਵਾ ਦਿਨ ਬਹੁਜਨ ਮੁਕਤੀ ਪਾਰਟੀ ਤੇ ਅੱਬੂਵਾਲ ਨੇ ਹਾਜ਼ਰੀ ਭਰੀ 

ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਆਦੇਸ਼ ਨੂੰ ਸਮੁੱਚੀ ਕੌਮ ਖਿੜੇ ਮੱਥੇ ਪਰਵਾਨ ਕਰੇਗੀ : ਸਰਾਭਾ ਪੰਥਕ ਮੋਰਚਾ

ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸਰਾਭਾ ਵਿਖੇ ਪੰਥਕ ਇਕੱਠ ਅੱਜ

ਸਰਾਭਾ 5 ਜਨਵਰੀ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 318ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਬਹੁਜਨ ਮੁਕਤੀ ਪਾਰਟੀ ਦੇ ਆਗੂ ਹਰਬੰਸ ਸਿੰਘ ਗਿੱਲ,ਦਰਸ਼ਨ ਸਿੰਘ ਹਲਵਾਰਾ, ਜਰਨੈਲ ਸਿੰਘ ਹਸਨਪੁਰ ਪਿੰਡ ਅੱਬੂਵਾਲ ਤੋਂ ਸਮਾਜ ਸੇਵਕ ਬਲਦੇਵ ਸਿੰਘ ਅੱਬੂਵਾਲ,ਗਿਆਨੀ ਹਰਭਜਨ ਸਿੰਘ ਅੱਬੂਵਾਲ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹਰਬੰਸ ਸਿੰਘ ਗਿੱਲ, ਬਲਦੇਵ ਸਿੰਘ ਅੱਬੂਵਾਲ ਨੇ ਆਖਿਆ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਨੂੰ ਇਨਸਾਫ਼ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਜਿਸ ਦੇਸ਼ ਲਈ ਸਿੱਖ ਕੌਮ ਨੇ ਆਪਣਾ ਖੂਨ ਡੋਲ੍ਹ ਕੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਬਾਹਰ ਕੱਢਿਆ ਅੱਜ ਉਸੇ ਦੇਸ਼ ਹਿੰਦੂਤਵ ਲੀਡਰ ਸਿੱਖਾਂ ਨੂੰ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹਨ । ਪਰ ਜਦੋਂ ਵੀ ਦੇਸ਼ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਤਾਂ ਸਿੱਖਾਂ ਨੇ ਸਭ ਤੋਂ ਅੱਗੇ ਹੋ ਕੇ ਆਪਣਾ ਫਰਜ਼ ਨਭਾਇਆ । ਉਹ ਭਾਵੇਂ ਕੋਰੋਨਾ ਕਾਲ ਦਾ ਸਮਾਂ ਹੋਵੇ ਜਦੋਂ ਸਭ ਲੋਕ ਘਰਾਂ ਦੇ ਅੰਦਰ ਡੱਕੇ ਹੋਏ ਸਨ। ਉਸ ਸਮੇਂ ਸਿੱਖ  ਨੇ ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੇ ਘਰਾਂ ਤੱਕ ਗੁਰੂ ਕਾ ਲੰਗਰ ਪਹੁੰਚ ਦੇ ਕੀਤੇ। ਜਦਕਿ ਜਿਸ ਗੁਰੂ ਗ੍ਰੰਥ ਸਾਹਿਬ ਤੋਂ ਸਮੁੱਚੀ ਸਿੱਖ ਕੌਮ ਨੂੰ ਸ਼ਕਤੀ ਮਿਲਦੀ ਹੈ ਤੇ ਸੇਵਾ ਕਰਨ ਦਾ ਉਪਦੇਸ਼ ਪਰ ਪਾਪੀਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰ ਦਿੱਤੇ ਪਰ ਸਾਮੇਂ ਦੀਆਂ ਤੇ ਸਰਕਾਰਾਂ ਨੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਏ ਸਾਨੂੰ ਸਿੱਖਾਂ ਨੂੰ ਲਾਰੇ ਲਾ ਕੇ ਸਰਦੀਆਂ ਆ ਰਹੀਆਂ ਹਨ। ਉਨ੍ਹਾਂ ਅੱਗੇ ਆਖਿਆ ਕਿ ਅੱਜ ਹਿੰਦੂਤਾਂਵੀ ਸਾਡੇ ਸਿੱਖਾਂ ਦਾ ਇਤਿਹਾਸ ਜਰੂਰ ਪੜ੍ਹ ਲੈਣ ਤੇ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਨੇ ਕਦੇ ਵੀ ਹਾਰ ਨਹੀਂ ਮੰਨੀ। ਭਾਵੇਂ ਮੁਗਲਾਂ ਦਾ ਰਾਜ ਹੋਵੇ ਜਾਂ ਅੰਗਰੇਜ਼ਾਂ ਦਾ ਜਾਂ ਫਿਰ ਅੱਜ ਮੋਦੀ ਦੀ ਸਰਕਾਰ ਦਾ ਰਾਜ ਹੋਵੇ । ਪਰ ਸਿੱਖ ਕੌਮ ਹਮੇਸ਼ਾਂ ਆਪਣੇ ਹੱਕਾ ਲਈ ਹਿਕ ਤਾਣ ਕੇ ਸੰਘਰਸ਼ ਦੇ ਮੈਦਾਨ ਵਿੱਚ ਲੜਦੀ ਹੈ । ਉਹਨਾਂ ਆਖਰ ਵਿੱਚ ਆਖਿਆ ਕਿ ਅਸੀ ਸਰਾਭਾ ਪੰਥਕ ਮੋਰਚੇ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਕੌਮ ਨੂੰ ਆਦੇਸ਼ ਆਇਆ ਹੈ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਜੋ ਚੰਡੀਗੜ੍ਹ ਵਿਖੇ ਕੌਮੀ ਇਨਸਾਫ਼ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ ਹੈ। ਸਮੁੱਚੀ ਸਿੱਖ ਕੌਮ ਉਸ ਵਿਚ ਵੱਧ-ਚੜ੍ਹ ਕੇ ਸਹਿਯੋਗ ਕਰੇ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾਂ ਦਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਅਤੇ ਹੋਰ ਮੰਗਾਂ ਜਲਦ ਜਿੱਤ ਪ੍ਰਾਪਤ ਕਰ ਸਕੀਏ  । ਜਦਕਿ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਆਦੇਸ਼ ਨੂੰ ਸਮੁੱਚੀ ਸਿੱਖ ਕੌਮ ਖਿੜੇ ਮੱਥੇ ਪਰਵਾਨ ਕਰੇਗੀ। ਜੋ 7 ਜਨਵਰੀ ਨੂੰ ਕੌਮ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਦੇ ਮੈਦਾਨ ਵਿੱਚ ਜ਼ਰੂਰ ਡਟੇਗੀ।  ਸਰਾਭਾ ਪੰਥਕ ਮੋਰਚੇ ਵੱਲੋਂ ਪੰਥਕ ਇਕੱਠ 6 ਜਨਵਰੀ ਨੂੰ ਹੋਵੇਗਾ । ਇਸ ਸਮੇਂ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ, ਰਣਜੀਤ ਸਿੰਘ ਰੱਤੋਵਾਲ,ਅਮਨਦੀਪ ਸਿੰਘ ਰੱਤੋਵਾਲ,ਬੰਤ ਸਿੰਘ ਸਰਾਭਾ, ਲੇਖ ਸਿੰਘ ਅੱਬੂਵਾਲ,ਜਸਵਿੰਦਰ ਸਿੰਘ ਕਾਲਖ,ਮੁਖਤਿਆਰ ਸਿੰਘ ਟੂਸੇ,ਡੋਗਰ ਸਿੰਘ ਟੂਸੇ,ਮਨਪ੍ਰੀਤ ਸਿੰਘ ਟੂਸੇ, ਤਰਲੋਕ ਸਿੰਘ ਟੂਸੇ, ਪ੍ਰਿਤਪਾਲ ਸਿੰਘ ਹਲਵਾਰਾ, ਜਸਵੰਤ ਸਿੰਘ ਟੂਸੇ ਆਦਿ ਹਾਜ਼ਰੀ ਭਰੀ।