ਨਕੋਦਰ ਦੇ ਕੱਪੜਾ ਵਪਾਰੀ ਤੇ ਕਤਲ ਦੀ ਦੀ ਸ਼ਾਜਿਸ਼ ਅਮਰੀਕਾ ਵਿਚ ਘੜੀ ਗਈ

ਚੰਡੀਗੜ੍ਹ, 14 ਦਸੰਬਰ (ਗੁਰਕੀਰਤ ਜਗਰਾਓ/ ਮਨਜਿੰਦਰ ਗਿੱਲ) ਪੰਜਾਬ ਦੇ ਨਕੋਦਰ ਵਿੱਚ ਪਿਛਲੇ ਦਿਨੀਂ ਇੱਕ ਕੱਪੜਾ ਵਪਾਰੀ ਸਮੇਤ ਉਸ ਦੇ ਗੰਨਮੈਨ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਟਿਮੀ ਚਾਵਲਾ ਤੇ ਉਸ ਦੇ ਗੰਨਮੈਨ ਦਾ ਕਤਲ ਕਰਨ ਵਾਲੇ 5 ਦੋਸ਼ੀ ਸਨ ਉਨ੍ਹਾਂ ਵਿੱਚੋਂ  3 ਦੋਸ਼ੀਆਂ ਖੁਸ਼ਕਰਨ ਸਿੰਘ ਫ਼ੌਜੀ,ਕਮਾਲਦੀਪ ਸਿੰਘ ਉਰਫ ਦੀਪਾ, ਮੰਗਾਂ ਸਿੰਘ  ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ 2 ਦੋਸ਼ੀ ਸਤਪਾਲ ਉਰਫ ਸਾਜਨ ਤੇ ਠਾਕੁਰ ਇਹ ਦੋਨੋਂ ਫਰਾਰ ਹਨ। ਜਿੰਨਾ ਦੀ ਭਾਲ ਜਾਰੀ ਹੈ। ਡੀਜੀਪੀ ਮੁਤਾਬਕ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਟਿਮੀ ਚਾਵਲਾ ਦੇ ਕਤਲ ਦੀ ਸਾਜ਼ਿਸ਼ ਅਮਰੀਕਾ ਵਿੱਚ ਰਚੀ ਗਈ ਹੈ। ਜਿਸ ਵਿੱਚ ਨਾਮ ਅਮਰੀਕਾ ਬੈਠੇ ਅਮਨਦੀਪ ਪੁਰੇਵਾਲ ਦਾ ਆ ਰਿਹਾ ਹੈ।  ਪੁਲਿਸ ਨੇ ਘਟਨਾ ਸਮੇਂ ਵਰਤੇ ਗਏ ਹਥਿਆਰ ਵੀ ਜ਼ਬਤ ਕਰ ਲਏ ਹਨ। ਇਹ ਹਥਿਆਰ ਗੁਰਿੰਦਰ ਗਿੰਡਾ ਨੇ ਦਿੱਤੇ ਸਨ। ਡੀਜੀਪੀ ਨੇ ਅੱਗੇ ਕਿਹਾ ਕਿ ਕੱਪੜਾ ਵਪਾਰੀ ਦੀ ਸਕਾਰਪੀਓ ਤੇ ਸਫਾਰੀ ਕਾਰ ਵਿਚ ਰੇਕੀ ਕੀਤੀ ਗਈ ਸੀ। ਇਸ ਕਤਲ ਨੂੰ ਨਵੇਂ ਗਿਰੋਹ ਨੇ ਅੰਜਾਮ ਦਿੱਤਾ ਹੈ। ਇਹ ਗਿਰੋਹ ਅਮਰੀਕਾ ਵਿਚ ਬੈਠੇ ਅਮਨਦੀਪ ਪੁਰੇਵਾਲ ਚਲਾ ਰਿਹਾ ਹੈ