ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 293ਵਾ ਦਿਨ 

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਸਮਾਂ ਮਾਨ ਸਰਕਾਰ ਕੋਲ ਹਾਲੇ ਵੀ ਮੌਕਾ -ਰਕਬਾ/ ਕਨੇਚ

ਸਰਾਭਾ ਮੁੱਲਾਪੁਰ ਦਾਖਾ , 11 ਦਸੰਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 293ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਗੁਰਮੇਲ ਸਿੰਘ ਕਨੇਚ,ਅਜਮੇਰ ਸਿੰਘ ਕਨੇਚ,ਬੰਤ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਗੁਰਮੇਲ ਸਿੰਘ ਕਨੇਚ ਨੇ ਆਖਿਆ ਕਿ ਪੰਜਾਬੀਆਂ ਨੇ ਬੜੀਆਂ ਆਸਾਂ ਤੇ ਉਮੀਦਾਂ ਨਾਲ ਪੰਜਾਬ ਵਿਚ ਮਾਨ ਸਾਹਿਬ ਆਮ ਆਦਮੀ ਪਾਰਟੀ ਨੂੰ ਲਿਆਂਦਾ ਕੀ ਇਹ ਸਿੱਖ ਕੌਮ ਦੇ ਮਸਲੇ ਤੇ ਪੰਜਾਬੀਆਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਮਨਣਗੇ। ਪਰ ਅੱਠ ਮਹੀਨੇ ਬੀਤ ਗਏ ਇਸ ਤਰ੍ਹਾਂ ਬਾਕੀ ਸਮਾਂ ਲੰਘਦਾ - ਲੰਘਦਾ  ਨਿਕਲਾ ਜਵੇਗਾ, ਵਿਰੋਧੀ ਰਵਾਇਤੀ ਅਕਾਲੀ ਅਤੇ ਕਾਂਗਰਸੀ ਨੇ ਇਨਾਂ ਨੂੰ ਹੋਰ- ਹੋਰ ਮਸਲਿਆਂ ਵਿੱਚ ਹੀ ਸਰਕਾਰ ਨੂੰ ਉਲਜਾਈ ਰੱਖਣਾ, ਕੇਂਦਰ ਸਰਕਾਰ ਤੇ ਮੋਦੀ ਮੀਡੀਆ ਵੀ ਇਹੋ ਚਾਹੁੰਦੀ ਹੈ ਕਿ ਪੰਜਾਬ ਵਿਚ ਹਰ ਰੋਜ਼ ਮਾਰ-ਮਰਾਈ,ਗੈਂਗਸਟਰ,ਡਰੋਨ ਮਸਲੇ ਤੇ ਸਰਕਾਰ ਨੂੰ ਉਲਜਾਈ ਰੱਖੋ, ਤਾਂ ਜੋ ਮਾਨ ਸਰਕਾਰ ਦਾ ਸੂਬਿਆਂ ਨੂੰ ਵੱਧ ਅਧਿਕਾਰਾਂ ਵੱਲ ਧਿਆਨ ਨਾ ਦੇ ਸਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਦਾ ਧਿਆਨ ਨਾ ਜਾਵੇ । ਜੇਕਰ ਮਾਨ ਸਰਕਾਰ ਆਪਣੇ ਬਲਬੂਤੇ ਨਾਲ ਕੇਂਦਰ ਸਰਕਾਰ ਵੱਲ ਬਿਨਾਂ ਦੇਖਿਆਂ ਧੜੱਲੇ ਨਾਲ ਕੋਰਟ ਦੇ ਫੈਸਲਿਆਂ ਵੱਲ ਧਿਆਨ ਨਾ ਦੇ ਕੇ ਆਪਣੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਗਏ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਗਏ ਤਾਂ ਇਹ ਆਮ ਆਦਮੀ ਪਾਰਟੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰੇਗੀ । ਉਹਨਾਂ ਨੇ ਅੱਗੇ ਆਖਿਆ ਕਿ ਭਾਖੜਾ ਡੈਮ ਦਾ ਕੰਟਰੋਲ ਪੰਜਾਬ ਦੇ ਹੱਥ ਅਤੇ ਜਲੰਧਰ ਦੂਰਦਰਸ਼ਨ ਦਾ ਕੰਟਰੋਲ ਪੰਜਾਬ ਦੇ ਹੱਥ ਅਤੇ ਸਾਰੇ ਭਾਰਤ ਦੇ ਅਧਿਕਾਰਾ ਲਈ ਲੜਾਈ ਵਿੱਚ ਮਮਤਾ ਬੈਨਰ ਜੀ ਮੁੱਖ ਮੰਤਰੀ ਪੱਛਮੀ ਬੰਗਾਲ ਅਤੇ ਹੋਰ ਭਾਜਪਾ ਵਿਰੋਧੀ  ਮੁੱਖ ਮੰਤਰੀਆਂ ਨੂੰ ਇਕੱਠੇ ਕਰਕੇ ਕੇਂਦਰ ਵਿਰੋਧ ਦਾ ਮੁੱਢ ਬੰਨ੍ਹਿਆ ਜਾਵੇ। ਉਹਨਾਂ ਨੇ ਆਖਰ ਵਿੱਚ ਆਖਿਆ ਕਿ ਅੱਜ ਪੰਜਾਬ ਦੇ  ਨੌਜਵਾਨ ਜੋ ਨਸ਼ੇ ਛੱਡ ਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਜੋੜ ਰਹੇ ਹਨ । ਇਸੇ ਤਰ੍ਹਾਂ ਹੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਪੰਜਾਬ ਦਾ ਪੁੱਤ ਬਣ ਕੇ ਪੰਜਾਬ ਦੇ ਮਸਲਿਆਂ ਦਾ ਹੱਲ ਕਰੇ ਤਾਂ ਜੋ ਲੰਮੇ ਸਮੇਂ ਤੱਕ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰੇਗਾ। ਸੋ ਹਾਲੇ ਵੀ ਭਗਵੰਤ ਮਾਨ ਕੋਲ ਸਮਾਂ ਹੈ ਉਹ ਸਿੱਖ ਕੌਮ ਦੇ ਹੱਕੀ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਹਸ਼ਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਰਗਾ ਹੀ ਪੰਜਾਬ ਵਿਚ ਹੋਵੇਗਾ। ਇਸ ਮੌਕੇ ਬਿਕਰਮਜੀਤ ਸਿੰਘ ਲੁਧਿਆਣਾ, ਹਰਭਜਨ ਸਿੰਘ ਅੱਬੂਵਾਲ,ਬਲਦੇਵ ਸਿੰਘ ਅੱਬੂਵਾਲ,ਰਿਸ਼ੀ ਦੁਗਲ ਲੁਧਿਆਣਾ, ਜਸਵਿੰਦਰ ਸਿੰਘ ਨਾਰੰਗਵਾਲ ਕਲਾਂ, ਮਨਪ੍ਰੀਤ ਸਿੰਘ ਜੋਨੂੰ ਸਰਾਭਾ,ਇੰਦਰਪਾਲ ਸਿੰਘ ਨਾਰੰਗਵਾਲ ਕਲਾਂ,ਬਿੱਕਰ ਸਿੰਘ ਨਾਰੰਗਵਾਲ ਕਲਾਂ, ਮਿਸਤਰੀ ਕਮਲਜੀਤ ਸਿੰਘ ਧੂਲਕੋਟ,ਹਰਬੰਸ ਸਿੰਘ ਪੰਮਾ ਆਦਿ ਹਾਜ਼ਰੀ ਭਰੀ।