ਹਠੂਰ ਦੇ ਬੰਦ ਪਏ ਸੇਵਾ ਕੇਂਦਰ ਨੂੰ ਚਲਾਉਣ ਲਈ ਵਿਧਾਇਕਾ ਨੂੰ ਦਿੱਤਾ ਮੰਗ ਪੱਤਰ

 ਹਠੂਰ,11 ਦਸੰਬਰ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇ ਸਮੇਂ ਤੋ ਬੰਦ ਪਏ ਹਠੂਰ ਦੇ ਸੇਵਾ ਕੇਂਦਰ ਨੂੰ ਜਲਦੀ ਚਲਾਉਣ ਲਈ ਅੱਜ ਆਮ ਆਦਮੀ ਪਾਰਟੀ ਇਕਾਈ ਹਠੂਰ ਅਤੇ ਇਕਾਈ ਲੱਖਾ ਦੇ ਆਹੁਦੇਦਾਰਾ ਨੇ ਵਿਧਾਨ ਸਭਾ ਹਲਕਾ ਜਗਰਾਉ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਇਲਾਕਾ ਨਿਵਾਸੀਆ ਤੋ ਦਸਤਖਤ ਕਰਵਾ ਕੇ ਮੰਗ ਪੱਤਰ ਦਿੱਤਾ।ਇਸ ਮੌਕੇ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ ਨੇ ਕਿਹਾ ਕਿ ਦਿਹਾਤੀ ਖੇਤਰ ਵਿਚ ਪਿੰਡ ਮਾਣੂੰਕੇ ਵਿਖੇ ਹੀ ਸੇਵਾ ਕੇਂਦਰ ਚੱਲ ਰਿਹਾ ਹੈ ਜੋ ਇਲਾਕੇ ਦੇ ਚਾਲੀ ਪਿੰਡਾ ਨੂੰ ਸੇਵਾ ਪ੍ਰਦਾਨ ਕਰ ਰਿਹਾ ਹੈ ਜਿਸ ਕਰਕੇ ਸੇਵਾ ਕੇਂਦਰ ਮਾਣੂੰਕੇ ਵਿਖੇ ਇਲਾਕਾ ਨਿਵਾਸੀਆ ਦਾ ਕੰਮ ਕਰਵਾਉਣ ਲਈ ਤਾਤਾ ਲੱਗਾ ਰਹਿੰਦਾ ਹੈ।ਉਨ੍ਹਾ ਕਿਹਾ ਕਿ ਸਾਡੀ ਮੁੱਖ ਮੰਗ ਹੈ ਕਿ ਸੇਵਾ ਕੇਂਦਰ ਹਠੂਰ ਨੂੰ ਜਲਦੀ ਤੋ ਜਲਦੀ ਚਾਲੂ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆ ਨੂੰ ਵੱਡੀ ਰਾਹਤ ਮਿਲ ਸਕੇ।ਇਸ ਮੌਕੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਗੂਆ ਨੂੰ ਵਿਸਵਾਸ ਦਿਵਾਇਆ ਕਿ ਮਾਰਚ ਮਹੀਨੇ ਤੋ ਪਹਿਲਾ-ਪਹਿਲਾ ਸੇਵਾ ਕੇਂਦਰ ਹਠੂਰ ਨੂੰ ਚਾਲੂ ਕਰ ਦਿੱਤਾ ਜਾਵੇਗਾ।ਇਸ ਮੌਕੇ ਯੂਥ ਆਗੂ ਪਰਮਿੰਦਰ ਸਿੰਘ ਹਠੂਰ,ਦੀ ਸਹਿਕਾਰੀ ਸਭਾ ਹਠੂਰ ਦੇ ਮੀਤ ਪ੍ਰਧਾਨ ਦਲਵਾਰਾ ਸਿੰਘ,ਪ੍ਰਧਾਨ ਤਰਸੇਮ ਸਿੰਘ ਖਾਲਸਾ,ਪ੍ਰਧਾਨ ਹਰਜੀਤ ਸਿੰਘ,ਐਸ ਸੀ ਵਿੰਗ ਦੇ ਪ੍ਰਧਾਨ ਅਮਰ ਸਿੰਘ,ਪ੍ਰਧਾਨ ਜਗਦੇਵ ਸਿੰਘ ਦੇਬੀ, ਸੁਖਵਿੰਦਰ ਸਿੰਘ ਬਬਲਾ,ਗੁਰਪ੍ਰੀਤ ਸਿੰਘ,ਗੋਪੀ ਚੰਦ ਆਦਿ ਹਾਜ਼ਰ ਸਨ।  ਫੋਟੋ ਕੈਪਸ਼ਨ:-ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੰਦੇ ਹੋਏ ਹਠੂਰ ਅਤੇ ਲੱਖਾ ਵਾਸੀ।