ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਦਿਨ ਹੀ ਵੀਹ ਰੁਪਏ ਨਾਲ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚੇ ਵਪਾਰ ਵਾਲਾ ਰੱਬ ਦਾ ਸੁਨੇਹਾ ਲੋਕਾਂ ਨੂੰ  ਦਿੱਤਾ - ਨਿਤਿਨ ਤਾਂਗੜੀ

 ਲੁਧਿਆਣਾ 7 ਨਵੰਬਰ  (ਰਾਣਾ ਮੱਲ ਤੇਜੀ ) ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਤਾਂਗੜੀ ਨੇ ਵਾਰਡ ਨੰਬਰ ਇੱਕ ਦੇ ਸਮੂਹ ਨਿਵਾਸੀਆ ਨੂੰ ਪਹਿਲੀ ਪਾਤਸ਼ਾਹੀ ਧਨ ਧਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ  ਵਧਾਈ ਸੰਦੇਸ਼ ਦਿੰਦਿਆਂ ਹੋਇਆ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੇ ਪਿਤਾ ਦੁਆਰਾ ਵਣਜ ਵਪਾਰ ਕਰਨ ਲਈ ਵੀਹ ਰੁਪਏ ਦੇ ਕੇ ਭੇਜਿਆ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀਹ ਰੁਪਏ ਨਾਲ ਰਸਤੇ ਵਿਚ ਹੀ ਭੁੱਖੇ ਸਾਧੂਆ ਨੂੰ ਲੰਗਰ ਛਕਾ ਕੇ ਸੁੱਚੇ ਵਣਜ ਨਾਲ ਪਹਿਲੇ ਹੀ ਦਿਨ ਮਾਨਵਤਾ ਲਈ ਦੂਰ ਦਰਾਜ ਤੱਕ ਲੋਕਾਈ ਨੂੰ ਤਾਰਨ ਲਈ ਰੱਬ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਨਸਾਨ ਅੇਨਾ ਸੁਅਰਥੀ ਮਾਇਆ ਦਾ ਲੌਭੀ ਬਣ ਚੁੱਕਾ ਹੇੇ ।ਕਿ ਉਹ ਆਪਣੇ ਨਿਜੀ ਸੁਆਰਥਾਂ ਲਈ ਕੁਦਰਤ ਨਾਲ ਵੀ ਛੇੜਛਾੜ ਕਰ ਰਿਹਾ ਹੈ । ਤਾਗੜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਣ ਲਈ ਕਿਹਾ ਕਿ ਆਉ ਅੱਜ ਅਸੀਂ ਪ੍ਰਣ ਕਰੀਏ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ, ਪ੍ਰਦੂਸ਼ਣ ਮੁਕਤ, ਵਾਤਾਵਰਨ ਅਤੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਚੱਲ ਕੇ ਜਾਤ ਪਾਤ ਰਹਿਤ ਸਮਾਜ ਸਿਰਜੀਏ । ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਨੂੰ ਦਿੱਖਾਏ ਸੱਚੇ ਮਾਰਗ ਨਾਮ ਜਪੋ ,ਕਿਰਤ ਕਰੋ ਤੇ ਵੰਡ ਛਕੋ ਦੇ ਸੰਦੇਸ਼ ਨੂੰ ਘਰ ਘਰ ਤੱਕ ਪਹੁੰਚਾਈਏ ।