ਸਰਕਾਰਾਂ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਬੇਅਦਬੀਆਂ ਦੇ ਦੋਸ਼ੀਆਂ ਨੂੰ ਹੱਲਾਸ਼ੇਰੀ ਦੇਣ ਲੱਗੀਆਂ ਹੋਈਆਂ ਹਨ -ਜਥੇਦਾਰ ਕਨੇਚ
ਸਰਾਭਾ / ਮੁੱਲਾਪੁਰ,30 ਅਕਤੂਬਰ ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 251ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਕਨੇਚ ਜ਼ਿਲ੍ਹਾ ਲੁਧਿਆਣਾ ਤੋਂ ਜਥੇਦਾਰ ਗੁਰਮੇਲ ਸਿੰਘ ਕਨੇਰ, ਬਾਪੂ ਸ਼ੇਰ ਸਿੰਘ ਕਨੇਚ,ਤਰਲੋਚਨ ਸਿੰਘ ਕਨੇਚ, ਅਜਮੇਰ ਸਿੰਘ ਕਨੇਚ, ਅਮਰਦੀਪ ਸਿੰਘ ਦੀਪਾ ਕਨੇਚ,ਗੁਰਮੇਲ ਸਿੰਘ ਕਨੇਚ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਾਪੂ ਸ਼ੇਰ ਸਿੰਘ ਕਨੇਚ ਜਥੇਦਾਰ ਗੁਰਮੇਲ ਸਿੰਘ ਕਨੇਚ ਨੇ ਆਖਿਆ ਕਿ ਸਰਸੇ ਵਾਲੇ ਪਾਖੰਡੀ ਸਾਧ ਨੂੰ ਵਾਰ ਵਾਰ ਪੈਰੋਲ ਤੇ ਰਿਹਾਅ ਕਰ ਕੇ ਸੈਂਟਰ ਸਰਕਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਜੋ ਸਰਕਾਰਾਂ ਦੇ ਲੀਡਰ ਕਾਤਲ,ਬਲਾਤਕਾਰੀ ਜੋਕਰ ਕਿਸਮ ਦੇ ਘਟੀਆ ਸੋਚ ਰੱਖਣ ਵਾਲੇ ਪਾਖੰਡੀ ਸਾਧ ਨੂੰ ਚੱਕ ਚਕਾ ਕੇ ਬਾਂਦਰ ਟਪੂਸੀਆਂ ਲਗਵਾ ਰਹੇ ਹਨ । ਜੋ ਸਿੱਖ ਵੀ ਅੱਗੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਮਸਲੇ ਤੇ ਇਨਸਾਫ ਮਿਲਣ 'ਚ ਹੋ ਰਹੀ ਦੇਰੀ ਦੇ ਚਲਦਿਆਂ ਸਮੁੱਚੀ ਸਿੱਖ ਕੌਮ ਪਹਿਲਾਂ ਹੀ ਸਰਕਾਰਾਂ ਤੋਂ ਅੱਕੀ ਬੈਠੀ ਹੈ। ਸਰਕਾਰਾਂ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਬੇਅਦਬੀਆਂ ਦੇ ਦੋਸ਼ੀਆਂ ਨੂੰ ਹੱਲਾਸ਼ੇਰੀ ਦੇਣ ਲੱਗੀਆਂ ਹੋਈਆਂ ਹਨ। ਜਿਵੇਂ ਕਿ 1978 ਈ:ਨੂੰ ਵਿਸਾਖੀ ਵਾਲੇ ਦਿਨ ਜੋ ਪਾਖੰਡੀ ਨਿਰੰਕਾਰੀ ਸਮਾਗਮ ਵੀ ਸਰਕਾਰਾਂ ਨੇ ਹੀ ਧੱਕੇ ਨਾਲ ਕਰਵਾਇਆ ਸੀ।ਜੋ ਨਿਰੰਕਾਰੀ ਗੁਰਬਚਨਾ ਵੀ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾ ਰਿਹਾ ਸੀ। ਜਦੋਂ ਸਿੱਖ ਕੌਮ ਦੇ ਜੁਝਾਰੂ ਲੋਕ ਪਾਖੰਡੀ ਸਾਧ ਦਾ ਸਮਾਗਮ ਬੰਦ ਕਰਵਾਉਣ ਲਈ ਜਾ ਰਹੇ ਸਨ ਤਾਂ ਨਿਰੰਕਾਰੀ ਗੁੰਡਿਆਂ ਨੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਅਨੇਕਾਂ ਹੀ ਸਿੰਘ ਜ਼ਖ਼ਮੀ ਵੀ ਹੋ ਗਏ ਸਨ। ਉਸ ਤੋਂ ਬਾਅਦ ਨਿਰੰਕਾਰੀ ਗੁਰਬਚਨੇ ਨੂੰ ਸੋਧਾ ਲਾ ਕੇ ਸਿੱਖ ਸ਼ਹੀਦਾਂ ਦਾ ਬਦਲਾ ਲਿਆ । ਹੁਣ ਸਰਕਾਰਾਂ ਫਿਰ ਦੁਬਾਰਾ ਤੋਂ ਉਹੀ ਇਤਿਹਾਸ ਦੁਹਰਾ ਰਹੀਆਂ ਹਨ । ਜਿਸ ਵਿੱਚ ਪੰਜਾਬ ਸਰਕਾਰ ਵੀ ਪਾਖੰਡੀ ਸਾਧ ਸਰਸੇ ਵਾਲ਼ੇ ਦੇ ਆਨਲਾਈਨ ਸਤਿਸੰਗ ਕਰਵਾ ਕੇ ਪੰਜਾਬ ਦਾ ਮਾਹੌਲ ਫਿਰ ਤੋਂ ਖਰਾਬ ਕਰ ਰਹੀਆਂ ਹਨ ।ਸੋ ਪੰਜਾਬ ਸਰਕਾਰ ਇਸ ਪਾਖੰਡੀ ਦੇ ਪੰਜਾਬ ਵਿੱਚ ਸਮਾਗਮ ਪੂਰੀ ਤਰ੍ਹਾਂ ਬੰਦ ਕਰਨ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਂਤ ਮਈ ਪੰਜਾਬ ਨੂੰ ਅੱਗ ਲਾਉਣ ਵਿੱਚ ਪੰਜਾਬ ਸਰਕਾਰ ਦਾ ਅਹਿਮ ਰੋਲ ਹੋਵੇਗਾ। ਉਨ੍ਹਾਂ ਨੇ ਆਖਰ ਵਿੱਚ ਸਮੁੱਚੇ ਪੰਜਾਬ ਦੀਆਂ ਸੰਗਤਾਂ ਨੂੰ ਆਖਿਆ ਕਿ ਜੇਕਰ ਸੌਦਾ ਸਾਧ ਦੇ ਚੇਲੇ ਬਲਾਤਕਾਰੀ, ਕਾਤਲ ਲਈ ਇਕੱਠੇ ਹੋ ਸਕਦੇ ਹਨ ਤਾਂ ਫਿਰ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਘਰਾਂ ਤੋਂ ਨਿਕਲਣ 'ਚ ਦੇਰੀ ਕਿਉਂ ਕਰ ਰਹੇ ਹੋ ।ਇਸ ਲਈ ਸਿੱਖ ਕੌਮ ਦੀਆਂ ਹੱਕਾਂ ਲਈ ਜਲਦ ਚੱਲ ਰਹੇ ਸੰਘਰਸ਼ਾਂ ਵਿਚ ਪਹੁੰਚੇ ਤਾਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਵੀ ਜਲਦ ਰਿਹਾਅ ਕਰਵਾ ਸਕੇ। ਇਸ ਮੌਕਾ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਨੰਬੜਦਾਰ ਜਸਮੇਲ ਸਿੰਘ ਜੰਡ,ਜਸਵਿੰਦਰ ਸਿੰਘ ਨਾਰੰਗਵਾਲ ਕਲਾਂ, ਇੰਦਰਪਾਲ ਸਿੰਘ ਨਾਰੰਗਵਾਲ ਕਲਾਂ,ਸੰਤੋਖ ਸਿੰਘ ਦੁਗਰੀ,ਸੁਖਮੰਦਰ ਸਿੰਘ ਅੱਬੂਵਾਲ,ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਬੰਤ ਸਿੰਘ ਸਰਾਭਾ,ਮੇਵਾ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਹਰਦੀਪ ਸਿੰਘ ਦੋਲੋ ਖੁਰਦ,ਕਾਕਾ ਜਸਰਾਜ ਸਿੰਘ ਜੰਡ, ਬੱਚੀ ਪ੍ਰਨੀਤ ਕੌਰ ਚੀਮਾ ਜੰਡ ਆਦਿ ਹਾਜ਼ਰੀ ਭਰੀ ।