ਮੰਗਾਂ ਪ੍ਰਤੀ ਲਾਈ ਗਈ ਗੁਹਾਰ
ਜਗਰਾਉਂ ਸਤੰਬਰ7 ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਜਗਰਾਉਂ ਵਿਖੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਬਲਾਕ ਪ੍ਰਧਾਨ ਭੈਣ ਚਰਨਜੀਤ ਕੌਰ ਦੀ ਅਗਵਾਈ ਵਿਚ ਇਕ ਮੰਗ ਪੱਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਚਰਨਜੀਤ ਕੌਰ ਨੂੰ ਸੋਂਪ ਕੇ ਮੰਗ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਪੋਸਨਟਰੈਕ ਐਪ ਦਾ ਉਦੋਂ ਤੱਕ ਬਾਈਕਾਟ ਕੀਤਾ ਜਾਵੇਗਾ ਜਦੋਂ ਤੱਕ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਮੋਬਾਇਲ ਫੋਨ ਤੇ ਮੋਬਾਈਲ ਭੱਤਾ ਜਾਰੀ ਨਹੀਂ ਕੀਤਾ ਜਾਂਦਾ। ਉਨ੍ਹਾਂ ਅਗੇ ਕਿਹਾ ਕਿ ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਮਹੀਨੇ ਦੀ 7 ਤਾਰੀਖ ਤੱਕ ਮੁਲਾਜ਼ਮਾਂ ਦੇ ਖਾਤਿਆਂ ਵਿਚ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਰਾਸ਼ਨ ਯਾ ਆਂਗਣਵਾੜੀ ਦਾ ਕੋਈ ਸਮਾਨ ਕੋਈ ਵੀ ਵਰਕਰ ਜਾਂ ਹੈਲਪਰ ਹੈਡ ਕੁਆਰਟਰ ਚੋਂ ਨਹੀਂ ਚੁੱਕਿਆ ਕਰੇਗਾ। ਆਂਗਣਵਾੜੀ ਵਰਕਰਾਂ ਨੇ ਇਹ ਮੰਗ ਕਰਦਿਆਂ ਕਿਹਾ ਕਿ ਕੋਈ ਵੀ ਕੰਮ ਜ਼ੁਬਾਨੀ ਜਾਂ ਫੋਨ ਤੇ ਨਾ ਕਹੇ ਜਾਣ। ਇਹ ਕੰਮ ਲਿਖਤੀ ਰੂਪ ਵਿੱਚ ਕੀਤੇ ਜਾਣ ਅਤੇ ਉਸ ਆਡਰ ਦੀ ਇੱਕ ਕਾਪੀ ਯੂਨੀਅਨ ਦੇ ਪ੍ਰਧਾਨ ਨੂੰ ਸੌਂਪੀ ਜਾਵੇ, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਆਂਗਣਵਾੜੀ ਵਰਕਰ ਪ੍ਰਧਾਨ ਬਲਾਕ ਜਗਰਾਉਂ ਚਰਨਜੀਤ ਕੌਰ, ਕੈਸ਼ੀਅਰ ਰਣਜੀਤ ਕੌਰ, ਰੂਮ ਸਰਕਲ ਪ੍ਰਧਾਨ ਹਰਦੇਵ ਕੌਰ, ਅਮਰਜੀਤ ਕੌਰ ਅਤੇ ਜਸਵਿੰਦਰ ਕੌਰ ਆਦਿ ਹਾਜ਼ਰ ਸਨ।