ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ... ਡਾ ਅਮਰਜੀਤ ਕੁੱਕੂ .

ਮਹਿਲ ਕਲਾਂ 04 ਸਤੰਬਰ ( ਡਾ ਸੁਖਵਿੰਦਰ ਸਿੰਘ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੀ ਇਕ ਜ਼ਰੂਰੀ ਮੀਟਿੰਗ ਡਾ ਅਮਰਜੀਤ ਸਿੰਘ  ਕੁੱਕੂ ਮਹਿਲ ਖੁਰਦ ਦੀ ਅਗਵਾਈ ਵਿੱਚ , ਬਲਾਕ ਪ੍ਰਧਾਨ ਡਾ ਬਲਵਿੰਦਰ ਸਿੰਘ ਚੱਕ ਭਾਈਕਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਮਹਿਲ ਕਲਾਂ ਵਿਖੇ ਹੋਈ। 

ਮੀਟਿੰਗ ਵਿੱਚ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ ।  

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ ਅਮਰਜੀਤ ਸਿੰਘ ਕੁੱਕੂ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਐਸੋਸੀਏਸ਼ਨ ਨਾਲ ਜੁੜੇ ਮੈਂਬਰ ਆਪਣੀ ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਹਨ। ਐਸੋਸੀਏਸ਼ਨ ਦੇ ਮੈਂਬਰਾਂ ਦਾ ਮੁੱਢਲਾ ਫ਼ਰਜ਼ ਆਪਣੇ ਪਿੰਡਾਂ ਵਿੱਚ ਵਸਦੇ 80% ਲੋਕਾਂ ਨੂੰ ਮੁੱਢਲੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ,ਜੋ ਕਿ ਸਾਡੀ ਜਥੇਬੰਦੀ ਦੇ ਮੈਂਬਰ ਆਪਣਾ ਫ਼ਰਜ਼ ਅਦਾ ਕਰ ਰਹੇ ਹਨ । ਉਨ੍ਹਾਂ ਹੋਰ ਕਿਹਾ ਕਿ ਮਾਨਵ ਸੇਵਾ ਪਰਮੋ ਧਰਮ ਦੇ ਸਿਧਾਂਤ ਮੁਤਾਬਕ ਜਿੱਥੇ ਅਸੀਂ ਆਪਣੇ ਲੋਕਾਂ ਦੀਆਂ ਮੁੱਢਲੀਆਂ ਸਿਹਤ ਸੇਵਾਵਾਂ ਲਈ ਤੱਤਪਰ ਰਹਿੰਦੇ ਹਾਂ, ਉੱਥੇ ਸਮੇਂ ਸਮੇਂ ਤੇ ਮੈਡੀਕਲ ਕੈਂਪ, ਲੋਕ ਭਲਾਈ ਦੇ ਕੰਮ, ਆਦਿ ਵੀ ਐਸੋਸੀਏਸ਼ਨ ਵੱਲੋਂ ਕੀਤੇ ਜਾਂਦੇ ਹਨ।

ਇਸ ਸਮੇਂ ਹੋਰਨਾਂ ਤੋਂ ਇਲਾਵਾ  ਅਮਰਜੀਤ ਕੁੱਕੂ ਜ਼ਿਲ੍ਹਾ ਸਕੱਤਰ,ਬਲਦੇਵ ਸਿੰਘ ਧਨੇਰ ਜ਼ਿਲ੍ਹਾ ਜੁਆਇੰਟ ਸਕੱਤਰ,ਬਲਵਿੰਦਰ ਸਿੰਘ ਚੱਕ ਭਾਈ ਕਾ ਬਲਾਕ ਪ੍ਰਧਾਨ ਮਹਿਲ ਕਲਾਂ,ਹਰਮੇਲ ਸਿੰਘ ਮਿੰਟਾ ਚੇਅਰਮੈਨ,ਦਰਬਾਰਾ ਸਿੰਘ ਧਨੇਰ ਖਜ਼ਾਨਚੀ,ਦੀਪਕ ਵਰਮਾ ਜੁਆਇੰਟ ਸਕੱਤਰ,ਨਰਿੰਦਰ ਸਿੰਘ ਮਹਿਲ ਖੁਰਦ, ਬਲਜੀਤ ਸਿੰਘ ਮਹਿਲ ਖੁਰਦ,ਸ਼ਿੰਗਾਰਾ ਸਿੰਘ ਸੋਹੀ,ਦਵਿੰਦਰ ਸਿੰਘ ਨਿਹਾਲੂਵਾਲ,ਕੁਲਦੀਪ ਸਿੰਘ ਕੁਰੜ, ਗੁਰਮੇਲ ਸਿੰਘ ਕੁਰੜ,ਬੂਟਾ ਸਿੰਘ ਕੁਰੜ,ਸੁਰਿੰਦਰ ਸਿੰਘ ਕੁਰੜ,ਜਗਜੀਤ ਸਿੰਘ ਠੀਕਰੀਵਾਲ,ਕਾਕਾ ਮਹਿਲ ਖੁਰਦ,ਮੇਜ਼ਰ ਸਿੰਘ ਗੰਗਹੋਰ ਆਦਿ ਹਾਜ਼ਰ ਸਨ ।