ਲਮਿੰਗਟਨ ਸਪਾ ਵਿਖੇ ਹੋਈ 8 ਵੀ ਯੂ ਕੇ ਗੱਤਕਾ ਚੈਂਪੀਅਨਸ਼ਿਪ

ਬਰਤਾਨੀਆ ਪਾਰਲੀਮੈਂਟ ਅੰਦਰ ਇੱਕੋ ਇੱਕ ਦਸਤਾਰਧਾਰੀ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਸਰਪ੍ਰਸਤੀ ਹੇਠ ਹੋਏ ਇਹ ਮੁਕਾਬਲੇ

ਯੂਕੇ ਭਰ ਤੋਂ 9 ਗੱਤਕਾ ਅਖਾੜਿਆਂ ਦੀਆਂ ਟੀਮਾਂ ਨੇ ਲਿਆ ਹਿੱਸਾ

12 ਸਾਲ ਦੀ ਉਮਰ ਤੋਂ ਲਾ ਕੇ 18+ ਦੀਆਂ 6 ਕੈਟਾਗਰੀਜ਼ ਦੇ ਹੋਏ ਮੁਕਾਬਲੇ

ਰਾਜ ਸਭਾ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਕੀਤੀ ਸ਼ਿਰਕਤ

ਯੂ ਕੇ ਗੱਤਕਾ ਫੈਡਰੇਸ਼ਨ ਵੱਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਹਰੇਕ 09 ਗੱਤਕਾ ਅਖਾਡ਼ਿਆਂ ਨੂੰ ਇੱਕ ਹਜਾਰ ਪੌਂਡ ਅਤੇ ਇੱਕ ਸੌ ਅਮਰੀਕਨ ਡਾਲਰ ਨਕਦ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ

ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਕਵੈਂਟਰੀ, ਗੁਰਸੇਵਕ ਟਰੱਸਟ, ਖਾਲਸਾ ਲਮਿੰਗਟਨ ਹਾਕੀ ਕਲੱਬ ਵੱਲੋਂ ਪ੍ਰਬੰਧਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਗਈ

ਲਮਿੰਗਟਨ ਸਪਾ ਯੂਕੇ , 29 ਅਗਸਤ ( ਅਮਨਜੀਤ ਸਿੰਘ ਖਹਿਰਾ ) ਗੱਤਕਾ ਫੈਡਰੇਸ਼ਨ ਯੂਕੇ ਦੇ ਮੁੱਖ ਪ੍ਰਬੰਧਕ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿੱਚ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਕਾਵੈਂਟਰੀ ,ਗੁਰਸੇਵਕ ਟਰੱਸਟ, ਖ਼ਾਲਸਾ ਲਮਿੰਗਟਨ ਹਾਕੀ ਕਲੱਬ ਦੇ ਸਹਿਯੋਗ ਨਾਲ ਅੱਠਵੀਂ ਯੂ ਕੇ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ । ਜਿਸ ਵਿਚ ਯੂ ਕੇ ਤੋ 09 ਗੱਤਕਾ ਅਖਾਡ਼ਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ । ਆਪਣੀ ਪ੍ਰਤਿਭਾ ਦਾ ਜੌਹਰ ਦਿਖਾਉਂਦੇ ਹੋਏ 12 ਤੋਂ 14 ਸਾਲ ਲੜਕੀਆਂ ਦੇ ਮੁਕਾਬਲਿਆਂ ਚ ਦਮਦਮੀ ਟਕਸਾਲ ਗੱਤਕਾ ਅਖਾੜਾ ਪਹਿਲੇ ਅਤੇ ਅਕਾਲੀ ਬਾਬਾ ਜੀਤ ਸਿੰਘ ਗੱਤਕਾ ਅਖਾੜਾ ਬੀ ਟੀਮ ਦੂਜੇ ਸਥਾਨ ਤੇ ਰਹੀ, ਲੜਕਿਆਂ ਦੇ ਮੁਕਾਬਲੇ ਵਿੱਚ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਪਹਿਲੇ ਅਤੇ ਦਮਦਮੀ ਟਕਸਾਲ ਗੱਤਕਾ ਅਖਾੜਾ ਦੂਜੇ ਸਥਾਨ ਤੇ ਰਹੇ। ਇਸੇ ਤਰ੍ਹਾਂ 15 ਤੋਂ 17 ਸਾਲ ਦੀਆਂ ਲੜਕੀਆਂ ਦੇ ਮੁਕਾਬਲੇ 'ਚੋਂ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਅਮਨਪ੍ਰੀਤ ਕੌਰ ਅਤੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਦੀ ਦਿਆ ਕੌਰ ਦੂਜੇ ਸਥਾਨ 'ਤੇ ਰਹੀ ਅਤੇ ਲੜਕਿਆਂ 'ਚੋਂ ਹਰੀ ਸਿੰਘ ਨਲਵਾ ਗੱਤਕਾ ਅਖਾੜਾ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਦੂਜੇ ਸਥਾਨ ਤੇ ਰਹੇ। ਇਸੇ ਤਰ੍ਹਾ 18 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਦੇ ਮੁਕਾਬਲੇ 'ਚੋਂ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਰਜਨੀ ਕੌਰ ਪਹਿਲੇ ਅਤੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਕੀਰਤਨ ਕੌਰ ਦੂਜੇ ਸਥਾਨ ਪ੍ਰਾਪਤ ਕੀਤਾ ਅਤੇ ਲੜਕਿਆਂ 'ਚੋਂ ਬਾਬ ਫਤਹਿ ਸਿੰਘ ਗੱਤਕਾ ਅਖਾੜਾ ਪਹਿਲੇ ਅਤੇ ਦਮਦਮੀ ਟਸਕਾਲ ਗੱਤਕਾ ਅਖਾੜਾ ਦੀ ਬੀ ਟੀਮ ਦੂਜੇ ਸਥਾਨ 'ਤੇ ਰਹੀ । ਜੇਤੂ ਟੀਮਾਂ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਬਰਤਾਨੀਆ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਢੇਸੀ, ਪੰਜਾਬ ਟਾਈਮਜ਼ ਦੇ ਮਾਲਕ ਰਾਜਿੰਦਰ ਸਿੰਘ ਪੁਰੇਵਾਲ, ਅਕਾਲ ਚੈਨਲ ਦੇ ਮਾਲਕ ਅਮਰੀਕ ਸਿੰਘ ਕੂਨਰ , ਸੰਗਤ ਟੀ ਦੇ ਮੈਂਬਰ ਰਘਵੀਰ ਸਿੰਘ , ਦਵਿੰਦਰ ਸਿੰਘ ਪਤਾਰਾ, ਯੂ ਕੇ ਕਬੱਡੀ ਫੈਡਰੇਸ਼ਨ ਦੇ ਪ੍ਰਬੰਧਕ ਹਰਨੇਕ ਸਿੰਘ ਨੇਕਾ ਮੈਰੀਪੁਰ, ਸੁਖਦੇਵ ਸਿੰਘ ਸਿੱਧੂ, ਮਨਜੀਤ ਸਿੰਘ ਸ਼ਾਲਾਪੁਰੀ, ਅਮਰਜੀਤ ਸਿੰਘ ਜੱਸੜ, ਡਾ: ਚਾਨਣ ਸਿੰਘ ਸਿੱਧੂ, ਜਸਬੀਰ ਸਿੰਘ ਢੇਸੀ, ਤਰਲੋਚਨ ਸਿੰਘ ਬਡਿਆਲ, ਪੰਥਕ ਬੁਲਾਰੇ ਰਣਜੀਤ ਸਿੰਘ ਰਾਣਾ, ਭਗਵਾਨ ਸਿੰਘ ਜੌਹਲ ਆਦਿ ਨੇ ਇਨਾਮ ਤਕਸੀਮ ਕਰ ਕੇ ਅੱਠਵੀਂ ਯੂ ਕੇ ਗੱਤਕਾ ਚੈਂਪੀਅਨਸ਼ਿਪ ਨੂੰ ਚਾਰ ਚੰਨ ਲਾਏ । ਬਹੁਤ ਹੀ ਸੁੰਦਰ ਗਰਾਊਂਡਾਂ ਅਤੇ ਆਲੇ ਦੁਆਲੇ ਵਿਚ ਹੋਈ ਇਸ ਅੱਠਵੀਂ ਗੱਤਕਾ ਚੈਂਪੀਅਨਸ਼ਿਪ ਯਾਦਗਾਰੀ ਹੋ ਨਿੱਬੜੀ । ਜਿਸ ਵਿੱਚ ਦਾਨੀ ਸੱਜਣਾਂ ਨੇ ਵੱਡਾ ਸਹਿਯੋਗ ਵੀ ਦਿੱਤਾ ਜਿਸ ਦੀ ਬਦੌਲਤ ਗੱਤਕਾ ਅਖਾੜਿਆਂ ਦਾ ਨਕਦ ਰਾਸ਼ੀ ਨਾਲ ਮਾਣ ਸਨਮਾਨ ਵੀ ਕੀਤਾ ਗਿਆ । ਅੰਤ ਵਿਚ ਬਰਤਾਨੀਆਂ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਈਆਂ ਸੰਗਤਾਂ ਅਤੇ ਹਿੱਸਾ ਲੈ ਰਹੇ ਵੱਖ ਵੱਖ ਅਖਾੜਿਆਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ।