ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ-ਟੀਚੀਂਗ ਮੁਲਾਜ਼ਮਾਂ ਦਾ ਵਫ਼ਦ ਮੈਂਬਰ ਪਾਰਲੀਮੈਂਟ ਨੂੰ ਮਿਲੀਆ

ਜਗਰਾਉਂ , 26 ਅਗਸਤ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ-ਟੀਚੀਂਗ ਮੁਲਾਜ਼ਮਾਂ ਦਾ ਵਫ਼ਦ ਜਿਸ ਵਿੱਚ ਜਗਦੀਪ ਸਿੰਘ, ਅਸ਼ਵਨੀ ਠਾਕੁਰ ਰਣਬੀਰ ਕੁਮਾਰ ਅਤੇ ਰਜਿੰਦਰ ਸਿੰਘ ਸ਼ਾਮਲ ਸਨ ਮਾਣਯੋਗ ਸ੍ਰੀ ਸੰਜੀਵ ਅਰੋੜਾ ਜੀ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਨਾਲ ਇਕ ਮੁਲਾਕਾਤ ਦੌਰਾਨ ਲੁਧਿਆਣਾ ਵਿਖੇ ਮਿਲ ਕੇ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਜਾਣੂ ਕਰਵਾਇਆ। ਉਨ੍ਹਾਂ ਦਸਿਆ ਕਿ ਸ੍ਰੀ ਅਰੋੜਾ ਜੀ ਨੇ ਸਾਰੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਅਤੇ ਵਿਸਤਾਰ ਪੂਰਵਕ ਢੰਗ ਨਾਲ ਸੁਣਿਆ ਅਤੇ ਕਿਹਾ ਕਿ ਇਸ ਸਬੰਧ ਵਿੱਚ ਉਹ ਖੰਜਾਨਾ ਮੰਤਰੀ ਅਤੇ ਉਚੇਰੀ ਸਿੱਖਿਆ ਮੰਤਰੀ ਨਾਲ ਗੱਲ ਕਰਕੇ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਇਨ੍ਹਾਂ ਮੁਖ ਮੰਗਾਂ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਛੇਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ।ਏਡਿਡ ਕਾਲਜਾਂ ਦੇ ਨਾਨ-ਟੀਚੀਂਗ ਮੁਲਾਜ਼ਮਾਂ ਨੂੰ ਪੰਜਵੇਂ ਪੇ ਕਮਿਸ਼ਨ ਅਧੀਨ ਆਉਂਦੇ ਕੁਝ ਸ਼੍ਰੇਣੀਆਂ ਨੂੰ 01-12-2011 ਤੋਂ ਸੋਧੇ ਹੋਏ ਗਰੇਡ ਪੇ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ।
ਸੋਧੀ ਹੋਈ ਦਰ ਨਾਲ 01-08-2009 ਤੋਂ ਹਾਊਸ ਰੈਂਟ ਅਤੇ ਮੈਡੀਕਲ ਭੱਤਾ 350 ਰੂਪੈ ਤੋਂ ਵਧਾ ਕੇ 500 ਰੂਪੇ ਦਾ ਨੋਟੀਫਿਕੇਸ਼ਨ ਜਾਰੀ ਕਰਨਾ।
ਅੰਤਰਿਮ ਰਾਹਤ ਮਿਤੀ 01-01-2017 ਤੋਂ 5% ਅਨੁਸਾਰ ਦਾ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ। ਇਹ ਮੁਲਾਜ਼ਮ ਆਪਣੇ ਨਵੇਂ ਪੇ ਸਕੇਇਲਾਂ ਲਈ 01-12-2011 ਤੋਂ ਸੰਘਰਸ਼ ਕਰ ਰਹੇ ਹਨ। ਨਵੀਂ ਭਰਤੀ ਵੀ ਨਹੀਂ ਕੀਤੀ ਜਾ ਰਹੀ। ਮਕਾਨ ਕਿਰਾਇਆ ਭੱਤਾ ਅਤੇ ਮੈਡੀਕਲ ਵੀ ਪੁਰਾਣਾ ਦਿੱਤਾ ਜਾ ਰਿਹਾ ਹੈ।ਜਦ ਕਿ ਇਹਨਾਂ ਦੇ ਹਮਰੁਤਬਾ ਸਰਕਾਰੀ ਅਤੇ ਸਹਿਯੋਗੀ ਟੀਚਿੰਗ ਮੁਲਾਜ਼ਮਾਂ ਨੂੰ ਇਹ ਲਾਭ ਦਿੱਤਾ ਗਿਆ ਹੈ। ਕਾਲਜਾਂ ਵਿਚ ਨਾਨ-ਟੀਚੀਂਗ ਮੁਲਾਜ਼ਮਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ ਕਿਉਂਕਿ 2005ਤੋ ਸਰਕਾਰ ਨੇ ਨਵੀਂ ਭਰਤੀ ਬੰਦ ਕੀਤੀ ਹੋਈ ਹੈ।ਜਦ ਕਿ ਕੰਮ ਦਾ ਬੋਝ ਦਿਨੋ-ਦਿਨ ਇਹਨਾਂ ਮੁਲਜ਼ਮਾਂ ਤੇ ਵਧਦਾ ਜਾ ਰਿਹਾ ਹੈ।
ਉਪਰੋਕਤ ਮੀਟਿੰਗ ਵਿੱਚ ਪ੍ਰਧਾਨ ਰਾਜੀਵ ਸ਼ਰਮਾ, ਸਲਾਹਕਾਰ ਸਵਿੰਦਰ ਸਿੰਘ ਗੋਲਾ,ਉਪ ਪ੍ਰਧਾਨ ਦੀਪਕ ਸ਼ਰਮਾ, ਮਨੋਜ ਪਾਂਡੇ, ਸ਼ਮਸ਼ੇਰ ਸਿੰਘ,ਅਮਰੀਕ ਸਿੰਘ ਪੰਜਾਬੀ ਯੂਨੀਵਰਸਿਟੀ,ਕੌਸਲ ਗਰਗ ਪੰਜਾਬ ਯੂਨੀਵਰਸਿਟੀ, ਸ਼ਾਮ ਲਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਵੀ ਮੈਨੀ, ਮੈਡਮ ਸੋਨਿਕਾ, ਨਿਰਮਲ ਕੌਰ, ਅਜੇ ਗੁਪਤਾ ਕਾਨੂੰਨੀ ਸਲਾਹਕਾਰ, ਸੁਨੀਲ ਕੁਮਾਰ,ਜਸਵਿੰਦਰ ਸਿੰਘ ਮਨਕੂ,ਪ੍ਰੇਮ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ, ਸੁਰੇਸ਼ ਕੁਮਾਰ ਆਦਿ ਦੀ ਰਹਿਨੁਮਾਈ ਹੇਠ ਹੋਈ।