ਸੀ ਪੀ ਆਈ (ਐਮ) ਨੇ ਹਮੇਸਾ ਹੀ ਦੱਬੇ ਕੁੱਚਲੇ ਲੋਕਾ ਦੀ ਗੱਲ ਕੀਤੀ ਹੈ-ਕਾਮਰੇਡ ਸੇਖੋਂ

ਜਗਰਾਉ,ਹਠੂਰ,21,ਅਗਸਤ-(ਕੌਸ਼ਲ ਮੱਲ੍ਹਾ)-ਜਨ-ਵਾਦੀ ਇਸਤਰੀ ਸਭਾ ਪੰਜਾਬ ਅਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਇਕਾਈ ਗਾਲਿਬ ਕਲਾਂ ਦੇ ਪ੍ਰਧਾਨ ਹਰਦੀਪ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਜਨ-ਵਾਦੀ ਇਸਤਰੀ ਸਭਾ ਦੀਆ ਵਰਕਰਾ,ਆਹੁਦੇਦਾਰਾ ਅਤੇ ਮਜਦੂਰਾ ਦੀ ਮੀਟਿੰਗ ਅੱਜ ਪਿੰਡ ਗਾਲਿਬ ਕਲਾਂ ਵਿਖੇ ਹੋਈ।ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਮਜਦੂਰਾ ਅਤੇ ਮਨਰੇਗਾ ਕਾਮਿਆ ਨੇ ਸਿਰਕਤ ਕੀਤੀ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸੀ ਪੀ ਆਈ (ਐਮ)ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਵਿਚ ਭਾਵੇ ਸ਼੍ਰੋਮਣੀ ਅਕਾਲੀ ਦਲ (ਬਾਦਲ),ਕਾਗਰਸ ਅਤੇ ਆਪ ਦੀ ਸਰਕਾਰ ਹੋਵੇ ਪਰ ਕਿਸੇ ਵੀ ਸਰਕਾਰ ਨੇ ਮਜਦੂਰਾ ਦੀਆ ਸਮੱਸਿਆਵਾ ਨੂੰ ਹੱਲ ਕਰਨ ਵੱਲ  ਤਵੱਜੋ ਨਹੀ ਦਿੱਤੀ।ਜਿਸ ਕਰਕੇ ਸੂਬੇ ਦਾ ਮਜਦੂਰ ਵਰਗ ਸਰਕਾਰਾ ਦਾ ਲਤਾੜਿਆ ਹੋਇਆ ਖੁਦਕਸੀਆ ਦਾ ਰਸਤਾ ਅਖਤਿਆਰ ਕਰ ਰਿਹਾ ਹੈ।ਉਨ੍ਹਾ ਕਿਹਾ ਕਿ ਅੱਜ ਮਨਰੇਗਾ ਕਾਮਿਆ ਨੂੰ ਇਨ੍ਹਾ ਗਰੀਬ ਵਿਰੋਧੀ ਪਾਰਟੀਆ ਤੋ ਸੁਚੇਤ ਹੋਣਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਸੀ ਪੀ ਆਈ (ਐਮ)ਨੇ ਮੁੱਢ ਤੋ ਹੀ ਦੱਬੇ ਕੁੱਚਲੇ ਲੋਕਾ ਦੇ ਹੱਕ ਵਿਚ ਆਪਣੀ ਅਵਾਜ ਬੁਲੰਦ ਕੀਤੀ ਹੈ ਕਿਉਕਿ ਸੀ ਪੀ ਆਈ (ਐਮ) ਸ਼ਹੀਦ ਭਗਤ ਸਿੰਘ,ਰਾਜਗੁਰੂ,ਸੁਖਦੇਵ,ਸ਼ਹੀਦ ਊਧਮ ਸਿੰਘ ਸੁਨਾਮ,ਗਦਰੀ ਬਾਬਿਆ ਅਤੇ ਇਨਕਲਾਬੀ ਸ਼ਹੀਦਾ ਦੇ ਦਰਸਾਏ ਮਾਰਗ ਤੇ ਚੱਲਣ ਵਾਲੀ ਪਾਰਟੀ ਹੈ।ਉਨ੍ਹਾ ਕਿਹਾ ਕਿ ਅੱਜ ਕੇਂਦਰ ਦੀ ਬੀ ਜੇ ਪੀ ਸਰਕਾਰ ਦੇਸ ਦੇ ਮਜਦੂਰਾ ਦੇ ਹੱਕਾ ਤੇ ਡਾਕੇ ਮਾਰ ਰਹੀ ਹੈ ਅਤੇ ਮਨਰੇਗਾ ਸਕੀਮ ਨੂੰ ਬੰਦ ਕਰਵਾਉਣ ਲਈ ਹੱਥ-ਕੰਡੇ ਵਰਤ ਰਹੀ ਹੈ।ਜਿਸ ਨੂੰ ਅਸੀ ਕਾਮਜਾਬ ਨਹੀ ਹੋਣ ਦੇਵਾਗੇ।ਉਨ੍ਹਾ ਸਮੂਹ ਮਜਦੂਰਾ ਅਤੇ ਕਿਸਾਨਾ ਨੂੰ ਅਪੀਲ ਕੀਤੀ ਕਿ ਆਪਣੇ ਹੱਕਾ ਲਈ ਲਾਲ ਝੰਡੇ ਥੱਲੇ ਇਕੱਠੇ ਹੋਣਾ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੱਲੋ ਤਿਆਰ ਕੀਤੇ ਦੇਸ ਵਿਰੋਧੀ ਅਤੇ ਔਰਤ ਵਿਰੋਧੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਜਨ-ਵਾਦੀ ਇਸਤਰੀ ਸਭਾ ਵੱਲੋ ਜਿਿਲ੍ਹਆ ਦੇ ਡਿਪਟੀ ਕਮਿਸਨਰਾ ਰਾਹੀ ਦੇਸ ਦੇ ਰਾਸਤਟਪਤੀ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ ਜਿਨ੍ਹਾ ਤੇ ਸੂਬੇ ਦੀਆ ਔਰਤਾ ਵੱਧ ਤੋ ਵੱਧ ਆਪਣੇ ਦਸਤਖਤ ਕਰਨ,ਇਸ ਮੌਕੇ ਉਨ੍ਹਾ ਸੀ ਪੀ ਆਈ (ਐਮ) ਦੀ ਵਿਚਾਰਧਾਰਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।ਅੰਤ ਵਿਚ ਸੀ ਪੀ ਆਈ (ਐਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੂੰ ਪਿੰਡ ਗਾਲਿਬ ਕਲਾਂ ਵਾਸੀਆ ਨੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੀਟਿੰਗ ਨੂੰ ਹਲਕਾ ਪ੍ਰਧਾਨ ਹਾਕਮ ਸਿੰਘ ਡੱਲਾ,ਜਨ ਵਾਦੀ ਇਸਤਰੀ ਸਭਾ ਜਿਲ੍ਹਾ ਲੁਧਿਆਣਾ ਦੀ ਪ੍ਰਧਾਨ ਹਰਜਿੰਦਰ ਕੌਰ ਬਲੀਪੁਰ ਕਲਾਂ ਅਤੇ ਪ੍ਰਮਜੀਤ ਕੌਰ ਡੱਲਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਉਨ੍ਹਾ ਨਾਲ ਵਿੱਕੀ ਗਾਲਿਬ,ਜਗਜੀਤ ਸਿੰਘ ਡਾਗੀਆ,ਦਰਬਾਰਾ ਸਿੰਘ,ਚਰਨ ਸਿੰਘ,ਹਾਕਮ ਸਿੰਘ,ਪਾਲ ਸਿੰਘ ਭੰਮੀਪੁਰਾ ਕਲਾਂ,ਪਿਆਰਾ ਸਿੰਘ,ਸੁਖਦੇਵ ਸਿੰਘ,ਮੇਜਰ ਸਿੰਘ,ਗੁਰਦੇਵ ਸਿੰਘ,ਸਰਬਜੀਤ ਕੌਰ ਕਲੇਰ,ਸੁਰਜੀਤ ਸਿੰਘ,ਬਲਪ੍ਰੀਤ ਸਿੰਘ,ਸਿੰਦਰ ਸਿੰਘ,ਗੁਰਬਖਸ ਸਿੰਘ,ਬਿੱਕਰ ਸਿੰਘ,ਚਰਨਜੀਤ ਕੌਰ,ਕਮਲਜੀਤ ਕੌਰ,ਵੀਰਪਾਲ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਰਕਰਾ ਨਾਲ ਮੀਟਿੰਗ ਕਰਦੇ ਹੋਏ।