ਫਰੀ ਮੈਡੀਕਲ ਕੈਂਪ ਲਗਾ ਕੇ ਮਨਾਇਆ ਧੀ ਦਾ ਜਨਮ ਦਿਨ

ਹਠੂਰ,21,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪ੍ਰਸਿੱਧ ਡਾਕਟਰ ਕਮਲਜੀਤ ਕੌਰ ਵੱਲੋ ਆਪਣੀ ਧੀ ਗਰੀਸਾ ਕੁਮਾਰੀ ਦੇ ਜਨਮ ਦਿਨ ਮੌਕੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ।ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਕੈਪ ਦਾ ਉਦਘਾਟਨ ਸੈਂਟਰਲ ਵਾਲਮੀਕੀ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਚੈਅਰਮੈਨ ਗੇਜਾ ਰਾਮ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ 160 ਵਿਅਕਤੀਆ ਨੇ ਕੈਂਪ ਦਾ ਲਾਹਾ ਪ੍ਰਾਪਤ ਕੀਤਾ,ਜਿਨ੍ਹਾ ਨੂੰ ਮੌਕੇ ਤੇ ਹੀ ਫਰੀ ਦਵਾਈਆ ਦਿੱਤੀਆ ਗਈਆ।ਇਸ ਮੌਕੇ ਚੈਅਰਮੈਨ ਗੇਜਾ ਰਾਮ ਨੇ ਇਲਾਕਾ ਨਿਵਾਸੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੋਈ ਸਮਾਂ ਸੀ ਜਦੋ ਧੀਆ ਨੂੰ ਘਰ ਵਿਚ ਜਨਮ ਲੈਣ ਤੇ ਬੋਝ  ਸਮਝਿਆ ਜਾਦਾ ਸੀ ਪਰ ਅੱਜ ਸਾਡੀਆ ਧੀਆ ਨੇ ਹਰ ਖੇਤਰ ਵਿਚ ਵੱਡੀਆ ਮੱਲਾ ਮਾਰ ਤੇ ਦੱਸ ਦਿੱਤਾ ਹੈ ਕਿ ਧੀਆ ਹੁਣ ਮਾਪਿਆ ਤੇ ਬੋਝ ਨਹੀ ਹਨ।ਇਸ ਕਰਕੇ ਸਾਨੂੰ ਧੀਆ ਨੂੰ ਬਰਾਬਰਤਾ ਦਾ ਮਾਣ-ਸਨਮਾਨ ਦੇਣਾ ਚਾਹੀਦਾ ਹੈ।ਅੰਤ ਵਿਚ ਚੈਅਰਮੈਨ ਗੇਜਾ ਰਾਮ ਨੂੰ ਕੈਪ ਦੇ ਮੁੱਖ ਪ੍ਰਬੱਧਕ ਡਾਕਟਰ ਕਮਲਜੀਤ ਕੌਰ,ਗੋਰਵ ਕੁਮਾਰ ਅਤੇ ਦਰਬਾਰਾ ਸਿੰਘ ਨੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਗਰੀਸਾ ਕੁਮਾਰੀ,ਗਿਆਨੀ ਭਜਨ ਸਿੰਘ ਖਾਲਸਾ,ਬਲਰਾਜ ਸਿੰਘ,ਸੰਦੀਪ ਸਿੰਘ,ਬਾਵਾ ਸਿੰਘ,ਗੁਰਜੰਟ ਸਿੰਘ,ਸੁਖਦੀਪ ਸਿੰਘ,ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਚੈਅਰਮੈਨ ਗੇਜਾ ਰਾਮ ਕੈਂਪ ਦਾ ਉਦਘਾਟਨ ਕਰਦੇ ਹੋਏ