You are here

ਪੰਜਾਬੀ ਵਰਲਡ ਯੁੂ ਕੇ ਵੱਲੋਂ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦੇ ਰੂਬਰੂ ਸਮੇਂ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਦਾ ਪੋਸਟਰ ਕੀਤਾ ਗਿਆ ਜਾਰੀ

ਬਰਮਿੰਘਮ UK, 21 ਅਗਸਤ - ਬੀਤੇ ਦਿਨ ਬਰਮਿੰਗਮ ਵਿੱਚ ਪੰਜਾਬੀ ਵਰਲਡ ਯੂਕੇ ਵੱਲੋਂ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦੇ ਸੁਆਗਤ ਵਿੱਚ ਇੱਕ ਭਰਵਾਂ ਇਕੱਠ ਕੀਤਾ ਗਿਆ। ਜਿਸ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਜਾ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਬਾਰੇ ਜਾਣਕਾਰੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਾਂਝੀ ਕੀਤੀ ਅਤੇ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਖ ਮੰਤਵ ਯੂਰਪ ਦੀ ਧਰਤੀ ਉੱਤੇ ਰਹਿ ਰਹੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸਭਿਆਚਾਰ ਨਾਲ ਜੋੜਨਾ ਅਤੇ ਜਾਗਰੂਕ ਕਰਨਾ, ਯੂਰਪ ਵਿੱਚ ਪੰਜਾਬੀ ਸਾਹਿਤ ਨੂੰ ਲੈ ਕੇ ਸੰਭਾਵਨਾਵਾਂ, ਸਮੱਸਿਆਵਾਂ ਅਤੇ ਇਸ ਉੱਪਰ ਕੀਤੇ ਜਾ ਰਹੇ ਕੰਮ ਨੂੰ ਲੈ ਕੇ ਚਰਚਾ ਕਰਨੀ ਆਦਿ ਮੁੱਖ ਵਿਸ਼ੇ ਹਨ। ਇਸਦੇ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਇਸ ਕਾਨਫਰੰਸ ਜ਼ਰੀਏ ਸਮੁੱਚੇ ਯੂਰਪ ਦੇ ਪੰਜਾਬੀ ਭਾਈਚਾਰੇ ਨੂੰ ਇੱਕ ਮੰਚ ਉੱਪਰ ਇਕੱਤਰ ਕੀਤਾ ਜਾਵੇ। ਕਾਨਫਰੰਸ ਵਿੱਚ ਪੰਜਾਬ ਭਵਨ ਕੈਨੇਡਾ ਤੋਂ ਸੁੱਖੀ ਬਾਠ ਵਿਸ਼ੇਸ਼ ਸਹਿਯੋਗੀ ਹੋਣਗੇ ਅਤੇ ਕਾਨਫਰੰਸ ਵਿੱਚ ਵਿਚਾਰੇ ਜਾਣ ਵਾਲੇ ਵਿਸਿ਼ਆਂ ਅਤੇ ਹੋਰ ਸਾਹਿਤਕ ਕਾਰਜਾਂ ਵਿੱਚ ਪਰਵਾਸੀ ਸਾਹਿਤ ਅਧਿਅਨ ਕੇਂਦਰ ਦਾ ਸਹਿਯੋਗ ਹੋਵੇਗਾ। ਚੱਜ ਦਾ ਵਿਚਾਰ ਦੇ ਸੰਚਾਲਕ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦਾਇਸ ਮੌਕੇ ਸੰਸਥਾ ਵਲੋਂ ਸਨਮਾਨ ਵੀ ਕੀਤਾ ਗਿਆ ਜਿਨਾ ਨੇ ਸਾਂਝੇ ਤੌਰ ਸਾਹਿਤ ਸੁਰ ਸੰਗਮ ਸਭਾ ਇਟਲੀ ਨੂੰ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਲਈ ਵਧਾਈ ਪੇਸ਼ ਕੀਤੀ। ਇਸ ਸਮੇਂ ਹਾਜਰ ਹੋਰ ਮਹਿਮਾਨਾਂ ਵਿੱਚ ਵਰਲਡ ਕੈਂਸਰ ਕੇਅਰ ਦੇ ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਧਾਲੀਵਾਲ, ਗੀਤਕਾਰ ਚੰਨ ਜੰਡਿਆਲਵੀ, ਆਪਣਾ ਸੰਗੀਤ ਵਾਲੇ ਗਾਇਕ ਕੁਲਵੰਤ ਭੰਵਰਾ, ਲੇਖਕ ਤੇ ਕਵੀ ਨਿਰਮਲ ਕੰਧਾਲਵੀ, ਜਗਰੂਪ ਸਿੰਘ, ਸਰਬਜੀਤ ਸਿੰਘ ਢੱਕ, ਜਗੀਰ ਸਿੰਘ, ਜਸਬੀਰ ਖਾਨ ਚੈੜੀਆਂ, ਸ਼ਾਇਰ ਨਛੱਤਰ ਭੋਗਲ, ਟੀਵੀ ਪੇਸ਼ਕਾਰਾ ਮੋਹਨਜੀਤ ਬਸਰਾ, ਗੀਤਕਾਰ ਹਰਜਿੰਦਰ ਮੱਲ, ਗਾਇਕ ਪੰਮਾ ਲਸਾੜੀਆ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

News ; Amanjit Singh Khaira 00447775486841 or 00919878523331 WhatsApp only