ਦੇਸ਼ ਦੇ ਅੰਨਦਾਤੇ ਦੇ ਸੰਘਰਸ਼ ਮੂਹਰੇ ਝੁਕੀ ਮੋਦੀ ਸਰਕਾਰ:ਐਡਵੋਕੇਟ ਗੁਰਮੇਲ ਸਿੰਘ ਭੰਮੀਪੁਰਾ,ਸਰਪੰਚ ਜਗਜੀਤ ਚੰਦ ਸ਼ਰਮਾ

ਜਗਰਾਉਂ 24 ਨਵੰਬਰ (ਜਸਮੇਲ ਗ਼ਾਲਿਬ)ਦੇਸ਼ ਦੇ ਅੰਨ ਦਾਤੇ ਅੱਗੇ ਮੋਦੀ ਸਰਕਾਰ ਆਪਣੀ ਹੰਕਾਰੀ ਬਿਰਤੀ ਦਾ ਤਿਆਗ ਕਰਕੇ ਝੁਕਣਾ ਹੀ ਪਿਆ ਤੇ ਮੋਦੀ ਸਰਕਾਰ ਦੇ ਹੰਕਾਰ ਨੂੰ ਤੋੜਨ ਵਿੱਚ ਸਮੁੱਚੇ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਦਾ ਵੱਡਾ ਯੋਗਦਾਨ ਰਿਹਾ ਜੋ ਕਿਸਾਨੀ ਸੰਘਰਸ਼ ਦੇ ਪਹਿਲੇ ਦਿਨ ਦਾ ਹੀ ਹਿੱਸਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਆਗੂ ਐਡਵੋਕੇਟ ਗੁਰਮੇਲ ਸਿੰਘ ਭੰਮੀਪੁਰਾ ਅਤੇ ਪਿੰਡ ਗਾਲਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ।ਉਨ੍ਹਾਂ ਕਿਹਾ ਹੈ ਕਿ ਤਿੰਨੇ ਵਿਵਾਦਤ ਖੇਤੀ ਬਿੱਲਾਂ ਨੂੰ ਵਾਪਸ ਲੈਣ ਦਾ ਜੋ ਮੋਦੀ ਸਰਕਾਰ ਦਾ ਅੈਲਾਨ ਕੀਤਾ ਇਉਂ ਸਵਾਗਤ ਯੋਗ ਹੈ ਪਰ ਹੁਣ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕ ਸਭਾ ਤੇ ਰਾਜ ਸਭਾ ਵਿੱਚ ਤਿੰਨੇ ਖੇਤੀਬਾਡ਼ੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰੇ ਤੇ ਦੇਸ਼ ਦੇ ਰਾਸ਼ਟਰਪਤੀ ਤੋਂ ਵੀ ਖੇਤੀ ਬਾੜੀ ਦੇ ਬਿੱਲ ਰੱਦ ਕਰਵਾਵੇ।ਉਨ੍ਹਾਂ ਕਿਸਾਨੀ ਸੰਘਰਸ਼ ਦੌਰਾਨ 700 ਦੇ ਕਰੀਬ ਕਿਸਾਨਾਂ ਦੀ ਸ਼ਹੀਦੀ ਨੂੰ ਵੀ ਯਾਦ ਕੀਤਾ ਤੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਤੇ ਯੋਗ ਮੁਆਵਜ਼ਾ ਦਿੱਤਾ ਜਾਵੇ ।