ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਮਨਾਈ ਗਈ ਕ੍ਰਿਸ਼ਨ ਜਨਮ ਅਸ਼ਟਮੀ  

ਜਗਰਾਉ 18 ਅਗਸਤ (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਵਿਖੇ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦਾ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ  ਜਿਸ ਵਿਚ ਨੰਨ੍ਹੇ ਮੁੰਨੇ ਬੱਚੇ ਨਟਖੱਟ ਨੰਦ ਗੋਪਾਲ ਦੀ ਭੂਮਿਕਾ ਵਿੱਚ ਨਜ਼ਰ ਆਏ ਬੱਚਿਆਂ ਨੇ ਕਈ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਜਿਸ ਵਿੱਚ ਕੋਈ ਕ੍ਰਿਸ਼ਨ ਕੋਈ ਰਾਧਾ ਤੇ ਕੋਈ ਸੁਦਾਮਾ ਬਣਿਆ ਜਿਸ ਨਾਲ ਉਨ੍ਹਾਂ ਨੇ ਸਭ ਦਾ ਮਨ ਮੋਹ ਲਿਆ ਬਾਲ ਕ੍ਰਿਸ਼ਨ ਜੀ ਦੇ ਝੂਲੇ ਨੂੰ ਤਰ੍ਹਾਂ ਤਰ੍ਹਾਂ ਦੇ  ਸਾਜ਼ੋ ਸਾਮਾਨ ਨਾਲ ਸਜਾਇਆ ਗਿਆ ਚੁੱਲ੍ਹੇ ਵਿੱਚ ਬੈਠੇ ਕ੍ਰਿਸ਼ਨ ਭਗਵਾਨ ਜੀ ਦਾ ਦ੍ਰਿਸ਼ ਸਭ ਤੋਂ ਮਨ ਮੋਹ ਰਿਹਾ ਸੀ ਆਰਤੀ ਦੇ ਸਮੇਂ ਕ੍ਰਿਸ਼ਨ  ਜੀ ਨੂੰ ਵੰਨ ਸੁਵੰਨੇ ਭੋਗ ਪੇਸ਼ ਕੀਤੇ ਗਏ ਜਿਸ ਵਿਚ ਮੱਖਣ ਮਿਸ਼ਰੀ ਅਤੇ ਫਲਾਂ ਦਾ ਭੋਗ ਲਗਾਇਆ ਗਿਆ  ਇਸ ਮੌਕੇ ਬੱਚਿਆਂ ਨੇ ਕ੍ਰਿਸ਼ਨ ਜੀ ਦੇ ਭਜਨ ਤੇ ਡਾਂਸ ਕੀਤਾ ਅਤੇ ਸਭ ਦਾ ਮਨ ਮੋਹ ਲਿਆ ਜਿਸ ਨੂੰ ਹਰ ਪਾਸੇ ਦਾ ਮਾਹੌਲ ਖੁਸ਼ ਬਨਾਮ ਤੇ ਆਨੰਦਮਈ ਹੋ ਗਿਆ ਪ੍ਰਿੰਸੀਪਲ ਰਾਜਪਾਲ ਕੌਰ ਨੇ ਬੱਚਿਆਂ ਨੂੰ ਆਪਣੇ ਆਪਣੇ ਧਰਮ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਕ੍ਰਿਸ਼ਨ ਜੀ ਆਪਣੇ ਬਲ ਤੇ ਬੁੱਧੀ ਨਾਲ ਬੁਰਾਈ ਤੋਂ ਜਿੱਤ ਪ੍ਰਾਪਤ ਕੀਤੀ ਸੀ ਉਨ੍ਹਾਂ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੇ ਮੌਕੇ ਤੇ ਵਧਾਈ ਦਿੱਤੀ  ਇਸ ਤੋਂ ਇਲਾਵਾ ਅਧਿਆਪਕ ਸਾਹਿਬਾਨਾਂ ਨੇ ਵੀ ਬਹੁਤ ਖ਼ੂਬਸੂਰਤੀ ਨਾਲ ਭਜਨ ਪੇਸ਼ ਕੀਤਾ