15 ਅਗਸਤ ਦੇ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਪ੍ਰਸ਼ਾਸਨ ਨੇ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ

ਅਜਾਦੀ ਦਿਹਾੜੇ ਤੇ ਰੁੱਖ ਲਗਾਉਣ ਦੀ ਅਪੀਲ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ, ਸਤਪਾਲ ਸਿੰਘ ਦੇਹੜਕਾ
ਜਗਰਾਓਂ( ਮੋਹਿਤ ਗੋਇਲ/ ਕੁਲਦੀਪ ਸਿੰਘ ਜੱਸਲ )15 ਅਗਸਤ ਅਜਾਦੀ ਦਿਹਾੜੇ ਨੂੰ ਮੁੱਖ ਰੱਖ ਦਿਆਂ ਜਿੱਥੇ ਸਾਰੇ ਭਾਰਤ ਵਿਚ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ ਓਥੇ ਇਸ ਵਾਰ ਲੋਕਾਂ ਨੇ ਬੂਟੇ ਲਗਾਕੇ ਅਜਾਦੀ ਮਨਾਈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਕੀਤਾ, ਏ ਡੀ ਸੀ ਮੈਡਮ ਦਲਜੀਤ ਕੌਰ, ਐਸ ਡੀ ਐਮ ਵਿਕਾਸ ਹੀਰਾ, ਤਹਿਸੀਲਦਾਰ ਮਨਮੋਹਨ ਕੌਸ਼ਕ,ਨਗਰ ਕੌਂਸਲ ਪ੍ਰਧਾਨ ਰਾਣਾ ਕਾਮਰੇਡ, ਈ ਓ ਮਨੋਹਰ ਕੁਮਾਰ ਦੀ ਅਗਵਾਈ ਵਿਚ ਪ੍ਰਸ਼ਾਸਨ ਵਲੋਂ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਕੀਤੇ ਵਿਸ਼ੇਸ ਸਨਮਾਨ ਵਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰ ਦੇਹੜਕਾ ਨੇ ਕਿਹਾ ਕਿ  ਓਹ੍ਹ ਨਿੱਜੀ ਤੌਰ ਤੇ ਮੰਨਦੇ ਹਨ ਕਿ ਟੀਮ ਦੇ 33%ਧਰਤੀ ਉਪਰ ਰੁੱਖ ਲਗਾਉਣ ਦੇ ਮਿਥੇ ਨਿਸ਼ਾਨੇ ਮੁਤਾਬਿਕ ਅਜੇ ਸੇਰ ਵਿਚੋਂ ਪੂਣੀ ਵੀ ਨਹੀਂ ਕੱਤੀ, ਪਰ ਫਿਰ ਵੀ ਸ਼ਹਿਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜਗਰਾਓਂ ਸ਼ਹਿਰ ਵਿਚ 35000 ਬੂਟੇ ਜੰਗਲਾਂ ਦੇ ਰੂਪ ਵਿਚ ਸੰਭਾਲ ਰਹੇ ਹਾਂ,115000 ਦੇ ਲਗਭਗ ਬੂਟੇ ਆਮ ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਵਿਚ ਵੰਡ ਕੇ ਲਗਵਾ ਚੁੱਕੇ ਹਾਂ ਇਸ ਦੇ ਨਾਲ ਨਾਲ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਟਿਆਂ ਪ੍ਰਤੀ ਜਾਗਰੂਕ ਕਰਦੀਆਂ ਪ੍ਰਦਰਸ਼ਨੀਆਂ ਲਗਾਕੇ ਲੋਕਾਂ ਨੂੰ ਦਸ ਰਹੇ ਹਾਂ ਕਿ ਕਿਹੜਾ ਬੂਟਾ ਕਿਹੜੀ ਬਿਮਾਰੀ ਤੋਂ ਲਾਭਦਾਇਕ ਹੈ, ਪੰਜਾਬ ਦੀ ਧਰਤੀ ਹੇਠੋ ਖਤਮ ਹੋ ਰਹੇ ਪਾਣੀ ਦੇ ਪੱਧਰ ਨੂੰ ਕਿਵੇਂ ਰੁੱਖ ਲਗਾਕੇ ਉਚਾ ਚੁਕਿਆ ਜਾ ਸਕਦਾ ਹੈ ਬਾਬਾ ਨਾਨਕ ਜੀ ਦੇ 550 ਵੇ ਅਵਤਾਰ ਪੁਰਬ ਤੋਂ ਲੈਕੇ ਅੱਜ ਤੱਕ ਬਿਨਾਂ ਰੁਕੇ ਟੀਮ ਵਲੋਂ ਲਗਾਤਾਰ ਆਪਣੀਆਂ ਸੇਵਾਵਾਂ ਜਾਰੀ ਰੱਖੀਆ ਹਨ,
ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰਾ ਨੇ ਸਾਂਝੇ ਰੂਪ ਵਿਚ ਕਿਹਾ ਕਿ ਇਹਨਾ ਸੇਵਾਵਾਂ ਨੂੰ ਲਗਾਤਾਰ ਪ੍ਰਸ਼ਾਸਨ ਵੀ ਦੇਖ ਰਿਹਾ ਹੈ ਅਤੇ ਹੁਣੇ ਜੇ ਕਚਹਿਰੀ ਕੰਪਲੈਕਸ ਵਿਚ ਐਸ ਡੀ ਐਮ ਵਿਕਾਸ ਹੀਰਾ, ਅਤੇ ਤਹਿਸੀਲਦਾਰ ਮਨਮੋਹਨ ਕੌਸ਼ਕ ਜੀ ਵਲੋਂ ਸੀ ਟੀ ਯੂਨੀਵਰਸਿਟੀ ਤੋਂ ਗਰੀਨ ਮਿਸ਼ਨ ਬੂਥ ਵੀ ਬਣਵਾ ਕੇ ਦਿਤਾ ਗਿਆ ਹੈ ਜਿਥੋਂ ਕੋਈ ਵੀ ਵਿਅਕਤੀ ਨਿਸ਼ੁਲਕ ਬੂਟੇ ਪ੍ਰਾਪਤ ਕਰ ਸਕਦਾ ਹੈ, ਅੱਜ 15 ਅਗਸਤ ਅਜਾਦੀ ਦਿਹਾੜੇ ਤੇ ਟੀਮ ਦੀ ਵਿਸ਼ੇਸ਼ ਤੌਰ ਤੇ ਹੌਂਸਲਾ ਅਫਜਾਈ ਕਰਨ ਲਈ ਸਮੁੱਚੀ ਟੀਮ ਵਾਲੇ ਪ੍ਰਸ਼ਾਸ਼ਨ ਅਤੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ,
ਇਸ ਮੌਕੇ ਪ੍ਰੋ ਕਰਮ ਸਿੰਘ ਸੰਧੂ, ਮੈਡਮ ਕੰਚਨ ਗੁਪਤਾ, ਕੈਪਟਨ ਨਰੇਸ਼ ਵਰਮਾ, ਨਵੀਨ ਗੋਇਲ,ਮੇਜਰ ਸਿੰਘ ਛੀਨਾ, ਲਖਵਿੰਦਰ ਧੰਜਲ, ਕੇਵਲ ਮਲਹੋਤਰਾ, ਹਰਨਾਰਾਇਣ ਸਿੰਘ ਮੱਲੇਆਣਾ,ਡਾ ਜਸਵੰਤ ਸਿੰਘ ਢਿੱਲੋਂ,ਮਾ:ਪਰਮਿੰਦਰ ਸਿੰਘ,ਪਰਮਜੀਤ ਸਿੰਘ ਖਹਿਰਾ, ਜਗਦੇਵ ਸਿੰਘ ਗਿਦੜਵਿੰਡੀ,ਕਮਲਦੀਪ ਬਾਂਸਲ ,ਹਰਿੰਦਰ ਜੀਤ ਸਿੰਘ ਭੁੱਲਰ, ਗੁਰਮੁਖ ਸਿੰਘ ਗਗੜਾ, ਵਿਜੈ ਕੁਮਾਰ,ਜਗਤਾਰ ਬਿਕਾ ਅਤੇ ਜੰਟਾ ਆਦਿ ਹਾਜਰ ਸਨ