ਵਿਧਾਇਕ ਤੇ ਡੀ ਐਸ ਪੀ ਦੀ ਸਹਿ ਸਾਡੀਆਂ ਮਾਲਕੀ ਜ਼ਮੀਨਾਂ ਤੇ ਹੋ ਰਹੇ ਹਨ ਕਬਜ਼ੇ - ਪੀੜਤ ਕਿਸਾਨ
ਵਿਧਾਇਕ ਤੇ ਡੀ ਐਸ ਪੀ ਦੋਸੀਆਂ ਕਰ ਰਹੇ ਹਨ ਸਰੇਆਮ ਮੱਦਦ
ਮਾਨ ਸਰਕਾਰ ਦੇ ਦਮਗਜੇ ਉੱਚੀ ਦੁਕਾਨ ਫਿੱਕਾ ਪਕਵਾਨ ਸਾਬਤ ਹੋਏ -ਪੀੜਤ ਕਿਸਾਨ
ਸਿੱਧਵਾਂ ਬੇਟ,( ਮਨਜੀਤ ਸਿੰਘ ਲੀਲਾਂ )ਭਿਰਟਾਚਾਰ,ਕਾਲਾ ਬਜ਼ਾਰੀ , ਰਿਸ਼ਵਤਖੋਰੀ ਅਤੇ ਆਪ ਹੁਦਰੀਆ ਖਿਲਾਫ ਏਜੰਡੇ ਨੂੰ ਮੁੱਖ ਰੱਖਕੇ ਸਥਾਪਤ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆ ਗੱਲਾਂ ਉੱਚੀ ਦੁਕਾਨ ਫਿੱਕਾ ਪਕਵਾਨ ਸਾਬਤ ਹੁੰਦੀਆਂ ਨਜ਼ਰ ਆ ਰਹੀ ਹਨ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਦੇਵ ਸਿੰਘ ਅੱਬੂਪੁਰਾ ਨੇ ਕੀਤਾ ਅਤੇ ਕਿਹਾ ਕਿ ਮਹਿਤਪੁਰ ਨੇੜਲੇ ਪਿੰਡ ਬੂੜੇਵਾਲ ਚ ਗਰੀਬ ਕਿਸਾਨਾਂ ਦੀ ਮਾਲਕੀ ਜ਼ਮੀਨ ਤੇ ਧਰਮਕੋਟ ਦੇ ਆਮ ਆਦਮੀ ਪਾਰਟੀ ਵਿਧਾਇਕ ਲਾਡੀ ਢੋਸ ਦੀ ਸ਼ਹਿ ਉਪਰ ਫਿਰੋਜ਼ਪੁਰ ਸਾਇਡ ਦੇ ਗੈਗਸਟਰਾਂ ਵੱਲੋਂ 70/80ਏਕੜ ਜ਼ਮੀਨ ਤੇ ਨਜਾਇਜ਼ ਤਰੀਕੇ ਨਾਲ ਮਾਈਨਿੰਗ ਕਰਦੇ ਹੋਏ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਛੁਡਵਾਉਣ ਲਈ ਅਸੀਂ ਸੈਂਕੜੇ ਕਿਸਾਨਾਂ ਨੇ ਕਾਫੀ ਜੱਦੋ ਜਹਿਦ ਕੀਤੀ ਪਰ ਹਥਿਆਰਾਂ ਅਤੇ ਸਿਆਸੀ ਸਹਿ ਦੇ ਜ਼ੋਰ ਤੇ ਡਰਾਉਂਦੇ ਧਮਕਾਉਂਦੇ ਸਾਡੇ ਤੇ ਭਾਰੂ ਰਹੇ ਹਨ । ਵਿਧਾਇਕ ਲਾਡੀ ਢੋਸ ਅਤੇ ਬਾਹਰੀ ਗੈਗਸਟਰਾ ਵੱਲੋਂ ਧੱਕੇਸ਼ਾਹੀ ਵਾਰੇ ਅਸੀਂ ਹਲਕਾ ਜਗਰਾਉਂ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੂੰ ਵੀ ਮਿਲ ਚੁੱਕੇ ਹਾਂ , ਜਿੰਨਾ ਨੇ ਸਾਡੀ ਹਮਾਇਤ ਕਰਦੇ ਹੋਏ ਧਰਮਕੋਟ ਦੇ ਵਿਧਾਇਕ ਲਾਡੀ ਢੋਸ ਨੂੰ ਵੀ ਕਾਲ ਕਰਕੇ ਇਸ ਜ਼ਮੀਨੀ ਮਸਲੇ ਨੂੰ ਸੁਲਝਾਉਣ ਲਈ ਕਿਹਾ ਸੀ ਪਰ ਲਾਡੀ ਢੋਸ ਨੇ ਬੀਬੀ ਮਾਣੂਕੇ ਦੀ ਸਿਫਾਰਸ਼ ਨੂੰ ਵੀ ਟਿੱਚ ਜਾਣਿਆ ਜਿਸ ਕਰਕੇ ਅਸੀਂ ਅੱਜ ਮੀਡੀਆ ਦਾ ਸਹਾਰਾ ਲੈਕੇ ਆਪਣੀ ਗੁਹਾਰ ਸੂਬਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੱਕ ਪਹੁੰਚਦੀ ਕਰਨ ਦਾ ਉਪਰਾਲਾ ਕੀਤਾ ਹੈ ਤਾਂਕਿ ਵਿਧਾਇਕ ਲਾਡੀ ਢੋਸ ਦੀਆਂ ਮਾਨਮਾਨੀਆ ਅਤੇ ਗੁੰਡਾ ਰਾਜ ਦਾ ਖੁਲਾਸਾ ਕੀਤਾ ਜਾ ਸਕੇ ।ਜੱਸਾ ਨੰਬਰਦਾਰ ਅਤੇ ਸਰਪੰਚ ਜੀਵਨ ਸਿੰਘ ਬਾਗੀਆਂ ਨੇ ਵੀ ਲਾਡੀ ਢੋਸ,ਗੁੰਡਾ ਅਨਸਰਾਂ ਤੇ ਪੁਲਿਸ ਖਿਲਾਫ਼ ਭੜਾਸ ਕੱਢਦੇ ਹੋਏ ਦੱਸਿਆ ਕਿ ਜਦੋਂ ਅਸੀਂ ਲਾਡੀ ਢੋਸ ਖਿਲਾਫ ਪੁਲਿਸ ਨੂੰ ਕਰਵਾਈ ਲਈ ਅਪੀਲ ਕੀਤੀ ਤਾਂ ਉਹਨਾਂ ਨੇ ਵੀ ਸਿਆਸੀ ਸਹਿ ਦੀ ਬੋਲੀ ਬੋਲਦਿਆਂ ਦਰਖਾਸਤ ਕਰਤਾਵਾਂ ਨੂੰ ਕਿਹਾ ਕਿ ਤੁਸੀਂ 10 ਏਕੜ ਮੇਰੇ ਨਾਮ ਅਤੇ 30ਏਕੜ ਜ਼ਮੀਂਨ ਲਾਡੀ ਢੋਸ ਨੂੰ ਫਾਰਮ ਹਾਊਸ ਬਨਾਉਣ ਲਈ ਛੱਡ ਦਿਉ ਅਤੇ ਅਸੀਂ ਬਾਕੀ ਜ਼ਮੀਨ ਦਾ ਕਬਜ਼ਾ ਤੁਹਾਨੂੰ ਦਵਾ ਦਿਆਂਗੇ । ਇਸ ਸਮੇਂ ਮਲਕੀਤ ਸਿੰਘ ਰਾਣਾ ਸਰਪੰਚ ਥਾਊਵਾਲ ਖੁਰਦ, ਕੁਲਵੰਤ ਸਿੰਘ ਨਾਰੰਗਪੁਰ,ਜਸਵੰਤ ਸਿੰਘ ਨੰਬਰਦਾਰ ਦਾਨੇਵਾਲ,ਦਲਵੀਰ ਸਿੰਘ ਨੰਬਰਦਾਰ ਬੁੜੇਵਾਲ,ਸਾਧੂ ਬੂੜੇਵਾਲ,ਭਜਨ ਸਿੰਘ ਦਾਨੇਵਾਲ,ਸੁਖਦੇਵ ਸਿੰਘ ਅੱਬੂਪੁਰਾ,ਮਨਜਿੰਦਰ ਸਿੰਘ ਅੱਬੂਪੁਰਾ,ਕੇਵਲ ਸਿੰਘ ਦਾਨੇਵਾਲ,ਤਰਨਪ੍ਰੀਤ ਸਿੰਘ ਅੱਬਪੁਰਾ,ਸੁਖਜਿੰਦਰ ਸਿੰਘ ਅੱਬੂਪੁਰਾ,ਜੀਵਨ ਸਿੰਘ ਬਾਗੀਆਂ ਨੰਬਰਦਾਰ, ਕੰਵਲਜੀਤ ਮੈਂਬਰ ਪੰਚਾਇਤ ਨਰੰਗਪੁਰ ,ਸਾਬਾ ਨਰੰਗਪੁਰ, ਮਹਿਲ ਸਿੰਘ ਬਹਾਦਰਕੇ, ਕੁਲਵੀਰ ਸਿੰਘ ਬਹਾਦਰਕੇ ,ਸੁਖਦੇਵ ਸਿੰਘ ਬਹਾਦਰਕੇ ,ਗੁ,ਚਰਨ ਸਿੰਘ ਬਾਗੀਆ ਸ਼ੇਰੇਵਾਲ ,ਗੁਰਦੀਪ ਸਿੰਘ ਸਾਬਕਾ ਸਰਪੰਚ ਸੇਰੇਵਾਲ ,ਲਖਮੀਰ ਸਿੰਘ ਬਹਾਦਰਕੇ ,ਗੁਰਨਾਮ ਸਿੰਘ ਚੰਡੀਗੜ੍ਹੀਆਂ, ਹੁਸ਼ਿਆਰ ਸਿੰਘ ਚੱਕ ਕਰਨੀਆਂ ਕਲਾਂ, ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਇੱਕਤਰ ਹੋਏ ਕਿਸਾਨ ਭਰਾਵਾਂ ਨੇ ਪੁਲਿਸ ਪ੍ਰਸ਼ਾਸਨ,ਲਾਡੀ ਢੋਸ ਅਤੇ ਗੁੰਡਾ ਅਨਸਰਾਂ ਖਿਲਾਫ਼ ਦੱਬਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਲਾਡੀ ਢੋਸ,ਗੁੰਡਾ ਅਨਸਰਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਖਿਲਾਫ ਦਰਜ ਕੀਤੇ ਨਜਾਇਜ ਪਰਚੇ ਰੱਦ ਨਾ ਕੀਤੇ ਤਾਂ ਅਸੀਂ ਕਾਨੂੰਨਨ ਤਰੀਕੇ ਦੇ ਨਾਲ ਆਪਣੇ ਹੱਕ ਲੈਣ ਲਈ ਹੋਰ ਰਸਤੇ ਵੀ ਅਖਤਿਆਰ ਕਰਾਂਗੇ ।
ਜਦੋ ਇਸ ਸਬੰਧੀ ਵਿਧਾਇਕ ਲਾਡੀ ਢੋਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪਿੰਡ ਤਾਂ ਮੇਰੇ ਖੇਤਰ ਵਿੱਚ ਹੀ ਨਹੀਂ ਆਉਂਦਾ ਉਹਨਾਂ ਕਿਹਾ ਕਿ ਜੋ ਮੇਰੇ ਤੇ ਦੋਸ਼ ਲਗਾਏ ਜਾ ਰਹੇ ਹਨ ਬਿਲਕੁਲ ਗਲਤ ਹਨ ਜੇ ਕਿਸੇ ਨੂੰ ਕੋਈ ਵੀ ਸਮੱਸਿਆ ਹੈ ਤਾਂ ਸਿੱਧਾ ਮੇਰੇ ਕੋਲ ਆਉਣ, ਉਹਨਾਂ ਕਿਹਾ ਕਿ ਜਿੰਨਾ ਨੇ ਵੀ ਇਹਨਾਂ ਦੀ ਜਮੀਨ ਤੇ ਕਬਜ਼ਾ ਕੀਤਾ ਉਹਨਾਂ ਨਾਲ ਮੇਰਾ ਕੋਈ ਵੀ ਸਬੰਧ ਨਹੀਂ ਹੈ |