ਸਵਾਮੀ ਰੂਪ ਚੰਦ  ਜੈਨ ਸੀਨੀਅਰ ਸੈਕੰਡਰੀ ਸਕੂਲ  ਵਿਖੇ ਧੂਮਧਾਮ ਨਾਲ ਮਨਾਇਆ ਗਿਆ ‘ ਤੀਜ’ ਦਾ ਤਿਉਹਾਰ*

ਜਗਰਾਉਂ (ਅਮਿਤ ਖੰਨਾ  )ਇਸ ਤਿਉਹਾਰ ਦਾ ਨਾਂ ਸੁਣਦੇ ਹੀ ਹਰ ਕਿਸੇ ਦੇ ਮਨ ਖ਼ੁਸ਼ੀਆਂ ਖੇੜਿਆਂ ਨਾਲ ਭਰ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਿੰਸੀਪਲ ਰਾਜਪਾਲ ਜੀ ਜੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਰਵਾਇਤੀ ਤਰੀਕੇ ਤੇ ਸ਼ਾਨਦਾਰ ਢੰਗ  ਨਾਲ ਬਹੁਤ ਵੱਡੇ ਪੱਧਰ ਤੇ  ਮਨਾਇਆ ਗਿਆ। ਉਹ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹਨ। ਸਾਡੇ ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ ।ਜਿਸ ਵਿੱਚ ਵਿਦਿਆਰਥਣਾਂ ਵੱਲੋਂ ਪੰਜਾਬੀ ਸਭਿਆਚਾਰ ਨੂੰ ਦਰਸਾਉਦੇ ਗਿੱਧਾ ਭੰਗੜਾ ਲੋਕ ਬੋਲੀਆਂ ਟੱਪੇ ,ਸਿੱਠਣੀਆਂ, ਸੁਹਾਗ, ਮਾਹੀਏ, ਘੋੜੀਆਂ ਨੂੰ  ਬਹੁਤ ਵਧੀਆ ਢੰਗ ਨਾਲ ਪੇਸ਼  ਕੀਤਾ ਗਿਆ। ਇਸ ਸਮੇਂ ਤੀਆਂ ਦੇ ਮੇਲੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਤਾਰਾ ਦੇਵੀ  ਸਕੂਲ ਦੇ ਪ੍ਰਿੰਸੀਪਲ ਨਿਧੀ ਗੁਪਤਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਢੋਲ ਦੀ ਤਾਲ ਤੇ ਤਾੜੀਆਂ ਦੀ ਗੂੰਜ ਨਾਲ ਕੀਤੀ ਗਈ। ਇਸ ਮੌਕੇ ਤੇਰੇ ਸਾਡੇ ਪੰਜਾਬੀ ਵਿਰਸੇ ਵਿੱਚੋ ਅਲੋਪ ਹੋ ਰਹੀਆ ਸਭ ਚੀਜ਼ਾਂ ਜੋ ਸਾਡੇ ਪੁਰਾਣੇ ਸਮੇਂ ਪਿੰਡਾਂ ਵਿੱਚ ਪਾਈਆਂ ਜਾਂਦੀਆਂ ਸੀ।
 ਉਸ ਨੂੰ ਹੂ ਬੂ ਹੂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪੁਰਾਤਨ ਸੱਭਿਆਚਾਰ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਬਰਤਨ, ਪਹਿਰਾਵੇ ਨਾਲ ਸਬੰਧਿਤ,ਖੇਡਾ ਨਾਲ ਸੰਬੰਧਿਤ  ਚੀਜ਼ਾਂ ਸਜਾਈਆਂ ਗਈਆਂ ਜਿਵੇਂ ਚਰਖਾ ਮਧਾਣੀ ਜੋ ਕਿ ਕਿਤੇ ਸਾਡੇ ਡਰਾਇੰਗ ਰੂਮਾਂ ਦੀ ਸਜਾਵਟ ਬਣ ਕੇ ਰਹਿ ਗਿਆ ਹੈ,ਜੋ ਪੁਰਾਣੇ ਸਮਿਆਂ ਵਿਚ ਇੱਕ ਕਸਰਤ ਹੋਇਆ ਕਰਦੀ ਸੀ। ਇਸ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕੇ ਸਾਨੂੰ ਸਾਡੇ ਵਿਰਸੇ ਤੇ ਤਿਉਹਾਰਾਂ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ ਜੋ ਸਟੇਜਾਂ ਤੱਕ ਸਿਮਟ ਕੇ ਰਹਿ ਗਏ ਹਨ ਇਸ ਤਿਉਹਾਰ ਦੇ ਮੌਕੇ ਤੇ ਸੁੱਚੀਆ ਵਿਦਿਆਰਥਣਾਂ ਘਰ ਤੋਂ ਰਵਾਇਤੀ ਪਹਿਰਾਵੇ ਵਿਚ  ਸੱਜ ਧੱਜ ਕੇ ਆਈਆ ਉਨ੍ਹਾਂ ਵੱਲੋਂ ਗਿੱਧੇ ਦਾ ਖੂਬ ਰੰਗ ਬੰਨ੍ਹਿਆ ਗਿਆ ਤੇ ਪੀਂਘਾਂ ਝੂਟਣ ਦਾ ਨਜ਼ਾਰਾ ਵੀ ਲਿਆ ਗਿਆ ਇਨ੍ਹਾਂ ਗਿੱਧੇ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਵਿੱਚੋਂ ਗਿਆਰਵੀਂ ਕਲਾਸ ਦੀ ਵਿਦਿਆਰਥਣ ਸਾਹਿਬਾਂ ਨੂੰ ਮਿਸ਼  ਤੀਜ’,ਬਾਰਵੀਂ(ਆਰਟਸ  )ਵਿਦਿਆਰਥਣ ਵਾਹਿਗੁਰੂ ਪਾਲ ਨੂੰ ‘ਮਿਸ ਸੋਹਣੀ ਸਮਾਇਲ’ਅਤੇ ਗਿਆਰਵੀ ਕਾਮਰਸ ਗਰੁਪ ਦੀ ਵਿਦਿਆਰਥਣ ਸਿਮਰਪ੍ਰੀਤ ਨੂੰ। ‘ਮਿਸ਼ ਬੈਸਟ ਲਿਬਾਸ’  ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਨੌਵੀਂ ਤੋਂ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ ਗਿਆਰਵੀਂ  ਕਾਮਰਸ ਗਰੁੱਪ ਦੀ ਵਿਦਿਆਰਥਣ ਪਾਇਲ  ਨੇ ਪਹਿਲਾ ਸਥਾਨ ਨੌਵੀਂ ਕਲਾਸ ਦੀ ਵਿਦਿਆਰਥਣ ਕੀਰਤੀ ਨੇ ਦੂਜਾ ਸਥਾਨ ਤੇ ਗਿਆਰਵੀਂ (ਕਾਮਰਸ ਗਰੁੱਪ) ਦੀ ਵਿਦਿਆਰਥਣ ਰਾਜਵੀਰ  ਨੇ ਤੀਜਾ ਸਥਾਨ ਹਾਸਲ  ਕੀਤਾ। ਇਸ ਮੌਕੇ ਤੇ ਪਹੁੰਚੇ ਸਾਡੇ ਸਤਿਕਾਰਯੋਗ ਨਿਧੀ ਗੁਪਤਾ ਤੇ ਅਧਿਆਪਕਾ ਦਾ  ਪ੍ਰਿੰਸੀਪਲ  ਰਾਜਪਾਲ ਜੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਅੰਤ ਵਿੱਚ ਸਤਿਕਾਰਯੋਗ  ਪ੍ਰਿੰਸੀਪਲ ਰਾਜਪਾਲ ਜੀ ਵੱਲੋਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਪੰਜਾਬੀ ਸੱਭਿਆਚਾਰ ਅਮੀਰ ਵਿਰਸਾ ਮੰਨਿਆ ਗਿਆ ਹੈ ਇਸ ਲਈ ਸਾਨੂੰ ਆਉਣ ਵਾਲੀ ਪੀੜ੍ਹੀ ਲਈ  ਵਿਰਾਸਤੀ ਯਾਦਾਂ  ਸੰਭਾਲਣ ਲਈ  ਉਪਰਾਲੇ ਕਰਨੇ ਚਾਹੀਦੇ ਹਨ।ਇਹ ਬੋਲ  ਸਾਂਝੇ ਕਰਨ ਤੋਂ ਬਾਅਦ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਤੀਆਂ ਦੇ ਤਿਉਹਾਰ ਦੀਆਂ  ਵਧਾਈਆਂ ਦਿੱਤੀਆਂ ਗਈਆਂ।