ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਸਿੱਧਵਾਂ ਬੇਟ ਦੀ ਹੋਈ ਮੀਟਿੰਗ  

16 ਅਗਸਤ ਨੂੰ ਅਗਨੀਪਥ ਯੋਜਨਾ ਦੇ ਵਿਰੁੱਧ ਡੀਸੀ ਲੁਧਿਆਣਾ ਨੂੰ ਦਿੱਤਾ ਜਾਵੇਗਾ ਮੰਗ ਪੱਤਰ  

17 ਅਗਸਤ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਲਖਮੀਮਪੁਰ ਖੀਰੀ ਜਾਣ ਲਈ ਜਥਾ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਰਵਾਨਾ ਹੋਵੇਗਾ    

ਸਿੱਧਵਾਂਬੇਟ, 13 ਅਗਸਤ (ਮਨਜਿੰਦਰ ਗਿੱਲ  )ਅੱਜ ਮਿਤੀ 13 08 2022 ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ  ਬਲਾਕ ਸਿਧਵਾ ਬੇਟ ਦੀ ਮਟਿੰਗ ਹੋਈ  । ਜਿਸ ਵਿੱਚ ਲਖੀਮਪੁਰ ਖੀਰੀ ਅਤੇ ਅਗਨੀਪਥ ਯੋਜਣਾ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ । ਹੁਣ 16 ਅਗਸਤ ਨੂੰ ਅਗਨੀਪੱਥ ਯੋਜਣਾ ਦੇ ਵਿਰੋਧ ਦੇ ਵਿੱਚ ਡੀ ਸੀ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ 17 ਅਗਸਤ ਨੂੰ ਲਖੀਮਪੁਰ ਖੀਰੀ ਜਾਣਾ ਲਈ ਜਥਾ  ਲੁਧਿਆਣਾ ਰੇਲਵੇ ਸਟੇਸ਼ਨ ਤੋਂ  ਰੇਲ ਰਾਹੀ  ਰਵਾਨਾ ਹਵੋਗਾ। ਇਸ ਸਮੇਂ ਸਮੂਹ ਵਰਕਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸਿੱਧਵਾਂ ਬੇਟ ਇਕਾਈ ਦੇ ਮੌਜੂਦ ਸਨ।