ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ  

  ਜਗਰਾਉਂ , 07 ਅਗਸਤ( ਡਾ ਮਨਜੀਤ ਸਿੰਘ ਲੀਲਾਂ )  ਪਿੰਡ ਗੱਗੜਾ ਗੁਰਦੁਆਰਾ ਗੋਪਾਲਸਰ ਯਾਦਗਾਰ ਸ੍ਰੋਮਣੀ ਭਗਤ ਧੰਨਾ ਜੀ ਦੇ ਪਾਵਨ ਪਵਿੱਤਰ ਅਸਥਾਨਾ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸਾਨੋ ਸੋਕਤ ਅਤੇ ਸਰਧਾ ਭਾਵਨਾ ਨਾਲ ਮਨਾਇਆ ਗਿਆ। ਪੰਜ ਸ੍ਰੀ ਅਖੰਡ ਪਾਠਾ ਦੇ ਭੋਗ ਉਪਰੰਤ ਭਾਈ ਜਗਮੋਹਨ ਸਿੰਘ ਮਨਸੀਹਾਂ ਵਾਲਿਆ ਦੇ ਰਾਗੀ ਜੱਥੇ ਨੇ ਰਸਭਿੰਨਾ ਕੀਰਤਨ ਕੀਤਾ। ਅਤੇ ਹਜੂਰੀ ਕਥਾ ਵਾਚਕ ਭਾਈ ਲਵਪ੍ਰੀਤ ਸਿੰਘ ਮਿੰਟੂ ਨੇ ਕਥਾ ਵੀਚਾਰਾ ਕੀਤੀਆ।
ਇਸ ਮੋਕੇ ਪੰਥਕ ਪ੍ਰਸਿੱਧ ਇੰਟਰਨੈਸਨਲ ਬੁਲਾਰੇ ਭਾਈ ਪ੍ਰਿਤਪਾਲ ਸਿੰਘ ਪਾਰਸ ਦੇ ਢਾਡੀ ਜੱਥੇ ਨੇ ਜੋਸੀਲੀਆਂ ਵਾਰਾ ਰਾਹੀ ਇਤਹਾਸਕ ਰੰਗ ਬੰਨਿਆ।ਭਾਈ ਪਾਰਸ ਨੇ ਕਿਹਾ ਕੇ ਗੁਰੂ ਸਾਹਿਬ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਦਾ ਮੁੱਢ ਬੰਨਿਆ।ਅਤੇ ਸੰਤ ਤੋ ਸਿਪਾਹੀ ਤੱਕ ਦਾ ਸਫਰ ਕਰਨ ਦੀ ਜੁਗਤੀ ਦੱਸੀ। ਸਿੱਖਾ ਨੂੰ ਸਾਸਤਰ ਧਾਰੀ ਸੂਰਮੇ ਬਣਾਇਆ। ਇਸ ਮੋਕੇ ਮੰਜੂਦਾ ਮਹਾ ਪੁਰਖ ਸੰਤ ਬਾਬਾ ਕਮਲਜੀਤ ਸਿੰਘ  ਅਤੇ ਸੰਤ ਬਾਬਾ ਅਮਰਜੀਤ ਸਿੰਘ ਨੇ ਸੰਗਤਾ ਨੂੰ ਗੁਰੂ ਵਾਲੇ ਬਨਣ ਲਈ ਪ੍ਰੇਰਨਾ ਕੀਤੀ । ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਕਿਹਾ। ਮਹਾ ਪੁਰਖਾ ਨੇ ਆਈਆਂ ਸੰਗਤਾ ਨੂੰ ਜੀ ਆਇਆ ਆਖਿਆ।ਇਸ ਮੋਕੇ ਪ੍ਰਬੰਕ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸੰਗਤਾ ਸਾਮਲ ਸਨ।