ਕਾਮਰੇਡ ਜੋਧਾਂ ਤੇ ਲਲਤੋਂ ਦੀ ਅਗਵਾਈ 'ਚ ਵਫਦ ਜਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

 

ਗੁੰਡਿਆਂ ਤੇ ਡਕੈਤਾਂ ਖਿਲਾਫ ਕਾਰਵਾਈ ਮੰਗੀ
ਜਗਰਾਉਂ 2 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਜਬਰ ਵਿਰੋਧੀ ਤਾਲ਼ਮੇਲ ਕਮੇਟੀ ਦੇ ਆਗੂ ਸਾਬਕਾ ਵਿਧਾਇਕ ਤਰਸੇਮ ਜੋਧਾਂ ਅਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ 'ਚ ਇੱਕ ਵਿਸ਼ਾਲ ਵਫਦ ਜਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਹਰਜੀਤ ਸਿੰਘ ਆਈਪੀਅੈਸ ਨੂੰ ਮਿਲਿਆ ਅਤੇ ਜਿਥੇ ਲੰਘੀ 10 ਜੁਨ ਨੂੰ ਕਾਮਰੇਡ ਜੋਧਾਂ ਦੇ ਫਾਰਮ ਹਾਉਸ ਤੇ ਡਾਕਾ ਮਾਰ ਕੇ ਚੋਰੀ ਕੀਤੀਆਂ ਮੱਝਾਂ ਸਬੰਧੀ ਦਰਜ ਕੀਤੇ ਮੁਕੱਦਮੇ ਤੁਰੰਤ ਕਾਰਵਾਈ ਕਰਕੇ ਗ੍ਰਿਫਤਾਰੀ ਤੇ ਬ੍ਰਾਮਦਗੀ ਕਰਵਾਉਣ ਦੀ ਮੰਗ ਕੀਤੀ, ਉਥੇ ਵਫਦ ਨੇ ਬੀਤੇ ਦਿਨੀਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਪਿੰਡ ਮੋਰਕਰੀਮਾ ਵਿਖੇ ਕੀਤੀ ਜਾ ਰਹੀ ਜਨਤਕ ਰੈਲ਼ੀ ਦਰਮਿਆਨ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗੁੰਡਾਗਰਦੀ ਸਬੰਧੀ ਦਿੱਤੀ ਸ਼ਿਕਾਇਤ 'ਤੇ ਵੀ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਕਾਮਰੇਡ ਤਰਸੇਮ ਜੋਧਾਂ ਅਤੇ ਜਸਦੇਵ ਲਲਤੋਂ ਨੇ ਕਿਹਾ ਪੰਜਾਬ ਵਿੱਚ ਮੱਝਾਂ ਚੋਰੀ ਕਰਨ ਵਾਲਾ ਇੱਕ ਵੱਡਾ ਗਰੋਹ ਸਰਗਰਮ ਹੈ ਪਰ ਪੁਲਿਸ ਮੁਸ਼ਤੈਦ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਧਿਆਣਾ ਦਿਹਾਤੀ ਖੇਤਰ ਵਿਚ ਮੱਝਾਂ ਚੋਰੀ ਦੇ ਕਈ ਮਾਮਲੇ ਦਰਜ ਹੋ ਚੁੱਕੇ ਹਨ। ਜੋਧਾਂ ਤੇ ਲਲਤੋਂ ਅਨੁਸਾਰ ਜਿਲ੍ਹਾ ਪੁਲਿਸ ਮੁਖੀ ਨੇ ਸ਼ਰਾਰਤੀ ਗੁੰਡਿਆਂ ਅਤੇ ਡਕੈਤਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਵਫਦ ਨੂੰ ਦਿੱਤਾ ਹੈ। ਵਫਦ ਵਿੱਚ ਸਰਪੰਚ ਕੁਲਦੀਪ ਕੌਰ ਸੋਹੀਆਂ, ਬੀਬੀ ਮਨਦੀਪ ਕੌਰ ਸੋਹੀਆਂ, ਪ੍ਰਕਾਸ਼ ਸਿੰਘ ਹਿੱਸੋਵਾਲ, ਚਰਨਜੀਤ ਸਿੰਘ ਹਿੰਮਤਪੁਰਾ, ਅਮਰਜੀਤ ਸਿੰਘ, ਸ਼ਮਿੰਦਰ ਸਿੰਘ ਲੌਂਗੋਵਾਲ, ਗੁਰਬਖਸ਼ ਸਿੰਘ ਸਨੇਤ, ਡਾਕਟਰ ਗੁਰਮੇਲ ਸਿੰਘ ਕੁਲਾਰ, ਜਗਮੋਹਨ ਸਿੰਘ ਸਬੱਦੀ, ਸ਼ਿੰਦਰ ਸਿੰਘ, ਸੁਰਜੀਤ ਸਿੰਘ , ਜਸਵੰਤ ਸਿੰਘ ਅਵਤਾਰ ਸਿੰਘ ਹਰਦੇਵ ਸਿੰਘ ਆਦਿ ਹਾਜ਼ਰ ਸਨ।