You are here

ਖ਼ਾਲਸਾ ਏਡ ਨੇ ਲੋੜਵੰਦ ਵਿਦਿਆਰਥੀਆਂ ਲਈ ਖੋਲ੍ਹਿਆ ਮੁਫਤ ਟਿਊਸ਼ਨ ਸੈਂਟਰ 


 ਸੰਸਥਾ ਦਾ ਉਪਰਾਲਾ ਸਲਾਹੁਣਯੋਗ: ਗੁਰਪ੍ਰੀਤ ਸਿੰਘ /ਪ੍ਰਿੰਸੀਪਲ ਭੰਡਾਰੀ
 ਜਗਰਾਉਂ (ਅਮਿਤ ਖੰਨਾ , ਅਮਨਜੋਤ  ): ਦੁਨੀਆਂ ਭਰ ਚ ਬਾਬੇ ਨਾਨਕ ਦੇ ਸੰਦੇਸ਼ ਨੂੰ ਪ੍ਰਚਾਰਨ ਵਾਲੀ ਸੰਸਥਾ ਖ਼ਾਲਸਾ ਏਡ ਵੱਲੋਂ ਜਿੱਥੇ ਮੁਸੀਬਤਾਂ ਵਿਚ ਘਿਰੇ ਦੁਨੀਆ ਭਰ ਦੇ ਲੋਕਾਂ ਨੂੰ ਰਾਹਤ ਪਹੁੰਚਾ ਕੇ ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੀ ਸੰਸਥਾ ਵੱਲੋਂਹੁਣ ਦੇਸ਼ ਭਰ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਾਸਤੇ ਕਈ ਸ਼ਹਿਰਾਂ ਵਿੱਚ 50 ਦੇ ਕਰੀਬ ਮੁਫਤ ਟਿਊਸ਼ਨ ਸੈਂਟਰ ਚਲਾਏ ਜਾ ਰਹੇ ਹਨ ਤੇ ਇਸੇ ਲੜੀ ਵਿੱਚ ਇੱਕ ਮਣਕਾ ਹੋਰ ਪਰੋਂਦਿਆਂ ਅੱਜ ਜਗਰਾਉਂ ਵਿਖੇ ਵੀ ਇਕ ਟਿਊਸ਼ਨ ਸੈਂਟਰ ਸ਼ਹਿਰ ਦੇ ਪ੍ਰਸਿੱਧ ਸਕੂਲ ਗੁਰ ਨਾਨਕ ਬਾਲ ਵਿਕਾਸ ਕੇਂਦਰ ਸੀਨੀਅਰ ਸੈਕੰਡਰੀ ਸਕੂਨ ਕੱਚਾ ਮਲਕ ਰੋਡ ਵਿਖੇ ਖੋਲ੍ਹਣ ਵਾਸਤੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਆਰੰਭਤਾ ਸਮਾਗਮ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਸਿੰਘਾਂ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਭਜਨਗਡ਼੍ਹ ਅਤੇ ਖਾਲਸਾ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਜੋਕੇ ਸਮੇਂ ਅਜਿਹੇ ਸੈਂਟਰਾਂ ਦੀ ਵੱਡੀ ਲੋੜ ਹੈ ਕਿਉਂਕਿ ਕਈ ਵਾਰ ਹੁਸ਼ਿਆਰ ਵਿਦਿਆਰਥੀ ਵਿੱਤੀ ਪੱਖੋਂ ਪਛੜ ਜਾਂਦੇ ਹਨ ਤੇ ਟੌਪਰ ਬਣਨ ਤੋਂ ਵਾਂਝੇ ਰਹਿ ਜਾਂਦੇ ਹਨ। ਸ਼ਹਿਰ ਵਿਚ ਅਜਿਹੀ ਕਮੀ ਚਿਰਾਂ ਤੋਂ ਖੜਕ ਰਹੀ ਸੀ। ਲੋੜਵੰਦ ਵਿਦਿਆਰਥੀਆਂ ਵਾਸਤੇ ਅਜਿਹੇ ਸੈਂਟਰਾਂ ਦੀ ਸਖ਼ਤ ਲੋੜ ਸੀ ਜਿਸ ਨੂੰ ਖਾਲਸਾ ਏਡ ਪੂਰਾ ਕਰਨ ਜਾ ਰਹੀ ਹੈ ਤਾਂਕਿ ਵਿੱਤੀ ਪੱਖੋਂ ਕਮਜ਼ੋਰ ਵਿਦਿਆਰਥੀ ਵੀ ਮੁਕਾਬਲਿਆਂ ਦੀ ਪ੍ਰੀਖਿਆ ਚ ਭਾਗ ਲੈ ਕੇ ਉਚਾਈਆਂ ਛੂਹ ਸਕਣ। ਖ਼ਾਲਸਾ ਏਡ ਦੇ ਵਲੰਟਰੀਆਂ ਨੇ ਦੱਸਿਆ ਕਿ ਇਸ ਟਿਊਸ਼ਨ ਸੈਂਟਰ ਵਿਚ ਰੋਜ਼ਾਨਾ ਸ਼ਾਮ ਚਾਰ ਤੋਂ ਛੇ ਵਜੇ ਤੱਕ  ਤਜਰਬੇਕਾਰ ਅਤੇ ਮਿਹਨਤੀ ਅਧਿਆਪਕ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਗੁਰਮਤਿ ਦੀ ਪੜ੍ਹਾਈ ਕਰਾਇਆ ਕਰਨਗੇ ਤਾਂ ਕਿ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀ ਵੀ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋਡ਼ਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਿੰਸੀਪਲ ਨਰੇਸ਼ ਵਰਮਾ, ਨਗਰ ਕੌਂਸਲ ਦੇ ਅਗਜੈਕਟਿਵ ਆਫੀਸਰ ਮਨੋਹਰ ਸਿੰਘ, ਇਸ਼ਟਪ੍ਰੀਤ ਸਿੰਘ, ਗੁਰਮੀਤ ਸਿੰਘ, ਜਗਮੋਹਨ ਸਿੰਘ ਮਨੋਹਰ ਸਿੰਘ ਤਕਰ, ਗ੍ਰੀਨ ਮਿਸ਼ਨ ਦੇ ਮੁਖੀ ਸਤਪਾਲ ਦੇਹਡ਼ਕਾ, ਦੀਪਇੰਦਰ ਸਿੰਘ ਭੰਡਾਰੀ ਅਤੇ ਗੁਰਪਿੰਦਰਜੀਤ ਸਿੰਘ, ਅਵਤਾਰ ਸਿੰਘ, ਜਸ਼ਨਪ੍ਰੀਤ ਸਿੰਘ, ਮਨਦੀਪ ਸਿੰਘ ਸੋਢੀ, ਇਸ਼ਮੀਤ ਸਿੰਘ ਭੰਡਾਰੀ, ਅਵਨੀਤ ਸਿੰਘ ਗਰੋਵਰ, ਵਰਿੰਦਰ ਸਿੰਘ, ਇਸ਼ਟਦੀਪ ਸਿੰਘ ਲਾਂਬਾ, ਜਸਪਰੀਤ ਸਿੰਘ ਤੇ ਕਰਨਦੀਪ ਸਿੰਘ ਆਦਿ ਹਾਜ਼ਰ ਸਨ।