ਐਕਸ਼ਨ ਕਮੇਟੀ ਮਹਿਲਕਲਾਂ ਵੱਲੋਂ ਵਧਵੀਂ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

12 ਅਗਸਤ ਨੂੰ ਦਹਿ ਹਜਾਰਾਂ ਦੀ ਗਿਣਤੀ ਕਾਫਲਿਆਂ ਦੇ ਰੂਪ ਸ਼ਮੂਲੀਅਤ ਕਰਨਗੇ ਜੁਝਾਰੂ ਮਰਦ-ਔਰਤਾਂ ਦੇ ਕਾਫ਼ਲੇ-ਕਲਾਲਾ..

ਪਿੰਡ-ਪਿੰਡ ਮੀਟਿੰਗਾਂ ਰਾਹੀਂ ਤਿਆਰੀਆਂ ਕੀਤੀਆਂ ਜਾਣਗੀਆਂ-ਧਨੇਰ

ਮਹਿਲਕਲਾਂ 29 ਜੁਲਾਈ (ਡਾ ਸੁਖਵਿੰਦਰ ) ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਦਾਣਾ ਮੰਡੀ ਮਹਿਲਕਲਾਂ ਵਿਖੇ ਸੱਦੀ ਗਈ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੀ ਵਧਵੀਂ ਮੀਟਿੰਗ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ।  ਮੀਟਿੰਗ ਦਾ ਉਤਸ਼ਾਹ ਇਸ ਕਦਰ ਸੀ ਕਿ ਵਧਵੀਂ ਮੀਟਿੰਗ ਨੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ। ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ,ਮਨਜੀਤ ਧਨੇਰ,ਨਰਾਇਣ ਦੱਤ, ਗੁਰਮੀਤ ਸੁਖਪੁਰਾ ਨੇ ਦੱਸਿਆ ਕਿ ਇਸ ਵਧਵੀਂ ਮੀਟਿੰਗ ਵਿੱਚ ਸ਼ਾਮਿਲ ਹੋਈਆਂ ਜਥੇਬੰਦੀਆਂ ਭਾਕਿਯੂ ਏਕਤਾ ਡਕੌਂਦਾ, ਡੀਟੀਐੱਫ,ਟੀਐਸਯੂ,ਐਮਪੀਏਪੀ,ਜਮਹੂਰੀ ਅਧਿਕਾਰ ਸਭਾ,ਪੰਜਾਬ  ਸੁਬਾਰਡੀਨੇਟ ਸਰਵਿਸ ਫੈਡਰੇਸ਼ਨ,ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ :295) ਪੰਜਾਬ,  ਇਨਕਲਾਬੀ ਕੇਂਦਰ ਪੰਜਾਬ , ਡੀਐਮਐਫ,ਜਮਹੂਰੀ ਕਿਸਾਨ ਸਭਾ,ਮਨਿਸਟਰੀਅਲ ਸਰਵਸਿਜ ਯੂਨੀਅਨ,  ਦਿਹਾਤੀ ਮਜਦੂਰ ਸਭਾ,ਪੁਰਾਣੀ ਪੈਨਸ਼ਨ ਪੑਾਪਤੀ ਫਰੰਟ, ਦੁਕਾਨਦਾਰ ਯੂਨੀਅਨ ਮਹਿਲਕਲਾਂ, ਪੇਂਡੂ ਮਜਦੂਰ ਯੂਨੀਅਨ (ਮਸ਼ਾਲ), ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਆਦਿ ਦੋ ਦਰਜਣ ਦੇ ਲੱਗਭੱਗ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਸਹਿਮਤੀ ਪੑਗਟਾਉਂਦਿਆਂ ਵੱਡੀ ਗਿਣਤੀ ਵਿੱਚ 12 ਅਗਸਤ ਨੂੰ ਦਹਿ ਹਜਾਰਾਂ ਦੀ ਤਾਦਾਦ 'ਚ ਕਾਫਲੇ ਬੰਨ੍ਹ ਕੇ ਪੁੱਜਣ ਦਾ  ਵਿਸ਼ਵਾਸ਼ ਦਿਵਾਇਆ। ਇਸ ਮੀਟਿੰਗ ਵਿੱਚ ਮਹਿਲਕਲਾਂ ਲੋਕ ਘੋਲ ਦੇ 25 ਸਾਲਾਂ ਦੇ ਸਾਂਝੇ ਸੰਘਰਸ਼ ਦੀਆਂ ਚੁਣੋਤੀਆਂ ,ਪਰਾਪਤੀਆਂ ਅਤੇ ਮੌਜੂਦਾ ਦੌਰ ਦੇ ਭਖਵੇਂ ਵਿਸ਼ਿਆਂ ਨੂੰ ਹਾਜਰ ਆਗੂਆਂ ਨਾਲ ਸਾਂਝਾ ਕੀਤਾ । ਇਸ ਵਾਰ ਦਾ ਬਰਸੀ ਸਮਾਗਮ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਸੇਧਤ ਹੋਵੇਗੀ। 25 ਸਾਲਾਂ ਦੇ ਲੋਕ ਇਤਿਹਾਸ ਦੀ ਬਾਤ ਪਾਉਂਦਾ ਵੱਡ ਅਕਾਰੀ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ। ਐਕਸ਼ਨ ਕਮੇਟੀ ਆਗੂਆਂ ਮਲਕੀਤ ਵਜੀਦਕੇ, ਜਰਨੈਲ ਸਿੰਘ ਚੰਨਣਵਾਲ, ਪੑੀਤਮ ਦਰਦੀ, ਪਰੇਮ ਕੁਮਾਰ, ਗੁਰਦੇਵ ਸਿੰਘ ਮਹਿਲਖੁਰਦ, ਦਰਸ਼ਨ ਸਿੰਘ ਰਾਏਸਰ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ,ਜਗਰਾਜ ਸਿੰਘ ਹਰਦਾਸਪੁਰਾ, ਕਰਮਜੀਤ ਸਿੰਘ ਬੀਹਲਾ, ਦਰਸ਼ਨ ਸਿੰਘ ਦਸੌਂਧਾ ਸਿੰਘ ਵਾਲਾ, ਕੁਲਵੀਰ ਸਿੰਘ ਔਲਖ, ਸਿੰਦਰ ਸਿੰਘ ਧੌਲਾ, ਰਣਜੀਤ ਸਿੰਘ ਜੋਧਪੁਰ,ਡਾ ਰਜਿੰਦਰ ਪਾਲ, ਡਾ ਸੁਖਵਿੰਦਰ ਸਿੰਘ,ਜਸਪਾਲ ਸਿੰਘ ਚੀਮਾ, ਡਾ ਮਿੱਠੂ ਮੁਹੰਮਦ, ਡਾ ਨਿਰਭੈ ਸਿੰਘ,ਨਿਰਮਲ ਸਿੰਘ ਚਹਾਣਕੇਖੁਰਦ, ਬਲਜਿੰਦਰ ਪੑਭੂ,ਡਾ ਬਾਰੂ ਮੁਹੰਮਦ,ਸੁਖਵਿੰਦਰ ਕੌਰ, ਕੇਵਲਜੀਤ ਕੌਰ, ਜਸਪਾਲ ਚੀਮਾ,ਜਸਵਿੰਦਰ ਕੌਰ, ਹਰਵਿੰਦਰ ਕੌਰ, ਰਾਜਦੀਪ ਕੌਰ, ਨੀਲਮ ਰਾਣੀ ਨੇ ਸਭਨਾਂ ਆਗੂਆਂ ਨੂੰ ਜਰੂਰੀ ਰੁਝੇਵੇਂ ਛੱਡਕੇ ਸਮੇਂ ਸਿਰ ਵੱਡੀ ਵਧਵੀਂ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ। ਮੀਟਿੰਗ ਵਿੱਚ 1 ਅਗਸਤ ਤੋਂ 10 ਅਗਸਤ ਤੱਕ ਇਲਾਕੇ ਭਰ ਦੇ ਸਾਰੇ ਪਿੰਡਾਂ ਵਿੱਚ ਮੀਟਿੰਗਾਂ/ਰੈਲੀਆਂ ਰਾਹੀਂ ਮੁਹਿੰਮ ਲਿਜਾਣ ਦਾ ਫੈਸਲਾ ਕੀਤਾ।