ਸਕੀਮ ਤਹਿਤ ਬੰਦ ਹੋ ਚੁੱਕਿਆ ਲਾਭ ਸ਼ੁਰੂ ਕਰਵਾਉਣ ਲਈ ਤੁਰੰਤ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਕਰਵਾਓ ਵੈਰੀਫਿਕੇਸ਼ਨ
ਮਾਲੇਰਕੋਟਲਾ, 27 ਜੁਲਾਈ (ਡਾਕਟਰ ਸੁਖਵਿੰਦਰ ਸਿੰਘ ਬਾਪਲਾ ) - ਮੁੱਖ ਖੇਤੀਬਾੜੀ ਅਫ਼ਸਰ ਮਾਲੇਰਕੋਟਲਾ ਡਾ. ਸਤਪਾਲ ਸਿੰਘ ਨੇ ਉਨ੍ਹਾਂ ਕਿਸਾਨਾਂ, ਜਿਨ੍ਹਾਂ ਨੇ ਭਾਰਤ ਸਰਕਾਰ ਦੇ ਪੀ.ਐਮ. ਕਿਸਾਨ ਪੋਰਟਲ www.pmkisan.gov.in 'ਤੇ ਕਾਮਨ ਸਰਵਿਸ ਸੈਂਟਰ ਰਾਹੀਂ ਜਾਂ ਮੋਬਾਇਲ ਐਪ ਰਾਹੀਂ ਜਾਂ ਆਪਣੇ ਆਪ ਪੋਰਟਲ 'ਤੇ ਰਜਿਸਟਰਡ ਕੀਤਾ ਹੈ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਤੁਰੰਤ ਜ਼ਰੂਰੀ ਦਸਤਾਵੇਜ਼ਾਂ (ਜਿਵੇਂ ਜ਼ਮੀਨ ਦੀ ਫ਼ਰਦ, ਆਧਾਰ ਕਾਰਡ, ਬੈਂਕ ਕਾਪੀ ਅਤੇ ਸਵੈ ਘੋਸ਼ਣਾ) ਸਮੇਤ ਵੈਰੀਫਿਕੇਸ਼ਨ ਵਾਸਤੇ ਸੰਪਰਕ ਕਰਨ। ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜਿਹਨਾਂ ਲਾਭਪਾਤਰੀਆਂ ਨੂੰ ਸਕੀਮ ਦਾ ਲਾਭ ਬੰਦ ਹੋ ਚੁੱਕਾ ਹੈ ਉਹ ਵੀ ਜ਼ਰੂਰੀ ਦਸਤਾਵੇਜ਼ਾਂ (ਜਿਵੇਂ ਜ਼ਮੀਨ ਦੀ ਫ਼ਰਦ, ਆਧਾਰ ਕਾਰਡ, ਬੈਂਕ ਕਾਪੀ ਅਤੇ ਸਵੈ ਘੋਸ਼ਣਾ) ਸਮੇਤ ਲਾਭ ਬਹਾਲ ਕਰਵਾਉਣ ਲਈ ਆਪਣੇ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਸੰਪਰਕ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਯੋਗ ਲਾਭਪਾਤਰੀ ਜੋ ਅਜੇ ਤੱਕ ਇਸ ਸਕੀਮ ਦਾ ਲਾਭ ਨਹੀਂ ਲੈ ਰਹੇ ਉਹ ਆਪਣੇ ਨੂੰ ਪੀ.ਐਮ. ਕਿਸਾਨ ਪੋਰਟਲ 'ਤੇ ਰਜਿਸਟਰਡ ਕਰਕੇ ਵੈਰੀਫਿਕੇਸ਼ਨ ਵਾਸਤੇ ਆਪਣੇ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਵੈਰੀਫਿਕੇਸ਼ਨ ਵਾਸਤੇ ਸੰਪਰਕ ਕਰਨ।
ਜਿਨ੍ਹਾਂ ਲਾਭਪਾਤਰੀਆਂ ਨੇ ਅਜੇ ਈ-ਕੇ.ਵਾਈ.ਸੀ. ਨਹੀਂ ਕਰਵਾਈ, ਉਹ ਸਕੀਮ ਦਾ ਲਾਭ ਲੈਣ ਲਈ ਈ-ਕੇ.ਵਾਈ.ਸੀ. ਕਾਮਨ ਸਰਵਿਸ ਸੈਂਟਰ ਰਾਹੀਂ ਜਾਂ ਮੋਬਾਇਲ ਐਪ ਰਾਹੀਂ 31-7-2022 ਤੱਕ ਇਸ ਨੂੰ ਜਰੂਰ ਕਰਵਾ ਲੈਣ।