ਹਠੂਰ ਪੁਲਿਸ ਨੇ ਵਾਹਨਾ ਦੀ ਚੈਕਿੰਗ ਕੀਤੀ

ਜਗਰਾਉ,ਹਠੂਰ,24,ਜੁਲਾਈ-(ਕੌਸ਼ਲ ਮੱਲ੍ਹਾ)-ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਹਰਜੀਤ ਸਿੰਘ ਦੇ ਦਿਸਾ ਨਿਰਦੇਸਾ ਅਨੁਸਾਰ ਅੱਜ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਦੇ ਸਰਹੱਦੀ ਪਿੰਡ ਬੁਰਜ ਕੁਲਾਰਾ ਵਿਖੇ ਨਾਕਾਬੰਦੀ ਕਰਕੇ ਵਾਹਨਾ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਇੰਚਾਰਜ ਹਰਦੀਪ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਅੱਜ 30 ਵਾਹਨਾ ਦੀ ਚੈਕਿੰਗ ਕੀਤੀ ਗਈ ਹੈ ਅਤੇ ਅੱਠ ਵਾਹਨਾ ਦੇ ਕਾਗਜ ਅਧੂਰੇ ਹੋਣ ਕਰਕੇ ਦੇ ਚਲਾਣ ਕੱਟੇ ਗਏ ਹਨ।ਉਨ੍ਹਾ ਇਲਾਕਾ ਨਿਵਾਸੀਆ ਨੂੰ ਅਪੀਲ ਕੀਤੀ ਕਿ ਵਾਹਨ ਚਲਾਉਣ ਸਮੇਂ ਵਾਹਨਾ ਦੇ ਸਾਰੇ ਕਾਗਜ ਆਪਣੇ ਕੋਲ ਰੱਖੋ ਕਿਉਕਿ ਪੰਜਾਬ ਸਰਕਾਰ ਅਤੇ ਸੀਨੀਅਰ ਅਧਿਕਾਰੀਆ ਦੀਆ ਸਖਤ ਹਦਾਇਤਾ ਹਨ,ਜਿਨ੍ਹਾ ਵਾਹਨਾ ਦੇ ਕਾਗਜ ਅਧੂਰੇ ਪਾਏ ਜਾਦੇ ਹਨ ਉਨ੍ਹਾ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਉਨ੍ਹਾ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਵਿਅਕਤੀ ਤੁਹਾਡੇ ਪਿੰਡ ਚਿੱਟਾ ਵੇਚਦਾ ਹੈ ਜਾਂ ਕੋਈ ਸੱਕੀ ਵਿਅਕਤੀ ਪਿੰਡਾ ਵਿਚ ਘੁੰਮ ਰਿਹਾ ਹੈ ਤਾਂ ਉਨ੍ਹਾ ਦੀ ਸੂਚਨਾ ਤੁਰੰਤ ਥਾਣਾ ਹਠੂਰ ਨੂੰ ਦੇਵੋ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁੱਪਤ ਰੱਖਿਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਰਛਪਾਲ ਸਿੰਘ,ਏ ਐਸ ਆਈ ਜਗਜੀਤ ਸਿੰਘ, ਏ ਐਸ ਆਈ ਸੁਲੱਖਣ ਸਿੰਘ, ਏ ਐਸ ਆਈ ਕੁਲਦੀਪ ਕੁਮਾਰ ਮਾਛੀਕੇ,ਜਸਵਿੰਦਰ ਸਿੰਘ ਅਖਾੜਾ,ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ  ਵਾਹਨਾ ਦੀ ਚੈਕਿੰਗ ਕਰਦੇ ਹੋਏ।