ਨਗਰ ਕੌਸਲ ਵੱਲੋ ਸਥਾਨਕ ਰਾਏਕੋਟ ਰੋਡ ਦੀ ਬਣ ਰਹੀ ਨਵੀ ਸੜਕ ਤੇ ਘਟੀਆ ਇੰਟਰਲਾਕ ਟਾਈਲ ਤੇ ਪੱਧਰ ਨੀਵਾਂ ਕਰਨ ਨੂੰ ਲੈ ਕੇ ਅੱਜ ਧਰਨਾ ਦਿੱਤਾ 

ਜਗਰਾਉਂ (ਅਮਿਤ ਖੰਨਾ, ਪੱਪੂ  )-ਨਗਰ ਕੌਸਲ ਵੱਲੋ ਸਥਾਨਕ ਰਾਏਕੋਟ ਰੋਡ ਦੀ ਬਣ ਰਹੀ ਨਵੀ ਸੜਕ ਤੇ ਘਟੀਆ  ਇੰਟਰਲਾਕ ਟਾਈਲ ਤੇ ਪੱਧਰ ਨੀਵਾਂ ਕਰਨ ਨੂੰ ਲੈ ਕੇ ਅੱਜ ਧਰਨਾ ਦਿੱਤਾ ਗਿਆ । ਨਗਰ ਕੌਸਲ ਖਿਲਾਫ ਜਬਰਦਸਤ ਨਾਅਰੇਬਾਜ਼ੀ ਕਰਦਿਆ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕੌਸਲਰ ਸ਼ਤੀਸ ਕੁਮਾਰ ਪੱਪੂ, ਕੌਸਲਰ ਅਮਰਜੀਤ ਮਾਲਵਾ, ਕੌਸਲਰ ਧੀਰ , ਕੌਸਲਰ ਸਿੱਧੂ, ਚੇਅਰਮੈਨ ਸੰਦੀਪ ਟਿੰਕਾ, ਸਮਾਜ ਸੇਵੀ ਅਸ਼ੋਕ ਸੰਗਮ, ਪ੍ਰਧਾਨ ਮਨਿੰਦਰਪਾਲ ਸਿੰਘ ਹਨੀ ਨੇ ਕਿਹਾ ਕਿ ਨਗਰ ਕੌਸਲ ਵੱਲੋ ਜੋ ਰਾਏਕੋਟ ਰੋਡ ਦੀ ਸੜਕ ਕਾਫੀ ਉੱਚੀ ਕਰਕੇ ਬਣਾਈ ਜਾ ਰਹੀ ਹੈ, ਉਸਦੇ ਪੱਧਰ ਨੂੰ ਪਹਿਲਾਂ ਵਾਂਗ ਹੀ ਰੱਖਣ ਅਤੇ ਪਾਸ ਹੋਏ ਐਸਟੀਮੇਟ ਮੁਤਾਬਿਕ ਇੰਟਰਲਾਕਿੰਗ ਟਾਈਲ ਸਟੀਲ ਮੋਲਡਿੰਡ ਲਾਉਣ ਦੀ ਮੰਗ ਕੀਤੀ।ਉਹਨਾਂ ਨਗਰ ਕੌਸਲ ਦੀ ਪੋਲ ਖੋਲਦਿਆ ਦੱਸਿਆ ਕਿ ਇੰਟਰਲਾਕਿੰਗ ਟਾਈਲ ਪਲਾਸਟਿਕ ਮੋਲਡਿੰਡ ਲਗਾਈ ਜਾ ਰਹੀ ਹੈ ਜਦ ਕਿ ਨਗਰ ਕੌਸਲ ਵੱਲੋ ਉਕਤ ਸੜਕ ਦਾ ਪਾਸ ਐਸਟੀਮੇਟ ਦੇ ਵਿੱਚ ਸਟੀਲ ਮੋਲਡਿੰਡ ਟਾਈਲ ਲਾਉਣ ਲਈ ਦਿਖਾਇਆ ਗਿਆ ਹੈ ।ਉਕਤ ਸੜਕ ਬਣਾਉਣ ਨੂੰ ਲੈ ਕੇ ਘਪਲੇ ਨੂੰ ਉਜਾਗਰ ਕਰਦਿਆ ਕੌਲਸਰ ਸਿੱਧੂ ਨੇ ਦੱਸਿਆ 80 ਐਮ.ਐਮ. ਦੀ ਟਾਈਲ ਪਲਾਸਟਿਕ ਮੋਲਡਿੰਡ ਅਤੇ ਸਟੀਲ ਮੋਲਡਿੰਡ ਦੇ ਤਕਰੀਬਨ 5 ਰੁਪਏ ਪ੍ਰਤੀ ਟਾਈਲ ਦੇ ਰੇਟ ਦਾ ਫਰਕ ਹੈ।ਸਟੀਲ ਮੋਲਡਿੰਡ ਟਾਈਲ ਦੀ ਸਮਰੱਥਾ 5 ਹਜ਼ਾਰ ਟਨ ਦੀ ਹੈ ਪਲਾਸਟਿਕ ਮੋਲਡਿੰਡ ਟਾਈਲ ਦੀ ਸਮਰੱਥਾ 25 ਸੌ ਟਨ ਦੀ ਹੈ।ਉਹਨਾਂ ਦੱਸਿਆ ਕਿ ਉਕਤ ਰੋਡ ਤੇ ਕਾਫੀ ਹੈਵੀ ਟ੍ਰੈਫਿਕ ਹੈ ।  ਇਸ ਮੌਕੇ ਨਾਇਬ ਤਹਿਸੀਲਦਾਰ ਸਤਿਗੁਰੂ ਸਿੰਘ ਨੇ ਧਰਨਾਕਾਰੀਆਂ ਕੋਲੋ ਮੰਗ ਪੱਤਰ ਲਿਆ ਅਤੇ ਭਰੋਸਾ ਦਿਵਾਇਆ ਸੜਕ ਦੇ ਪੱਧਰ ਨੂੰ ਨੀਵਾ ਕਰਨ ਅਤੇ ਪਾਸ ਐਸਟੀਮੇਟ ਅਨੁਸਾਰ ਹੀ ਸੜਕ ਬਣੇਗੀ । ਕੌਸਲਰਾਂ ਨੇ ਐਸਟੀਮੇਟ ਦੀ ਕਾਪੀ ਅਤੇ ਸਟੀਲ ਮੋਲਡਿੰਡ ਟਾਈਲ ਨਾਇਬ ਤਹਿਸੀਲਦਾਰ ਨੂੰ ਦਿਖਾਈ।ਇਸ ਸਮੇ ਗੁਰਪ੍ਰੀਤ ਸਿੰਘ,ਵਰਿੰਦਰਪਾਲ ਸਿੰਘ ਪਾਲੀ ਐਡਵਕੇਟ ਕੁਲਦੀਪ ਸਿੰਘ ਘਾਗੂ , ਜੋਨਸ਼ਨ ਮਸੀਹ, ਅਮਰਜੀਤ ਸਿੰਘ ਸੋਨੂੰ , ਸਵਰਨ ਸਿੰਘ ਪੀ.ਕੇ, ਦਲਜੀਤ ਸਿੰਘ, ਸ਼ਤੀਸ ਕੁਮਾਰ,ਸੁਖਵਿੰਦਰ ਸਿੰਘ ਬਿੱਲਾ, ਕਵਲਜੀਤ ਸਿੰਘ , ਜਗਦੇਵ ਸਿੰਘ, ਪ੍ਰਦੀਪ ਸਿੰਘ, ਜਰਨੈਲ ਸਿੰਘ, ਸੱਤਪਾਲ ਭੱਟੀ , ਸੰਦੀਪ ਸਿੰਘ, ਦਰਸ਼ਨ ਸਿੰਘ ਗਿੱਲ, ਵਿਜੈ ਮਲਹੋਤਰਾ ਆਦਿ ਹਾਜ਼ਰ ਸਨ।