ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਕਲਾਊਨ ਕੈਂਪ ਗਤੀਵਿਧੀ ਕਰਵਾਈ


ਜਗਰਾਉ 20 ਜੁਲਾਈ  (ਅਮਿਤਖੰਨਾ,,ਅਮਨਜੋਤ ))ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਐਲ.ਕੇ.ਜੀ ਜਮਾਤ ਦੇ ਵਿਿਦਆਰਥੀਆਂ ਨੇ ਇੱਕ ਵੱਖਰੀ ਕਿਸਮ ਦੀ ਗਤੀਵਿਧੀ ਕੀਤੀ ਜਿਸ ਵਿਚ ਉਹਨਾਂ ਨੇ ਵੱਖੋ-ਵੱਖਰੇ ਰੰਗਾਂ ਦੇ ਕਾਗਜ਼ਾਂ ਨਾਲ ਟੋਪੀਆਂ ਬਣਾਉਣੀਆਂ ਸਿੱਖੀਆਂ ਜਿਹਨਾਂ ਨੂੰ ਉਹਨਾਂ ਨੇ ਆਪਣੇ ਦਿਮਾਗੀ ਅਨੁਭਵ ਅਨੁਸਾਰ ਸਜਾਇਆ। ਉਹਨਾਂ ਦੁਆਰਾ ਕੀਤੀ ਇਸ ਵੱਖਰੀ ਗਤੀਵਿਧੀ ਦਾ ਉਤਸ਼ਾਹ ਦੇਖਣਯੋਗ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੱਚੇ ਦੇ ਕੋਮਲ ਮਨ ਨੂੰ ਨਿੱਕੀਆਂ-ਨਿੱਕੀਆਂ ਗਤੀਵਿਧੀਆਂ ਬਹੁਤ ਖੁਸ਼ੀਆਂ ਦਿੰਦੀਆਂ ਹਨ। ਅਸੀਂ ਇਹਨਾਂ ਦੇ ਮਨੋਰੰਜਨ ਦਾ ਹਰ ਸਮੇਂ ਧਿਆਨ ਰੱਖਦੇ ਹਾਂ ਤਾਂ ਜੋ ੳਹਿ ਕਿਸੇ ਵੀ ਪੱਖ ਤੋਂ ਆਪਣੇ ਜੀਵਨ ਵਿਚ ਅੱਗੇ ਵੱਧਣ ਵਿ ਚਰੁੱਕ ਨਾ ਜਾਣ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਬੱਚਿਆ ਦੀ ਇਸ ਗਤੀਵਿਧੀ ਦੀ ਪ੍ਰਸ਼ੰਸ਼ਾ ਕੀਤੀ।