ਪਿੰਡ ਕਾਉਂਕੇ ਕਲਾਂ ਦੀ ਸੁਸਾਇਟੀ ਤੇ ਕੀਤਾ 'ਆਪ' ਨੇ ਕਬਜਾ

  
ਜਗਰਾਉਂ,15  ਜੁਲਾਈ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਪਿੰਡ ਕਾਉਂਕੇ ਕਲਾਂ ਵਿਖੇ ਸੁਸਾਇਟੀ ਦੀ ਚੋਣ ਹੋਈ ਜਿਸ ਵਿਚ 13 ਕੈਡਿਟਾਂ ਨੇ ਆਪਣੀ ਕਿਸਮਤ ਅਜ਼ਮਾਈ।   ਜਿਸ ਵਿੱਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦੇ ਹੋਏ ਛੇ ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ। ਜਦ ਕਿ ਕਾਂਗਰਸ ਪਾਰਟੀ ਨੂੰ ਤਿੱਨ ਅਤੇ ਅਕਾਲੀ ਦਲ ਨੂੰ ਦੋ ਸੀਟਾਂ ਮਿਲੀਆਂ। ਬਹੁਮੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਿਤਪਾਲ ਸਿੰਘ ਨੂੰ ਪ੍ਰਧਾਨ, ਸੰਤੋਖ ਸਿੰਘ ਸੁੱਖਾ ਨੂੰ ਮੀਤ ਪ੍ਰਧਾਨ, ਬੂਟਾ ਸਿੰਘ, ਅਵਤਾਰ ਸਿੰਘ, ਹਰਵਿੰਦਰ ਕੌਰ, ਸੁਖਦਰਸ਼ਨ ਕੌਰ ਮੈਂਬਰ ਬਣੇ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਛੇ ਮੈਂਬਰਾਂ ਨੇ ਦੱਸਿਆ ਕਿ ਇਹ ਚੋਣ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਈ ਹੈ। ਆਮ ਆਦਮੀ ਪਾਰਟੀ ਦੇ ਜੇਤੂ ਮੈਂਬਰਾਂ ਨੇ ਕਿਹਾ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਕਿਸੇ ਨੂੰ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਾਉਂਕੇ ਕਲਾਂ ਤੋਂ ਪ੍ਰਧਾਨ ਹਰਜੀਤ ਸਿੰਘ ਹਿੱਤਾਂ, ਸੁਖਦੀਪ ਸਿੰਘ ਕਾਉਂਕੇ, ਜਗਰੂਪ ਸਿੰਘ, ਰਣਜੀਤ ਸਿੰਘ ਭੋਲਾ, ਸੁਖਦੇਵ ਸਿੰਘ ਰਾਊਕਾ, ਗੁਰਮੁਖ ਸਿੰਘ ਮਿੰਟੂ, ਹਰਪ੍ਰੀਤ ਸਿੰਘ ਸਾਬਕਾ ਡਾਇਰੈਕਟਰ ਸੁਸਾਇਟੀ, ਕੀਤਾ ਕੁਲਾਰ, ਡਾ ਅਵਤਾਰ ਸਿੰਘ, ਕੁਲਵੰਤ ਸਿੰਘ ਸੋਨੀ ਕਾਉਂਕੇ, ਸੁਖਮੰਦਰ ਸਿੰਘ, ਗੁਰਤੇਜ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ ਠੇਕੇਦਾਰ, ਕੁਲਵੰਤ ਸਿੰਘ ਲੰਬੜਦਾਰ, ਸਤਿੰਦਰਜੀਤ ਸਿੰਘ, ਹੁਸ਼ਿਆਰ ਸਿੰਘ ਗਿੱਲ, ਹਰਨੇਕ ਸਿੰਘ ਸਟੇਜ ਸਕੱਤਰ, ਤੋਤਾ ਸਿੰਘ  ਗੋਗੀ ਨੱਥੋਕੇ , ਮਨਜਿੰਦਰ ਸਿੰਘ ਸੇਖੋਂ ਮੌਜੂਦ ਸਨ। 
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਿੱਤੇ ਹੋਏ ਮੈਂਬਰਾਂ ਦੇ ਗਲਾਂ ਵਿੱਚ ਹਾਰ ਪਾਏ ਗਏ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਸਮੂਹ ਪਾਰਟੀ ਦੇ ਵਰਕਰਾਂ ਨੇ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਜਗਰਾਉਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਕੇ ਇਹ ਚੋਣ ਜਿੱਤੀ ਹੈ ਤੇ ਅਗਾਂਹ ਵੀ ਅਸੀਂ ਪਾਰਟੀ ਦੀ ਆਨ ਬਾਨ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਈਮਾਨਦਾਰੀ ਨਾਲ ਕੰਮ ਕਰਦੇ ਰਹਾਂਗੇ ।