ਵੱਖ-ਵੱਖ ਸਕੂਲਾਂ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ

ਹਠੂਰ,15,ਜੁਲਾਈ-(ਕੌਸ਼ਲ ਮੱਲ੍ਹਾ)- ਸਿੱਖਿਆ ਵਿਭਾਗ ਦੇ ਦਿਸਾ-ਨਿਰਦੇਸਾ ਅਨੁਸਾਰ ਅੱਜ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਪਹਿਲੀ ਸਟੇਟ ਪੱਧਰੀ ਫਲਦਾਰ ਰੁੱਖ ਲਗਾਓ ਮੁਹਿੰਮ ਦਾ ਅਗਾਜ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੈਡਮ ਇੰਦੂ ਸੂਦ ਨੇ ਪਿੰਡ ਅੱਚਰਵਾਲ,ਫੇਰੂਰਾਈ,ਲੱਖਾ ਵਿਖੇ ਫਲਦਾਰ ਰੁੱਖ ਲਗਾਓ ਮੁਹਿੰਮ ਦੀ ਸੁਰੂਆਤ ਕਰਦੇ ਹੋਏ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਅੱਜ ਬਲਾਕ ਰਾਏਕੋਟ ਦੇ ਵੱਖ-ਵੱਖ ਸਕੂਲ਼ਾਂ ਵਿੱਚ ਬੂਟੇ ਲਗਾਏ ਗਏ ਅਤੇ ਬਲਾਕ ਦੇ ਸੱਤ ਸੈਂਟਰ ਹੈੱਡ ਟੀਚਰਾਂ ਨੇ ਆਪਣੇ-ਆਪਣੇ ਕਲੱਸਟਰ ਅਧੀਂਨ ਆਉਦੇ ਸਕੂਲਾਂ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਸਹਿਯੋਗ ਨਾਲ ਬਾਗਬਾਨੀ ਵਿਭਾਗ ਵੱਲੋਂ ਆਏ ਬੂਟਿਆਂ ਨੂੰ ਵਧੀਆਂ ਤਰੀਕੇ ਨਾਲ ਲਗਾਇਆ।ਇਸ ਮੌਕੇ ਉਹਨਾਂ ਨਾਲ ਸੈਂਟਰ ਹੈੱਡ ਟੀਚਰ ਇਤਬਾਰ ਸਿੰਘ ਨੱਥੋਵਾਲ, ਬਲਵੀਰ ਸਿੰਘ ਮਾਣੂੰਕੇ,ਸੁਰਿੰਦਰ ਕੁਮਾਰ ਭੰਮੀਪੁਰਾ,ਗੁਰਪ੍ਰੀਤ ਸਿੰਘ ਸੰਧੂ,ਜੰਗਪਾਲ ਸਿੰਘ ਦੱਧਾਹੂਰ,ਰਾਜਮਿੰਦਰਪਾਲ ਸਿੰਘ ਪਰਮਾਰ,ਬਲਜੀਤ ਸਿੰਘ ਰਾਏਕੋਟ,ਬਲਾਕ ਮਾਸਟਰ ਟ੍ਰੇਨਰ ਸੁਖਦੇਵ ਸਿੰਘ ਜੱਟਪੁਰੀ,ਮੈਡਮ ਹਰਭਜਨ ਕੌਰ ਹਾਜਰ ਸਨ ।
ਫੋਟੋ ਕੈਪਸਨ:-ਅੱਚਰਵਾਲ ਸਕੂਲ ਵਿਖੇ ਬੱਚੇ ਅਤੇ ਅਧਿਆਪਕ ਬੂਟੇ ਲਗਾਉਦੇ ਹੋਏ।