ਸਵਰੀਤ ਕੌਰ ਅਤੇ ਜਸ਼ਨਪ੍ਰੀਤ ਸਿੰਘ ਨੂੰ ਪੰਜਾਬ ਬਾਕਸਿੰਗ ਮੁਕਾਬਲਿਆ ਵਿੱਚੋਂ ਸਿਲਵਰ ਮੈਡਲ ਜਿੱਤਣ ਤੇ ਕੀਤਾ ਸਨਮਾਨਿਤ

ਹਠੂਰ,15 ਜੁਲਾਈ-(ਕੌਸ਼ਲ ਮੱਲ੍ਹਾ)-ਬੀ.ਬੀ.ਐਸ.ਬੀ ਕੌਨਵੈਂਟ ਸਕੂਲ ਚਕਰ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤੀਸ ਕਾਲੜਾ ਦੀ ਅਗਵਾਈ ਹੇਠ ਸਕੂਲ ਦੇ ਹੋਣਹਾਰ ਖਿਡਾਰੀ ਸਵਰੀਤ ਕੌਰ ਅਤੇ ਜਸ਼ਨਪ੍ਰੀਤ ਸਿੰਘ ਨੂੰ ਕ੍ਰਮਵਾਰ ਹੋਏ ਨੈਸ਼ਨਲ ਅਤੇ ਪੰਜਾਬ ਪੱਧਰ ਤੇ ਬਾਕਸਿੰਗ ਮੁਕਾਬਲਿਆ ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਜਿਸ ਵਿੱਚ ਸਵਰੀਤ ਕੌਰ ਨੇ ਸਬ ਯੂਨੀਅਰ ਨੈਸ਼ਨਲ ਬਾਕਸਿੰਗ ਚੈਪੀਅਨਸ਼ਿਪ 2022 ਵਿੱਚ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹੋਏ ਕ੍ਰਮਵਾਰ ਤਾਮਿਲਨਾਡੂ,ਤੇਲੰਗਾਨਾ,ਅਰੁਣਾਚਲ ਪ੍ਰਦੇਸ਼ ਨੂੰ ਹਰਾਇਆ।ਫਾਈਨਲ ਵਿੱਚ ਉਸਦਾ ਮੁਕਾਬਲਾ ਦਿੱਲੀ ਨਾਲ ਹੋਇਆ।ਇਸ ਵਿੱਚ ਉਸਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ।ਜਿਸ ਦੇ ਸਦਕਾ ਉਸਨੇ ਸਬ ਯੂਨੀਅਰ ਨੈਸ਼ਨਲ ਬਾਕਸਿੰਗ ਚੈਪੀਅਨਸ਼ਿਪ 2022 ਵਿੱਚ ਆਪਣਾ ਦੂਸਰਾ ਸਥਾਨ ਹਾਸਿਲ ਕਰਦੇ ਹੋਏ ਸਿਲਵਰ ਮੈਡਲ ਪ੍ਰਾਪਤ ਕੀਤਾ।ਇਸੇ ਤਰ੍ਹਾਂ ਜਸ਼ਨਪ੍ਰੀਤ ਸਿੰਘ ਨੇ 14 ਸਾਲਾਂ 80 ਕਿਲੋ ਭਾਰ ਵਰਗ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕਰ ਕੇ ਸਿਲਵਰ ਮੈਡਲ ਪ੍ਰਾਪਤ  ਕੀਤਾ।ਇਹਨਾਂ ਹੋਣਹਾਰ ਖਿਡਾਰੀਆ ਦੇ ਸਕੂਲ ਪਹੰੁਚਣ ਤੇ ਸਕੂਲ ਦੀ ਮੈਨੇਜਮੈਂਟ ਕਮੇਟੀ,ਪ੍ਰੋ: ਬਲਵੰਤ ਸਿੰਘ ਸੰਧੂ ਚਕਰ,ਸਕੂਲ ਦੇ ਸਮੂਹ ਸਟਾਫ ਅਤੇ ਵਿਿਦਆਰਥੀਆਂ ਵੱਲੋਂ ਫੁੱਲਾਂ ਦੇ ਹਾਰ ਪਹਿਨਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਉਪਰੰਤ ਪੋ੍ਰ: ਬਲਵੰਤ ਸਿੰਘ ਵੱਲੋਂ ਵਿਿਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਹੋਣਹਾਰ ਵਿਿਦਆਰਥੀਆਂ  ਦਾ ਹੋਣਾ ਸਕੂਲ ਲਈ ਮਾਣ ਦੀ ਗੱਲ ਹੈ।ਉਹਨਾਂ ਨੇ ਸਵਰੀਤ ਕੌਰ  ਅਤੇ ਜਸ਼ਨਪ੍ਰੀਤ ਸਿੰਘ ਨੂੰ ਵਧਾਈਆਂ ਦਿੰਦੇ ਹੋਏ  ਬੱਚਿਆਂ ਨੂੰ ਖੇਡਾ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪ੍ਰੇਰਿਤ ਕੀਤਾ।ਇਸ ਸਮਂੇ ਸਵਰੀਤ ਕੌਰ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜੇਕਰ  ਸਖਤ ਮਿਹਨਤ ਕਰਾਂਗੇ ਤਾਂ ਅਸੀਂ  ਕਿਸੇ ਵੀ ਮਿੱਥੇ ਹੋਏ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ।ਉਸਨੇ ਇਹ ਵੀ ਕਿਹਾ ਕਿ ਆਧੁਨਿਕ ਯੱੁਗ ਵਿੱਚ ਕੁੜੀਆਂ ਮੰੁਡਿਆਂ ਨਾਲੋਂ ਘੱਟ ਨਹੀਂ ਬੱਸ ਲੋੜ ਹੈ ਤਾਂ ਆਪਣੇ ਆਪ ਨੂੰ ਪਹਿਚਾਨਣ ਦੀ।ਇਸ ਮੌਕੇ ਉਨ੍ਹਾ ਨਾਲ ਚੇਅਰਮੈਨ ਸ਼ਤੀਸ਼ ਕਾਲੜਾ,ਉੱਪ-ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ,ਪ੍ਰਧਾਨ ਰਜਿੰਦਰ ਬਾਵਾ,ਉੱਪ ਪ੍ਰਧਾਨ ਸਨੀ ਅਰੋੜਾ,ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ,ਮੈਨੇਜਿੰਗ ਡਾਇਰੈਕਟਰ ਰਾਜੀਵ ਸੱਗੜ,ਡਾਇਰੈਕਟਰ ਅਨੀਤਾ ਕੁਮਾਰੀ,ਪ੍ਰਿੰਸੀਪਲ ਵਿਮਲ ਚੰਡੋਕ ਅਤੇ ਵਿਿਦਆਰਥੀ ਹਾਜ਼ਰ ਸਨ।

ਫੋਟੋ ਕੈਪਸ਼ਨ:-ਚੈਅਰਮੈਨ ਸਤੀਸ ਕਾਲੜਾ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਖਿਡਾਰੀਆ ਨੂੰ ਸਨਮਾਨਿਤ ਕਰਦੀ ਹੋਈ।

 ਜਨ ਸ਼ਕਤੀ