You are here

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਪੌਦਾ ਰੋਪਣ ਗਤੀਵਿਧੀ ਕਰਵਾਈ

ਜਗਰਾਉ 8 ਜੁਲਾਈ  (ਅਮਿਤਖੰਨਾ) ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ  ਜਮਾਤ ਤੀਸਰੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਵਿੱਚ ਬੀਜ ਤੋਂ ਪੌਦਾ ਬਣਨ ਦੀ ਗਤੀਵਿਧੀ ਕਰਵਾਈ ਗਈ। ਗਤੀਵਿਧੀ ਦੌਰਾਨ ਬੱਚਿਆਂ ਨੇ ਗਰਮੀ ਦੀਆਂ ਛੁੱਟੀਆਂ ਵਿੱਚ ਬੀਜ ਬੀਜੇ ਅਤੇ ਬੀਜ ਤੋਂ ਪੌਦਾ ਬਣਨ ਦੀ ਪ੍ਰਕਿਰਿਆ ਨੂੰ ਨੋਟ ਕੀਤਾ। ਆਪਣੇ ਅਧਿਆਪਕ ਨਾਲ ਉਸ ਪ੍ਰਕਿਰਿਆ ਨੂੰ ਸਾਂਝਾ ਕੀਤਾ। ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ ਤੇ ਵੀ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਪੌਦੇ ਦੇ ਰੂਪ ਵਿੱਚ ਸਾਨੂੰ ਇੱਕ  ਦੋਸਤ ਮਿਲ ਜਾਂਦਾ ਹੈ ਤੇ ਅਸੀਂ ਆਪਣੀ ਸਾਰੀ ਗੱਲ ਉਸ ਪੌਦਾ ਰੂਪੀ ਦੋਸਤ ਨਾਲ ਸ਼ੇਅਰ ਕਰ ਸਕਦੇ ਹਾਂ ਅਤੇ ਦੱਸਿਆ ਕਿ ਪੌਦਾ ਰੂਪੀ ਯੋਧੇ ਬਚਪਨ ਤੋਂ ਹੀ ਪ੍ਰਦੂਸ਼ਣ ਰੂਪੀ ਔਕੜਾਂ ਨਾਲ ਲੜਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਸਾਨੂੰ ਵੀ ਹਰ ਇੱਕ ਔਕੜ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।