ਜਗਰਾਉ 4 ਜੁਲਾਈ (ਅਮਿਤਖੰਨਾ)ਲੋਕ ਸੇਵਾ ਸੋਸਾਇਟੀ ਜਗਰਾਓਂ ਦੀ ਹੋਈ ਜਨਰਲ ਹਾਊਸ ਦੀ ਮੀਟਿੰਗ ਵਿਚ ਜਿੱਥੇ ਲੋਕ ਸੇਵਾ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ ਉੱਥੇ ਆਉਣ ਵਾਲੇ ਸਮੇਂ ਵਿੱਚ ਸੁਸਾਇਟੀ ਵੱਲੋਂ ਲਗਾਏ ਜਾਣ ਵਾਲੇ ਪ੍ਰਾਜੈਕਟਾਂ ਸਬੰਧੀ ਵਿਚਾਰਾਂ ਕਰਦਿਆਂ ਕਈ ਪ੍ਰਾਜੈਕਟ ਪਾਸ ਕੀਤੇ ਗਏ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਹੇਠ ਹੋਈ ਜਨਰਲ ਹਾਊਸ ਦੀ ਮੀਟਿੰਗ ਵਿਚ ਆਦਰਸ਼ ਕੰਨਿਆ ਸਕੂਲ ਦਾ ਪਿ੍ਰੰਸੀਪਲ ਦਫ਼ਤਰ ਦਾ ਨਵੀਨੀਕਰਨ ਕਰਵਾਉਣਾ, ਲਾਜਪਤ ਰਾਏ ਕੰਨਿਆ ਪਾਠਸ਼ਾਲਾ ਸਕੂਲ, ਗੌਰਮਿੰਟ ਪ੍ਰਾਇਮਰੀ ਸਕੂਲ ਬੁਆਏ ਅਤੇ ਸਰਵਹਿੱਤਕਾਰੀ ਸਕੂਲ ਨੂੰ ਕੰਪਿਊਟਰ ਪਿ੍ਰੰਟਰ ਦੇਣ ਦਾ ਮਤਾ ਪਾਸ ਕਰਨ ਤੋਂ ਇਲਾਵਾ ਅੱਖਾਂ ਦਾ ਕੈਂਪ 28 ਜੁਲਾਈ ਨੂੰ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਅਤੇ 7 ਅਗਸਤ ਨੂੰ ਦਿਲ ਦੇ ਰੋਗਾਂ ਦਾ ਕੈਂਪ ਵੀ ਅਰੋੜਾ ਐਡਵਾਈਜ਼ਰ ਲਗਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਇਸ ਮੌਕੇ ਸੁਸਾਇਟੀ ਵੱਲੋਂ ਸਤੰਬਰ, ਅਕਤੂਬਰ, ਨਵੰਬਰ ਤੇ ਦਸੰਬਰ ਵਿਚ ਹਰੇਕ ਮਹੀਨੇ ਅੱਖਾਂ ਦਾ ਕੈਂਪ ਲਗਾਉਣ ਦਾ ਵੀ ਫ਼ੈਸਲਾ ਲਿਆ ਗਿਆ। ਇਸ ਮੌਕੇ ਸੁਸਾਇਟੀ ਦੇ ਕੈਸ਼ੀਅਰ ਮਨੋਹਰ ਸਿੰਘ ਟੱਕਰ, ਕੰਵਲ ਕੱਕੜ, ਮੋਤੀ ਸਾਗਰ, ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਸੁਖਜਿੰਦਰ ਸਿੰਘ ਢਿੱਲੋਂ, ਇਕਬਾਲ ਸਿੰਘ ਕਟਾਰੀਆ, ਵਿਨੋਦ ਬਾਂਸਲ, ਰਾਜੀਵ ਗੁਪਤਾ, ਸੁਮਿਤ ਪਾਟਨੀ, ਵਿਵੇਕ ਗਰਗ, ਅੰਸ਼ੂ ਗੋਇਲ, ਸੁਨੀਲ ਬਜਾਜ, ਪ੍ਰੇਮ ਬਾਂਸਲ, ਮਨੋਜ ਗਰਗ, ਪ੍ਰਵੀਨ ਜੈਨ, ਮੁਕੇਸ਼ ਗੁਪਤਾ, ਡਾ ਵਿਵੇਕ ਗੋਇਲ, ਸੰਜੀਵ ਚੋਪੜਾ, ਡਾ ਬੀ ਬੀ ਬਾਂਸਲ, ਪ੍ਰਸ਼ੋਤਮ ਅਗਰਵਾਲ, ਪ੍ਰਵੀਨ ਮਿੱਤਲ, ਰਾਹੁਲ ਮਲਹੋਤਰਾ, ਯੋਗ ਰਾਜ ਗੋਇਲ, ਵਿਕਾਸ ਕਪੂਰ, ਰਾਜਿੰਦਰ ਜੈਨ ਕਾਕਾ ਆਦਿ ਹਾਜ਼ਰ ਸਨ।