ਪਿਛਲੇ 20 ਸਾਲਾਂ ਤੋਂ ਨਹੀਂ ਹੋਈ ਸੀ ਲੋਪੋਂ ਅਗਵਾੜ ਛੱਪੜ ਦੀ ਸਫਾਈ  - ਡਾਕਟਰ ਇਕਬਾਲ ਸਿੰਘ ਧਾਲੀਵਾਲ  

ਪ੍ਰਧਾਨ ਰਾਣਾ ਅਤੇ ਕੌਂਸਲਰਾਂ ਨੇ ਸ਼ੂਰੂ ਕਰਵਾਇਆ 14 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੀ ਛੱਪੜ ਦੀ ਸਫਾਈ ਦਾ ਕੰਮ                             ਜਗਰਾਓਂ(ਅਮਿਤ ਖੰਨਾ ) ਸ਼ਹਿਰ ਜਗਰਾਉਂ ਨੂੰ ਬਰਸਾਤੀ ਪਾਣੀ ਤੋਂ ਨਿਜਾਤ ਦਵਾਉਣ ਲਈ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਕੌਂਸਲਰ  ਰਵਿੰਦਰਪਾਲ ਸਿੰਘ ਰਾਜੂ ਕਾਮਰੇਡ,  ਡਾਕਟਰ ਇਕਬਾਲ ਸਿੰਘ ਧਾਲੀਵਾਲ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਰਮੇਸ਼ ਸਹੋਤਾ,ਕੌਂਸਲਰ ਵਿਕਰਮ ਜੱਸੀ, ਕੌਂਸਲਰ ਅਮਨ ਬੌਬੀ ਕਪੂਰ, ਸਤਿੰਦਰਪਾਲ ਤਤਲਾ, ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਜੰਗੀ ਪੱਧਰ ਤੇ ਨਾਲੇਆ ਦੀ ਸਫ਼ਾਈ ਦਾ ਕੰਮ ਅਤੇ ਛੱਪੜਾਂ ਦੀ ਸਫਾਈ ਦਾ ਕੰਮ ਦਿਨ ਰਾਤ ਇਕ ਕਰਕੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਬਰਸਾਤੀ ਪਾਣੀ ਦੇ ਨਾਲ ਵਪਾਰੀਆਂ, ਦੁਕਾਨਦਾਰਾਂ ਨੂੰ ਅਤੇ ਸ਼ਹਿਰ ਦੀ ਆਮ ਜਨਤਾ ਨੂੰ ਹੋਣ ਵਾਲੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਈ ਜਾ ਸਕੇ । ਇਸੇ ਲੜੀ ਅਨੁਸਾਰ ਸੱਭ ਤੋਂ ਪਹਿਲਾਂ ਬੀਤੇ ਦਿਨੀ ਲਗਭਗ 14 ਲੱਖ ਰੁਪਏ ਦੀ ਲਾਗਤ ਨਾਲ ਡਿਸਪੋਜ਼ਲ ਰੋਡ ਤੋਂ ਡਰੇਣ ਪੁਲੀ ਨਾਨਕਸਰ ਤੱਕ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਜਿਸ ਦੇ ਨਾਲ ਵਾਰਡ ਨੰਬਰ 18 ਦਾਣਾ ਮੰਡੀ, ਪੁਰਾਣੀ ਸਬਜੀ ਮੰਡੀ, ਕਮਲ ਚੋਕ ਵਿੱਚ ਰੁਕਣ ਵਾਲੇ ਬਰਸਾਤੀ ਪਾਣੀ ਦੀ ਸਮਸਿਆ ਦਾ ਹੱਲ ਹੋ ਸਕੇ ਅਤੇ 10,12,14,9 ਆਦਿ ਵਾਰਡ ਵਿੱਚ ਹੋਣ ਵਾਲੀ ਬਰਸਾਤੀ ਪਾਣੀ ਦੀ ਨਿਕਾਸੀ ਦੇ ਨਾਲੇ ਦੀ ਸਫ਼ਾਈ ਦਾ ਕੰਮ ਵੀ ਕਰਵਾਇਆ ਗਿਆ ਅਤੇ ਬੰਦ ਨਾਲੇ ਨੂੰ ਚਾਲੂ ਕਰਵਾਇਆ ਗਿਆ । ਇਸ ਦੇ ਨਾਲ ਹੀ ਵਾਰਡ ਨੰਬਰ 12 ਵਿੱਚ ਪੈਂਦੇ ਨਾਲੇ ਨੂੰ ਤਿਆਰ ਕਰਵਾਉਣ ਦੇ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ । ਅੱਜ ਦਿਨ ਐਤਵਾਰ ਵਾਲੇ ਦਿਨ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਵੱਲੋਂ ਡਾਕਟਰ ਇਕਬਾਲ ਸਿੰਘ ਧਾਲੀਵਾਲ ਦੇ ਵਾਰਡ ਵਿੱਚ ਪੈਂਦੇ ਛੱਪੜ ਦੀ ਲੋਪੋ ਅਗਵਾੜ , ਮੁਕੰਦਪੂਰੀ ਤੋਂ ਲੈ ਕੇ ਡਰੇਣ ਤੱਕ ਦੀ 14 ਲੱਖ ਰੁਪਏ ਨਾਲ  ਪੋਪਲੇਣ ਮਸ਼ੀਨ ਨਾਲ ਸਫਾਈ ਹੋਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਵਾਰਡ ਨੰਬਰ 11 ਤੋਂ ਡਾਕਟਰ ਇਕਬਾਲ ਸਿੰਘ ਧਾਲੀਵਾਲ ਵੱਲੋਂ ਦੱਸਿਆ ਗਿਆ ਕਿ ਪਿਛਲੇ ਲੱਗਭੱਗ 20 ਸਾਲ ਪਹਿਲਾਂ ਇਸ ਇਲਾਕੇ ਨੂੰ ਵਾਰਡ ਦੇ ਨਾਲ ਜੋੜਿਆ ਗਿਆ ਸੀ । ਹਰ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੱਖਾਂ ਰੁਪਇਆਂ ਇਸ ਨਾਲੇ ਅਤੇ ਛੱਪੜ  ਦੀ ਸਫਾਈ ਲਈ ਨਗਰ ਕੌਂਸਲ ਵੱਲੋਂ ਮਨਜ਼ੂਰ ਕੀਤਾ ਜਾਂਦਾ ਸੀ ਪਰ ਅੱਜ ਤੱਕ ਕਦੇ ਵੀ ਇਸ ਕੰਮ ਨੂੰ ਜ਼ਮੀਨੀ ਤੌਰ ਤੇ ਨਹੀਂ ਕੀਤਾ ਗਿਆ ਇਹ ਸਫ਼ਾਈ ਦਾ ਕੰਮ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰੱਖਿਆ ਗਿਆ ਅਤੇ ਅੱਜ ਨਗਰ ਕੌਂਸਲ ਪ੍ਰਧਾਨ ਵੱਲੋਂ ਇਸ ਛੱਪੜ ਅਤੇ ਨਾਲੇ ਦੀ ਸਫਾਈ ਦੇ ਕੰਮ ਨੂੰ ਆਪਣੀ ਮਜੂਦਗੀ ਵਿਚ ਜੰਗੀ ਪੱਧਰ ਤੇ ਹਕੀਕਤ ਵਿਚ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਮੌਕੇ ਤੇ ਮੌਜੂਦ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ,ਕੌਂਸਲਰ ਰਵਿੰਦਰ ਪਾਲ ਸਿੰਘ ਰਾਜੂ ਕਾਮਰੇਡ ਵੱਲੋਂ ਕਿਹਾ ਗਿਆ ਕਿ ਸ਼ਹਿਰ ਜਗਰਾਉਂ ਦੇ ਨਿਵਾਸੀਆਂ ਵੱਲੋਂ ਸਾਨੂੰ ਸਮੂਹ ਕੌਂਸਲਰਾਂ ਨੂੰ ਸ਼ਹਿਰ ਦੇ ਵਿਕਾਸ ਅਤੇ ਸਫਾਈ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਚੁਣੇ ਹੋਏ ਕੌਂਸਲਰਾਂ ਦੀ ਨਿਗਰਾਨੀ ਹੇਠ ਬਿਨਾਂ ਕਿਸੇ ਭ੍ਰਿਸ਼ਟਾਚਾਰ ਤੋਂ ਇਮਾਨਦਾਰੀ ਨਾਲ ਕਰਵਾਇਆ ਜਾ ਰਿਹਾ ਹੈ । 14 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਇਸ ਕੰਮ ਵਿੱਚ ਛੱਪੜ ਦੇ ਆਲੇ-ਦੁਆਲੇ 14 ਫੁੱਟ ਚੋੜ੍ਹਾਈ ਅਤੇ 6 ਫੁੱਟ ਡੂੰਗਾਈ ਦੀ ਸਫ਼ਾਈ ਕੀਤੀ ਜਾ ਰਹੀ ਹੈ ਜੋ ਕਿ ਆਉਣ ਵਾਲੇ ਬਰਸਾਤ ਦੇ ਦਿਨਾਂ ਵਿੱਚ ਇਸ ਦੇ ਆਲੇ-ਦੁਆਲੇ ਲੱਗਦੇ 5,6 ਵਾਰਡਾ ਦੇ ਬਰਸਾਤੀ ਪਾਣੀ ਦੀ ਨਿਕਾਸੀ ਵਿਚ ਅਹਿਮ ਕੰਮ ਕਰੇਗਾ ਇਹਨਾਂ ਵਾਰਡਾ ਨੂੰ ਬਰਸਾਤੀ ਪਾਣੀ ਜਮ੍ਹਾਂ ਰਹਿਣ ਤੋਂ ਕਾਫ਼ੀ ਨਿਜਾਤ ਮਿਲੇਗੀ ਅਤੇ ਵਾਰਡ ਨੰਬਰ 6 ਵਿੱਚ ਕੋਠਾ ਪੋਨਾ ਰੋਡ ਛੱਪੜ ਦੀ 12 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲਾ ਸਫ਼ਾਈ ਦਾ ਕੰਮ ਵਾਰਡ ਵਾਸੀਆਂ ਅਤੇ ਕੌਂਸਲਰ ਜਰਨੈਲ ਸਿੰਘ ਲੋਹਟ ਦੀ ਮੰਗ ਤੇ ਇੱਕ ਦੋ ਦਿਨਾਂ ਵਿਚ ਸ਼ੁਰੂ ਕਰਵਾ ਦਿੱਤਾ ਜਾਵੇਗਾ । ਇਸ ਮੌਕੇ ਮਾਸਟਰ ਹਰਦੀਪ ਜੱਸੀ, ਠੇਕੇਦਾਰ ਵਿਕੀ ਟੰਡਨ,  ਠੇਕੇਦਾਰ ਹਰਿੰਦਰ ਸਿੰਘ ਚਾਵਲਾ, ਨਗਰ ਕੌਂਸਲ ਕਰਮਚਾਰੀ ਜਗਮੋਹਨ ਸਿੰਘ, ਅਤੇ ਵਾਰਡ ਨਿਵਾਸੀ ਮੌਜੂਦ ਸਨ