You are here

ਜਥੇਦਾਰ ਗੁਰਮੇਲ ਸਿੰਘ ਕਨੇਚ ਦੇ ਭਰਾ ਦੀ ਮੌਤ ਤੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਮੁੱਲਾਂਪੁਰ ਦਾਖਾ,2 ਜੁਲਾਈ ( ਸਤਵਿੰਦਰ ਸਿੰਘ ਗਿੱਲ) ਜਦੋਂ ਇਨਸਾਨ ਹੱਸਦੇ ਵਸਦੇ ਪਰਿਵਾਰ ਨੂੰ ਛੱਡ ਕੇ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਜਾਂਦੇ ਹਨ ਤਾਂ ਮਗਰ ਬਚਦੀਆਂ ਨੇ ਉਨ੍ਹਾਂ ਦੀਆਂ ਮਿੱਠੀਆਂ ਯਾਦਾਂ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਗੁਰਦੀਪ ਸਿੰਘ ਦੀਪਾ  ਕਨੇਚ ਤੇ ਸ਼ੇਰ ਸਿੰਘ ਕਨੇਚ ਨੇ ਕੀਤਾ । ਉਨ੍ਹਾਂ ਅੱਗੇ ਆਖਿਆ ਕਿ ਜਥੇਦਾਰ ਗੁਰਮੇਲ ਸਿੰਘ ਕਨੇਚ ਦੇ ਵੱਡੇ ਭਰਾ ਸਵ : ਹਰਨੇਕ ਸਿੰਘ ਜੋ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋਡ਼ਾ ਦੇ ਗਏ ਸਨ। ਇਸ ਸਮੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਚੱਲ ਰਹੇ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ  ਸਰਪ੍ਰਸਤ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ , ਡਾਇਰੈਕਟਰ ਬਲਦੇਵ ਸਿੰਘ ਢੱਟ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਿੰਡ ਪਰਿਵਾਰ ਚੋਂ ਬਾਬਾ ਬੰਤਾ ਸਿੰਘ ਮਹੋਲੀ ਖੁਰਦ,ਇੰਦਰਜੀਤ ਸਿੰਘ ਸ਼ਹਿਜ਼ਾਦ,ਨੌਜਵਾਨ ਆਗੂ ਬਲਦੇਵ ਸਿੰਘ ਦੇਵ ਸਰਾਭਾ,ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਬੀਬੀ ਪਰਮਜੀਤ ਕੌਰ ਖਾਲਸਾ,ਬੀਬੀ ਮਨਜੀਤ ਕੌਰ ਦਾਖਾ, ਢਾਡੀ ਦਵਿੰਦਰ ਸਿੰਘ ਭਨੋਹੜ,ਪਲਵਿੰਦਰ ਸਿੰਘ ਟੂਸੇ,ਉੱਘੇ ਗੀਤਕਾਰ ਹਰੀ ਸਿੰਘ ਝੱਜ ਟੂਸੇ,ਗੁਰਮੀਤ ਸਿੰਘ ਢੱਟ,ਰਾਜਬੀਰ ਸਿੰਘ ਲੋਹਟਬੱਦੀ,ਤਰਲੋਚਨ ਸਿੰਘ ਕਨੇਚ,ਅਜੈਬ ਸਿੰਘ ਕਨੇਚ ਤੋਂ ਇਲਾਵਾ ਦਸਮੇਸ਼ ਕਿਸਾਨ, ਮਜ਼ਦੂਰ ਯੂਨੀਅਨ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ,ਕੈਪਟਨ ਕੁਲਰਾਜ ਸਿੰਘ ਸਿੱਧਵਾਂ ਖੁਰਦ ਮਾਸਟਰ ਮੁਕੰਦ ਸਿੰਘ ਚੌਕੀਮਾਨ ਆਦਿ ਨੇ ਸਵ: ਹਰਨੇਕ ਸਿੰਘ ਦੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜਥੇਦਾਰ ਗੁਰਮੇਲ ਸਿੰਘ ਕਨੇਚ ਨੇ ਆਖਿਆ ਕਿ ਮੇਰੇ ਵੱਡੇ ਭਰਾ ਸਵ: ਹਰਨੇਕ ਸਿੰਘ ਦੀ ਅੰਤਮ ਅਰਦਾਸ ਮਿਤੀ 3 ਜੁਲਾਈ ਦਿਨ ਐਤਵਾਰ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਕਨੇਚ ਜ਼ਿਲ੍ਹਾ ਲੁਧਿਆਣਾ ਵਿਖੇ ਦੁਪਹਿਰ 1 ਵਜੇ ਕੀਤੀ ਜਾਵੇਗੀ।