ਪੇਂਡੂ ਮਜ਼ਦੂਰ ਅੌਰਤਾਂ ਦੀ ਹੋਈ ਮੀਟਿੰਗ ,700 ਰੁਪਏ ਦਿਹਾੜੀ ਮੰਗੀ

 

ਚੌਕੀਮਾਨ 29 ਜੂਨ ( ਗਗਨਦੀਪ) ਪੇਂਡੂ ਮਜ਼ਦੂਰ ਯੂਨੀਅਨ ਦੇ ਲੋਕਲ ਪ੍ਰਧਾਨ ਸੋਨੀ ਸਿੱਧਵਾਂ ਦੀ ਪ੍ਰਧਾਨਗੀ ਹੇਠ  ਪੇਂਡੂ ਮਜ਼ਦੂਰ ਅੌਰਤਾਂ ਦੀ ਇੱਕ ਵਿਸੇਸ਼ ਮੀਟਿੰਗ ਪਿੰਡ ਸਿੱਧਵਾਂ ਕਲਾਂ ਵਿਖੇ ਹੋਈ। ਮੀਟਿੰਗ ਵਿੱਚ ਕਿਰਨਜੀਤ ਕੌਰ ਜਸਵੀਰ ਕੌਰ ਕੁਲਦੀਪ ਕੌਰ ਕੁਲਦੀਪ ਕੌਰ ਬਬਲੀ ਕੌਰ ਅਮਰਜੀਤ ਕੌਰ ਜਸਵੀਰ ਕੌਰ ਕਰਤਾਰ ਕੌਰ ਰਮਨਦੀਪ ਕੌਰ ਗੁਰਮੀਤ ਕੌਰ ਜਸਵੀਰ ਸਿੰਘ ਸੋਨੀ ਸਿੱਧਵਾਂ ਹਾਕਮ ਸਿੰਘ ਮੱਘਰ ਸਿੰਘ ਅਜੈਬ ਸਿੰਘ ਸੁੱਚਾ ਸਿੰਘ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ। ਪ੍ਰੈਸ ਨੂੰ ਜਾਰੀ ਬਿਆਨ ਚ ਲੋਕਲ ਪ੍ਰਧਾਨ  ਸੋਨੀ ਸਿੱਧਵਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਮਜ਼ਦੂਰਾਂ ਦੀ ਮੰਗਾਂ ਬਾਰੇ ਵਿਚਾਰ ਕੀਤਾ ਗਿਆ ਅਤੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਵੱਧ ਰਹੀ ਮਹਿੰਗਾਈ ਦੇ ਇਸ ਦੌਰ ਵਿਚ ਮਜ਼ਦੂਰਾਂ ਲਈ ਘਰ ਚਲਾਉਣਾ ਬੇਹੱਦ ਮੁਸ਼ਕਲ ਹੋ ਗਿਆ ਹੈ ਇਸ ਲਈ ਮਜ਼ਦੂਰ ਦੀ ਦਿਹਾੜੀ ਘੱਟੋ-ਘੱਟ 700 ਰੁਪਏ ਤਹਿ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਅਤੇ ਨਰੇਗਾ ਮੇਟ ਵਲੋਂ ਕੀਤੇ ਜਾਂਦੇ ਘਪਲਿਆਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵਫਦ ਰੂਪ ਵਿੱਚ ਮਿਲਣ ਦਾ ਫੈਸਲਾ ਵੀ ਕੀਤਾ ਗਿਆ ਹੈ। ਪ੍ਰਧਾਨ ਸੋਨੀ ਸਿੱਧਵਾਂ ਨੇ ਇਹ ਵੀ ਦੱਸਿਆ ਕਿ ਜਲ਼ਦੀ ਹੈ ਪਿੰਡ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਅੌਰਤਾਂ ਦੀ ਇਕ ਇਕਾਈ ਸਥਾਪਤ ਕੀਤੀ ਜਾਵੇਗੀ ਜੋ ਅੌਰਤਾਂ ਮਾਮਲਿਆਂ ਦੇ ਨਾਲ-ਨਾਲ ਮਜ਼ਦੂਰ ਮੰਗਾਂ ਸਬੰਧੀ ਇਲਾਕੇ ਵਿੱਚ ਸਰਗਰਮੀ ਨਾਲ ਕੰਮ ਕਰੇਗੀ।