ਸੰਦੋੜ 28 ਜੂਨ(ਡਾਕਟਰ ਸੁਖਵਿੰਦਰ ਸਿੰਘ ) ਪਿੰਡ ਮਨਾਲ ਤੋਂ ਫ਼ਤਿਹਗੜ ਪੰਜਗਰਾਈਂ ਰੋਡ ਤੇ ਠੰਡੀ ਲੱਸੀ ਦੀ ਛਬੀਲ ਲਗਾਈ ਗਈ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਹੇਠ ਲਗਾਈ ਸਿੱਧੂ ਮੂਸੈਵਾਲੇ ਦੀ ਯਾਦ ਨੂੰ ਸਮਰਪਿਤ ਲਗਾਈ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਮੇਨ ਰੋਡ ਉੱਪਰ ਠੰਢੇ ਮਿੱਠੀ ਲੱਸੀ ਦੀ ਛਬੀਲ ਲਾਈ ਗਈ ।ਜਿਸ ਵਿੱਚ ਸਵੇਰੇ ਤੋਂ ਲੈ ਕੇ ਸਾਮ ਤੱਕ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਠੰਢੀ ਮਿੱਠੀ ਲੱਸੀ ਪਿਆਈ ਗਈ। ਇਸ ਮੌਕੇ ਨੌਜਵਾਨ ਵੱਡੀ ਗਿਣਤੀ ਵਿੱਚ ਹਾਜਰ ਸਨ।ਇਸ ਮੌਕੇ ਸਰਪੰਚ ਹਰਪਾਲ ਸਿੰਘ ,ਨੇ ਸਮੂਹ ਅਤੇ ਸਹਿਯੋਗ ਦੇਣ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਹੋ ਕਾਰਜ ਕਰਨ ਦਾ ਪ੍ਰਣ ਕੀਤਾ। ਉਹਨਾ ਕਿਹਾ ਕਿ ਸਮੁੱਚੀ ਮਾਨਵਤਾ ਦੀ ਸੇਵਾ ਲਈ ਸਾਨੂੰ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਸੇਵਾ ਅਤੇ ਦਾਨ ਪੁੰਨ ਕਰਨ ਦਾ ਸੰਦੇਸ਼ ਦਿੱਤਾ ਹੈ ਜੋ ਕਿ ਦੁਨੀਆਂ ਵਿੱਚ ਇੱਕ ਵੱਖਰੀ ਪਛਾਣ ਹੈ ਉਨ੍ਹਾਂ ਕਿਹਾ ਕਿ ਜੂਨ ਮਹੀਨਾ ਬਹੁਤ ਹੀ ਅਤਿ ਦੀ ਗਰਮੀ ਵਾਲਾ ਹੁੰਦਾ ਹੈ ਇਸ ਲਈ ਸਾਨੂੰ ਜਗਾ ਜਗਾ ਤੇ ਪਾਣੀ ਦੀਆਂ ਛਬੀਲਾਂ ਲਾਉਣੀਆਂ ਚਾਹੀਦੀਆਂ ਹਨ ਅਤੇ ਪਸ਼ੂ ਪੰਛੀਆਂ ਨੂੰ ਵੀ ਪਾਣੀ ਦੇ ਉਪਲਬਧ ਕਰਾਉਣੇ ਚਾਹੀਦੇ ਹਨ ਤਾਂ ਜ਼ੋ ਹਰ ਜੀਵ ਪਾਣੀ ਨਾਲ ਇਸ ਗਰਮੀ ਤੋਂ ਰਾਹਤ ਪਾ ਸਕੇ। ਇਸ ਮੌਕੇ ਸਰਪੰਚ ਹਰਪਾਲ ਸਿੰਘ, ਬੁੱਧ ਸਿੰਘ ਧਾਲੀਵਾਲ, ਮੈਂਬਰ ਬਲਵਿੰਦਰ ਸਿੰਘ, ਮਨਦੀਪ ਸਿੰਘ ਧਾਲੀਵਾਲ, ਬੇਅੰਤ ਸਿੰਘ ਉਪੱਲ,ਡਾਂ ਚਮਕੌਰ ਸਿੰਘ, ਹਰਮਨਦੀਪ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਉਪੱਲ, ਵਿੱਕੀ ਸਿੰਘ ਦਿਉਲ, ਗੁਰਪ੍ਰੀਤ ਸਿੰਘ ਹਾਜ਼ਰ ਸਨ