ਪੀ. ਡੀ. ਜੈਨ ਚੈਰੀਟੇਬਲ ਟਰੱਸਟ ਵਲੋਂ ਫਿਜ਼ੀਓਥਰੈਪੀ ਸੈਂਟਰ ਦਾ ਇਕ ਸਾਲ ਪੂਰਾ ਹੋਣ 'ਤੇ ਸਮਾਗਮ ਕਰਵਾਇਆ

ਜਗਰਾਉ 28 ਜੂਨ (ਅਮਿਤਖੰਨਾ)ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਚੇਅਰਮੈਨ ਗੁਲਸ਼ਨ ਅੋਰੜਾਂ, ਸਰਪ੍ਰਸਤ ਰਜਿੰਦਰ ਜੈਨ ਤੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਦੀ ਯੋਗ ਅਗਵਾਈ ਹੇਠ ਪੀ. ਡੀ. ਜੈਨ ਚੈਰੀਟੇਬਲ ਟਰੱਸਟ ਦੇ ਬੈਨਰ ਹੇਠ ਚੱਲ ਰਹੇ ਫਿਜ਼ੀਓਥਰੈਪੀ ਸੈਂਟਰ ਦਾ ਇਕ ਸਾਲ ਪੂਰਾ ਹੋਣ 'ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਪ੍ਰੋ: ਸੁਖਵਿੰਦਰ ਸਿੰਘ ਨੇ ਕੇਕ ਕੱਟ ਕੇ ਸਾਰੇ ਮੈਂਬਰਾਂ ਨੂੰ ਇਸ ਨੇਕ ਉਪਰਾਲੇ ਦੀ ਵਧਾਈ ਦਿੱਤੀ | ਇਸ ਦੌਰਾਨ ਇਕ ਸਾਲ 'ਚ ਇਸ ਸੈਂਟਰ ਵਿਚ 7051 ਮਰੀਜ਼ਾਂ ਨੇ ਲਾਭ ਉਠਾਇਆ | ਉਨ੍ਹਾਂ ਵਲੋਂ ਫ਼ਿਜ਼ੀਓਥਰੈਪਿਸਟ ਡਾ. ਰਜਨ ਖੰਨਾ ਤੇ ਸਟਾਫ਼ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮਰੀਜ਼ਾਂ ਨੇ ਸੁਸਾਇਟੀ ਤੇ ਪੀ. ਡੀ. ਜੈਨ ਟਰੱਸਟ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਮੰਚ ਸੰਚਾਲਨ ਦੀ ਸੇਵਾ ਕੈਪਟਨ ਨਰੇਸ਼ ਵਰਮਾ ਨੇ ਕੀਤੀ |ਇਸ ਮੌਕੇ ਗੁਰਿੰਦਰ ਸਿੰਘ ਸਿੱਧੂ, ਸੈਕਟਰੀ ਕੁਲਭੂਸ਼ਣ ਗੁਪਤਾ, ਖ਼ਜ਼ਾਨਚੀ ਮਨੋਹਰ ਸਿੰਘ ਟੱਕਰ, ਰਾਜੀਵ ਗੁਪਤਾ, ਕੰਵਲ ਕੱਕੜ, ਗੋਇਲ, ਰਜਿੰਦਰ ਜੈਨ ਕਾਕਾ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਪਰਵੀਨ ਮਿੱਤਲ, ਮੁਖਜਿੰਦਰ ਢਿੱਲੋਂ, ਡਾ. ਬੀ. ਬੀ. ਬਾਂਸਲ ਦਿਨੇਸ਼ ਯਾਦਵ, ਕੈਪਟਨ ਨਰੇਸ਼ ਵਰਮਾ, ਪ੍ਰੀਤਮ ਅਖਾੜਾ, ਧਰਮਜੀਤ ਚੀਮਾ, ਰਣਪਾਲ ਸਿੰਘ ਡਾ. ਰਜਤ ਖੰਨਾ, ਹਰਪ੍ਰੀਤ ਕੌਰ ਤੇ ਸੋਨੀਆ ਬਜਾਜ ਹਾਜ਼ਰ ਸਨ |