ਅਮਲ ਕਰੀਏ ਤਾਂ ਹੋ ਜਾਣ ਪੌਂ ਬਾਰਾਂ ✍️ ਜਸਵੀਰ ਸ਼ਰਮਾਂ ਦੱਦਾਹੂਰ

ਮਾਲਿਕ ਨੇ ਇਨਸਾਨ ਬਣਾ ਕੇ ਭੇਜਿਆ  ਜੱਗ ਉੱਤੇ,

ਰਹੀਏ ਇਨਸਾਨ ਬਣ ਇਹੀ ਫਰਜ਼ ਹੈ ਜੀ।

ਸਵਾਸ ਸਵਾਸ ਵਿੱਚ ਮਾਲਿਕ ਨੂੰ ਯਾਦ ਕਰੀਏ,

ਕਰੀਏ ਓਦੋਂ ਈ ਨਾਂ ਜਦੋਂ ਕੋਈ ਗਰਜ਼ ਹੈ ਜੀ।

ਚੁਰਾਸੀ ਲੱਖ ਜੂਨਾਂ ਬਾਅਦ ਮਿਲਿਆ ਹੈ ਜਨਮ ਇਹੇ,

ਓਹਦਾ ਧੰਨਵਾਦ ਕਰੀਏ ਤਾਂ ਦੱਸੋ ਕੀ ਹਰਜ਼ ਹੈ ਜੀ?

ਜੇਕਰ ਇਨਸਾਨੀਅਤ ਨਾਤੇ ਕਿਸੇ ਦੇ ਕੰਮ ਆਈਏ,

ਥੋੜ੍ਹਾ ਬਹੁਤਾ ਕੋਈ ਲਹਿ ਸਕਦਾ ਕਰਜ਼ ਹੈ ਜੀ।

ਆਓ ਘੜੀ ਦੋ ਘੜੀਆਂ ਕਿਧਰੇ ਸਤਸੰਗ ਸੁਣੀਏਂ,

ਜ਼ਿੰਦਗੀ ਜਿਊਣ ਦੀ ਅਸਲੀ ਇਹ ਤਰਜ਼ ਹੈ ਜੀ।

ਅਮਲ ਕਰ ਲਈਏ ਤਾਂ ਹੋ ਜਾਣ ਪੌਂ ਬਾਰਾਂ,

ਦਿੱਤੀ ਮਾਲਿਕ ਨੇ ਇਹੋ ਇੱਕ ਮਰਜ਼ ਹੈ ਜੀ।

ਸੁਣਿਐਂ ਭਵਸਾਗਰੋਂ ਕੁਲਾਂ ਨੂੰ ਓਹ ਤਾਰ ਲੈਂਦਾ,

ਓਹਦੇ ਬੋਲ ਪੁਗਾਉਂਦਾ ਕੋਈ ਗਾਜ਼ੀ ਜੋ ਮਰਦ ਹੈ ਜੀ।

ਦੱਦਾਹੂਰੀਆ ਸ਼ਰਮਿੰਦੇ ਨਾ ਹੋਈਏ ਓਹਦੇ ਦਰਬਾਰ ਅੰਦਰ,

ਵੈਸੇ ਇਹ ਹੋਵਣਾ ਬੜਾ ਅਚਰਜ ਹੈ ਜੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556