ਕਿਸਾਨ ਜੱਥੇਬੰਦੀਆਂ ਵਲੋਂ ਮੋਦੀ ਹਕੂਮਤ ਦੀ ਅਗਨ ਪਥ ਯੋਜਨਾ ਖਿਲਾਫ ਕੀਤਾ ਗਿਆ ਰੋਸ ਪ੍ਦਰਸ਼ਨ

ਕੰਵਲਜੀਤ ਖੰਨਾ ਦੀ ਅਗਵਾਈ ਚ ਕਈ ਜੱਥੇਬੰਦੀਆਂ ਹੋਈਆਂ ਸ਼ਾਮਲ
ਜਗਰਾਉਂ (ਗੁਰਕੀਰਤ ਸਿੰਘ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਮੋਰਚੇ ਚ ਸਾਮਲ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ , ਕਿਰਤੀ ਕਿਸਾਨ ਯੂਨੀਅਨ,  ਜਮਹੂਰੀ ਕਿਸਾਨ ਸਭਾ ਦੇ ਵਰਕਰਾਂ ਨੇ ਮੋਦੀ ਹਕੂਮਤ ਦੀ ਅਗਨ ਪਥ ਯੋਜਨਾ ਖਿਲਾਫ ਬੱਸ ਸਟੈਂਡ ਕੰਪਲੈਕਸ ਵਿਚ ਰੋਹ ਭਰਪੂਰ ਰੋਸ ਰੈਲੀ ਕੀਤੀ। ਇਸ ਰੈਲੀ ਵਿੱਚ ਸਾਬਕਾ ਫੋਜੀ ਐਕਸ ਸਰਵਿਸ ਮੈਨ ਵੈਲਫੇਅਰ ਸੁਸਾਇਟੀ ਦੀ ਅਗਵਾਈ ਚ ਇਲਾਕੇ ਭਰ ਚੋਂ ਵੱਡੀ ਗਿਣਤੀ ਚ  ਸਾਬਕਾ ਫੌਜੀ ਸਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਸੈਨਿਕ ਆਗੂ ਦੇਵੀ ਦਿਆਲ, ਕਿਸਾਨ ਆਗੂਆਂ ਮਹਿੰਦਰ ਸਿੰਘ ਕਮਾਲ ਪੁਰਾ, ਤਰਲੋਚਨ ਸਿੰਘ ਝੋਰੜਾਂ, ਗੁਰਮੇਲ ਸਿੰਘ ਰੂਮੀ, ਕੰਵਲਜੀਤ ਖੰਨਾ, ਬਲਦੇਵ ਸਿੰਘ ਗਾਲਬ ਨੇ ਇਸ ਦੇਸ਼ ਦੀ ਸੁਰੱਖਿਆ ਨੂੰ ਤਬਾਹ ਕਰਨ ਅਤੇ ਹਜਾਰਾਂ ਨੋਜਵਾਨਾਂ ਦਾ ਭਵਿੱਖ ਤਬਾਹ ਕਰਨ ਵਾਲੀ ਅਗਨੀ ਪਥ ਯੋਜਨਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ।ਉਨਾਂ ਕਿਹਾ ਕਿ ਫੋਜ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਇਹ ਸਕੀਮ ਵੀ ਨਿਜੀਕਰਨ ਦੀ ਸਾਮਰਾਜੀ ਸਕੀਮ ਹੈ ਜਿਸ ਵਿਚ ਹੋਰਨਾਂ ਸਰਕਾਰੀ ਮਹਿਕਮਿਆਂ ਦਾ ਭੋਗ ਪਾ ਕੇ ਠੇਕੇਦਾਰੀ ਪ੍ਰਬੰਧ ਸੁਰੂ ਕਰ ਦਿੱਤਾ ਗਿਆ ਹੈ। ਫੋਜ ਵਿਚ ਭਰਤੀ ਹੋਣ ਵਾਲੇ ਮਜਦੂਰਾਂ  ਕਿਸਾਨਾਂ ਦੇ ਨੋਜਵਾਨ ਪੁੱਤਾਂ ਨੂੰ ਚਾਰ ਸਾਲ ਬਾਅਦ ਨੌਕਰੀ ਤੋਂ ਕੱਢ ਦੇਣ ਨਾਲ ਉਨਾਂ ਦਾ ਭਵਿੱਖ ਅਤੇ ਸਮਾਜਿਕ ਜੀਵਨ ਤਬਾਹ ਹੋ ਜਾਵੇਗਾ।ਨਾ ਪੈਨਸ਼ਨ, ਨਾ ਰਿਟਾਇਰਮੈਂਟ ਲਾਭ, ਨਾ ਕੰਨਟੀਨ ਸਹੂਲਤ ਜਿਸ ਦਾ ਅਰਥ ਹੈ ਕਿ ਚਾਰ ਸਾਲ ਬਾਅਦ ਜਾਂ ਤਾਂ ਨੋਜਵਾਨ ਗੈੰਗਸਟਰ ਬਣੇਗਾ, ਜਾਂ ਖੁਦਕਸ਼ੀ ਕਰੇਗਾ।ਉਨਾਂ ਤਿੰਨੇ ਸੈਨਾਵਾਂ ਮੁਖੀਆਂ ਦੀਆਂ ਧਮਕੀਆਂ ਦਾ ਵੀ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਉਨਾਂ ਦਾ ਵਿਹਾਰ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਵਰਗਾ ਨਿਖੇਧੀ ਯੋਗ ਵਿਵਹਾਰ ਹੈ। ਇਹ ਤਾਂ ਦੇਸ਼ ਦੇ ਲੋਕਾਂ ਦੇ ਜਮਹੂਰੀ ਹੱਕਾਂ ਤੇ ਸਿੱਧਾ ਹਮਲਾ ਹੈ।ਇਸ ਸਮੇਂ " ਅਗਨੀ ਪਥ ਯੋਜਨਾ ਰੱਦ ਕਰੋ " ਦੇ ਨਾਰੇ ਗੁਜਾਓਂਦਿਆਂ ਐਸ ਡੀ ਐਮ ਦਫਤਰ ਤਕ ਰੋਸ ਮਾਰਚ ਕੀਤਾ
ਗਿਆ। ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਐਸ ਡੀ ਐਮ ਜਗਰਾਂਓ ਰਾਹੀਂ ਭੇਜੇ ਗਏ ਮੰਗ ਪੱਤਰ ਚ ਇਸ ਯੋਜਨਾ ਨੂੰ ਦੇਸ਼ ਵਿਰੋਧੀ ਲੋਕ ਵਿਰੋਧੀ ਕਰਾਰ ਦਿੰਦਿਆਂ ਰੱਦ ਕਰਨ ਦੀ ਮੰਗ ਕੀਤੀ ਗਈ।  ਮੰਗਪਤਰ ਤਹਿਸੀਲ ਦਾਰ ਮਨਮੋਹਨ ਕੋਸ਼ਿਕ ਨੇ ਹਾਸਲ ਕੀਤਾ।ਇਸ ਸਮੇਂ  ਪੇੰਡੂ ਮਜਦੂਰ ਆਗੂ ਅਵਤਾਰ ਸਿੰਘ ਰਸੂਲਪੁਰ,  ਮਦਨ ਸਿੰਘ, ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਤਾਰਾ ਸਿੰਘ ਅੱਚਰਵਾਲ,  ਜਗਰੂਪ ਸਿੰਘ ਝੋਰੜਾਂ , ਬਲਦੇਵ ਸਿੰਘ ਫੋਜੀ, ਹੁਕਮ ਰਾਜ ਦੇਹੜਕਾ  ਆਦਿ ਸਾਮਲ ਸਨ।