ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਨੂੰ ਆਪਣੀ ਕੀਮਤੀ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਉਣ ਲਈ ਅੱਗੇ ਆਉਣਾ ਚਾਹੀਦਾ - ਕਮਲਦੀਪ ਰਾਜੋਆਣਾ

ਵੱਖ ਵੱਖ ਜੇਲ੍ਹਾਂ ਅੰਦਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੀਬੀ ਰਾਜੋਆਣਾ ਨੂੰ ਜਿਤਾਉਣਾ ਸਮੇਂ ਦੀ ਮੁੱਖ ਲੋੜ-ਵਲਟੋਹਾ                                

ਬਰਨਾਲਾ /ਮਹਿਲ ਕਲਾਂ 16 ਜੂਨ (ਗੁਰਸੇਵਕ ਸੋਹੀ )- ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਅਕਾਲੀ ਦਲ-ਬਸਪਾ ਤੇ ਸਮੂਹ ਪੰਥਕ ਜਥੇਬੰਦੀਆਂ ਵਲੋਂ ਚੋਣ ਮੈਦਾਨ 'ਚ ਉਤਾਰੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਵਲੋਂ ਹਲਕੇ ਦੇ ਕਸਬਾ ਮਹਿਲ ਕਲਾਂ ,ਪਿੰਡ ਗਹਿਲ ,ਠੀਕਰੀਵਾਲ ਅਤੇ ਗੁੰਮਟੀ  ਵਿਖੇ ਚੋਣ ਜਲਸੇ ਨੂੰ ਸੰਬੋਧਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਸਪਾ ਅਤੇ ਪੰਥਕ ਜਥੇਬੰਦੀਆਂ ਆਪਣਾ ਸਾਂਝਾ ਫ਼ੈਸਲਾ ਲੈਂਦਿਆਂ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਲਈ ਮੈਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ । ਪਰ ਹੁਣ ਸਾਰਿਆਂ ਦਾ ਫ਼ਰਜ਼ ਬਣਦਾ ਹੈ  ਕਿ ਜੇਲ੍ਹਾਂ ਵਿੱਚ ਨਜ਼ਰਬੰਦ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਇੱਕੋ ਇੱਕ ਕੀਮਤੀ ਵੋਟ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਬੀਬੀ ਰਾਜੋਆਣਾ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੇ ਦਰਦ ਨੂੰ ਬਿਆਨ ਕਰਨ ਆਈ ਹੈ। ਜਿਹੜੇ ਬੰਦੀ ਸਿੰਘ ਕੌਮੀ ਇਨਸਾਫ਼ ਤੇ ਕੌਮੀ ਮਾਨ ਸਨਮਾਨ ਲਈ ਤੇ ਕੌਮੀ ਦੀ ਅਣਖ ਲਈ ਘਰੋਂ ਤੁਰੇ ਪਰ ਅੱਜ ਤੱਕ ਵਪਾਸ ਨਹਂੀਂ ਆਏ। ਸਾਡੇ ਇਹ ਵੀ 25-30 ਸਾਲਾਂ ਤੋਂ ਜੇਲਾਂ 'ਚ ਬੰਦ ਹਨ। ਕਾਂਗਰਸ ਦੀ ਸਰਕਾਰ ਨੇ ਸਾਨੂੰ ਜੂਨ 1984 'ਚ ਨਾ ਭੁੱਲਣ ਵਾਲੇ ਜ਼ਖ਼ਮ ਦਿੱਤੇ ਹਨ। ਨਵੰਬਰ 84 ਦੇ ਅਜਿਹੇ ਜ਼ਖ਼ਮ ਦਿੱਤੇ ਕਿ ਸਾਡੇ ਸਿੱਖ ਨੌਜਵਾਨਾਂ ਨੇ ਅਣਖ਼ ਤੇ ਗੈਰਤ ਦੇ ਲਈ ਆਪਣੇ ਘਰ ਵਾਰ ਛੱਡ ਦਿੱਤੇ। ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਹਜ਼ਾਰਾਂ ਘਰ ਉੱਜੜੇ ਤੇ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਫ਼ਾਂਸੀਆਂ ਦੇ ਰੱਸੇ ਗਲਾਂ 'ਚ ਪਾਏ। ਜ਼ੁਲਮਾਂ ਦੇ ਬਾਵਜੂਦ ਵੀ ਸਾਡੇ ਵੀਰ ਜੇਲਾਂ ਅੰਦਰ ਕੈਦ ਵੀ ਚੜ੍ਹਦੀ ਕਲਾਂ 'ਚ ਹਨ ਤੇ ਆਪਣੀ ਕੌਮ ਵੱਲ ਦੇਖ ਰਹੇ ਹਨ ਕਿ ਕੌਮ ਉਨਾਂ ਦੀਆਂ ਕੁਰਬਾਨੀਆਂ ਨੂੰ ਕਿੰਨਾਂ ਕੁ ਯਾਦ ਕਰ ਰਹੀ ਹੈ। ਉਨਾਂ ਕਿਹਾ ਕਿ ਜੋ ਵੀਰ ਕੌਮ ਦੀ ਸ਼ਾਨ ਲਈ ਜੇਲਾਂ 'ਚ ਕੈਦ ਹਨ ਉਹ ਕਦੇ ਸਰਕਾਰੀ ਨੌਕਰੀਆਂ ਕਰਦੇ ਸਨ। ਪਰ ਉਨ੍ਹਾਂ ਨੇ ਕੌਮ ਦੀ ਅਣਖ਼ ਲਈ ਸਾਰਾ ਕੁਝ ਵਾਰ ਦਿੱਤਾ ਪਰ ਅੱਜ ਦੇ ਨੌਜਵਾਨ ਨੌਕਰੀਆਂ ਲਈ ਧਰਨੇ ਪ੍ਰਦਰਸ਼ਨ ਦੇ ਰਹੇ ਹਨ। ਜੇਲਾਂ 'ਚ ਕੈਦ ਸਿੱਖ ਨੌਜਵਾਨਾਂ ਨੇ ਆਪਣੀਆਂ ਨੌਕਰੀਆਂ ਛੱਡ ਕੇ ਕੌਮ ਨੂੰ ਪਹਿਲ ਦਿੱਤੀ ਤੇ ਕੌਮ ਲਈ ਆਪਣਾ ਸਾਰਾ ਜੀਵਨ ਕੁਰਬਾਨ ਕਰ ਦਿੱਤਾ। ਉਨਾਂ ਕਿਹਾ ਕਿ ਚੋਣਾਂ ਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਇਸ ਵਾਰ ਲੋਕ ਆਪਣੀ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਉਣ। ਇਸ ਮੌਕੇ ਬੀਬੀ ਕਮਲਦੀਪ ਕੌਰ ਰਾਜੋਆਣਾ ਦਾ ਵੱਖ ਵੱਖ ਪਿੰਡਾਂ ਵਿੱਚ ਪੁੱਜਣ ਤੇ ਸਮੂਹ ਸੰਗਤਾਂ ਤੇ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਸਾਂਝਾ ਫ਼ੈਸਲਾ ਲੈਂਦਿਆਂ ਹੋਇਆ ਲੋਕ ਸਭਾ ਹਲਕਾ ਸੰਗਰੂਰ ਤੋ ਪੰਥਕ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮਦਾਨ ਵਿੱਚ ਉਤਰ ਗਿਆ ਹੈ ਦੂਜੇ ਪਾਸੇ ਉਹ ਪਾਰਟੀਆਂ ਦੇ ਲੋਕ ਜਿਹੜੇ ਹਰਿਮੰਦਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲੇ ਕਰਵਾਏ ਗਏ ਹਨ ।ਇਸ ਨਾਲ ਇਕ ਨਵੀਂ ਹੋਂਦ ਆਈ ਪਾਰਟੀ ਕੇਂਦਰ ਨਾਲ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਰੁਕਣ ਲਈ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਰਹੀ ਪਰ ਅੱਜ ਸਾਨੂੰ ਲੋੜ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਰਟੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਜਿਤਾ ਕੇ  ਪਾਰਲੀਮੈਂਟ ਵਿੱਚ ਭੇਜਣਗੇ ਤਾਂ ਜੋ ਕਿ ਵੱਖ ਵੱਖ ਜੇਲ੍ਹਾਂ ਅੰਦਰ  ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕੇ । ਇਸ ਮੌਕੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਮਨਜੀਤ ਸਿੰਘ ਆਗੂ ਕਰਨੈਲ ਸਿੰਘ ਪੀਰ ਮੁਹੰਮਦ,ਸਰਕਲ ਦੇ ਪ੍ਰਧਾਨ ਗੁਰਦੀਪ ਸਿੰਘ ਛਾਪਾ, ਰਿੰਕਾ ਕੁਤਬਾ,  ਦ ਸਰਕਲ ਮਹਿਲ ਕਲਾਂ ਦੇ ਪ੍ਰਧਾਨ  ਸੁਖਵਿੰਦਰ ਸਿੰਘ ਸੁੱਖਾ ,ਗੁਰਮੇਲ ਸਿੰਘ ਗੁੰਮਟੀ,ਹਰਮਨ ਸਿੰਘ ਟਿਵਾਣਾ,
ਸੁਖਵਿੰਦਰ ਸਿੰਘ ਨਿਹਾਲੂਵਾਲ, ਗੁਰਦੀਪ ਟਿਵਾਣਾ, ਜਗਪਾਲ ਸਹੋਤਾ, ਬੇਅੰਤ ਕੌਰ ਖਹਿਰਾ, ਅਰਸ ਢੀਂਡਸਾ,ਬਲਜਿੰਦਰ ਸਿੰਘ ਬਿੱਟੂ ਧਨੇਰ ਆਦਿ ਆਗੂ ਤੇ ਵਰਕਰ ਹਾਜ਼ਰ ਸਨ।