ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਧੀਨ ਸਿੱਧਵਾਂ ਬੇਟ ਦੇ ਪਿੰਡ ਸੋਢੀ ਵਾਲ ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਧੀਨ ਸਿੱਧਵਾਂ ਬੇਟ ਦੇ ਪਿੰਡ ਸੋਢੀ ਵਾਲ ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ ਜਥੇਬੰਦੀ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਹੋਈ
ਜਗਰਾਉਂ(ਗੁਰਕੀਰਤ ਸਿੰਘ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਧੀਨ ਸਿੱਧਵਾਂ ਬੇਟ ਦੇ ਪਿੰਡ ਸੋਢੀ ਵਾਲ ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ ਜਥੇਬੰਦੀ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਵਿਸ਼ੇਸ਼ ਤੋਰ ਤੇ ਪੁੱਜੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਵਲੋਂ ਮੂੰਗੀ ਦੀ ਖਰੀਦ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮੜੀਆਂ ਤੁਗਲਕੀ ਸ਼ਰਤਾਂ ਖਤਮ ਕਰਾਉਣ ਲਈ ਭਲਕੇ 13ਜੂਨ ਨੂੰ ਜਿਲੇ ਭਰ ਦੇ ਕਿਸਾਨ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦੇਣ ਗੇ। ਉਨਾਂ ਦਸਿਆ ਕਿ ਕੇਂਦਰ ਦੀ ਹਕੂਮਤ ਭਗਵੰਤ ਮਾਨ ਦੀ ਪੰਜਾਬ ਸਰਕਾਰ ਰਾਹੀਂ ਮੂੰਗੀ ਮਹੀੰਗੀ ਖਰੀਦ ਕੇ ਵਪਾਰੀਆਂ ਨੂੰ ਸਸਤੇ ਭਾਅ ਲੁਟਾਉਣ ਜਾ ਰਹੀ ਹੈ। ਸਿੱਟੇ ਵਜੋ ਅਨਾਜ ਮੰਡੀਆਂ ਚ ਆੜਤੀਆਂ ਅਤੇ ਗੱਲਾ ਮਜ਼ਦੂਰ  ਗਿਆਰਾਂ ਦਿਨ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਚਲ ਰਹੇ ਹਨ। ਪੰਜਾਬ ਸਰਕਾਰ ਦੇ ਕੰਨਾਂ ਤੇ ਅਜੇ ਤਕ ਜੂੰ ਨਹੀਂ ਸਰਕੀ । ਉਨਾਂ ਕਿਸਾਨਾਂ ਨੂੰ ਡੀ ਸੀ ਦਫਤਰ ਧਰਨੇ ਚ ਪੁੱਜਣ‌ਦਾ ਸੱਦਾ ਦਿੱਤਾ। ਇਸ ਸਮੇਂ ਜਥੇਬੰਦੀ ਦੀ ਪਿੰਡ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਬਲਦੇਵ ਸਿੰਘ ਪ੍ਰਧਾਨ,ਚਰਨ ਸਿੰਘ ਮੀਤ ਪ੍ਰਧਾਨ, ਮਨਦੀਪ ਸਿੰਘ ਸਕੱਤਰ,ਰਾਜਪਰੀਤਮ ਸਿੰਘ ਜਾਇੰਟ ਸਕਤਰ ਅਤੇ ਜਸਮੇਲ ਸਿੰਘ ਖਜਾਨਚੀ ਚੁਣੇ ਗਏ। ਇਸ ਸਮੇਂ ਬਚਿੱਤਰ ਸਿੰਘ ਜਨੇਤਪੁਰਾ, ਦੇਵਿੰਦਰ ਸਿੰਘ ਕਾਉਂਕੇ ਬਲਾਕ ਮੀਤ ਪ੍ਰਧਾਨ ਅਤੇ ਕੁਲਦੀਪ ਸਿੰਘ ਕਾਉਂਕੇ ਆਗੂ ਹਾਜਰ ਸਨ।