ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿੱਲਾ ਕਮੇਟੀ ਨੇ ਹੰਗਾਮੀ ਕੀਤਾ  ਦੋਰਾ

ਮੂੰਗੀ ਵੇਚਣ‌ ਆਏ ਕਿਸਾਨਾਂ ਨਾਲ ਸਰਕਾਰ ਦੀਆਂ ਉਲ ਜਲੂਲ ਹਿਦਾਇਤਾਂ ਕਾਰਨ ਆ ਰਹੀਆਂ ਸਮਸਿਆਵਾਂ ਬਾਰੇ ਪੜਤਾਲ ਕੀਤੀ
ਜਗਰਾਉਂ (ਗੁਰਕੀਰਤ ਸਿੰਘ)ਅੱਜ ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲਾ ਕਮੇਟੀ ਨੇ ਹੰਗਾਮੀ ਦੋਰਾ ਕੀਤਾ। ਮੂੰਗੀ ਵੇਚਣ‌ ਆਏ ਕਿਸਾਨਾਂ ਨਾਲ ਸਰਕਾਰ ਦੀਆਂ ਉਲ ਜਲੂਲ ਹਿਦਾਇਤਾਂ ਕਾਰਨ ਆ ਰਹੀਆਂ ਸਮਸਿਆਵਾਂ ਬਾਰੇ ਪੜਤਾਲ ਕੀਤੀ। ਕਿਸਾਨ ਆਗੂਆਂ ਨੇ ਮੂੰਗੀ ਦੀ ਫ਼ਸਲ ਸਿਰਫ ਸੁਸਾਇਟੀ ਦੀ ਦੁਕਾਨ ਤੇ ਵੇਚਣ, ਮੂੰਗੀ ਦੀ ਪੈਦਾਵਾਰ ਦੀ ਗਿਰਦਾਵਰੀ ਦਿਖਾਉਣ, ਝੋਨੇ ਦੀ 126 ਕਿਸਮ‌ ਫਸਲ ਬੀਜਣ ਲਈ ਮਜਬੂਰ ਕਰਨ, ਸਿਰਫ ਪੱਚੀ ਕੁਇੰਟਲ ਵੇਚਣ‌ ਦੀ ਪਾਬੰਦੀ ਆਦਿ ਹਿਟਲਰੀ ਹਿਦਾਇਤਾਂ ਦੀ ਸਖ਼ਤ ਨਿੰਦਾ ਕੀਤੀ। ਕਿਸਾਨ ਜਥੇਬੰਦੀ ਨੇ ਇਸ ਧੱਕੇਸਾਹੀ ਖਿਲਾਫ ਮਾਰਕੀਟ ਕਮੇਟੀ ਦਫ਼ਤਰ ਮੂਹਰੇ ਚਲ ਰਹੇ ਆੜਤੀਆਂ ਮਜ਼ਦੂਰਾਂ ਦੇ ਧਰਨੇ ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਕਿਸਾਨ ਕਿਸੇ ਵੀ ਤਰਾਂ ਨਾਲ ਇਨਾਂ ਹਿਦਾਇਤਾਂ ਮੁਤਾਬਿਕ ਨਹੀਂ ਚਲਣਗੇ।ਉਨਾਂ ਆੜਤੀਆਂ ਮਜ਼ਦੂਰਾਂ ਦੇ ਚਲ ਰਹੇ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਇਸ ਗੰਭੀਰ ਮਸਲੇ ਦੇ ਹੱਲ ਲਈ ਪੰਜਾਬ ਸਰਕਾਰ ਤੇ ਦਬਾਅ ਬਨਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਜਾ ਤਾਂ ਸਰਕਾਰ ਅਕਲੋਂ‌ ਕੋਰੀ ਹੈ ਤੇ ਜਾਂ ਫਿਰ ਏ ਸੀ ਕਮਰਿਆਂ ਵਿਚ ਬੈਠੀ ਨੋਕਰ ਸ਼ਾਹੀ ਨਿਕੰਮੀ ਹੈ। ਜੇਕਰ ਇਕ ਦੋ ਦਿਨ ਚ ਇਸ ਸਬੰਧੀ ਸਪਸ਼ਟ ਦਿਸ਼ਾ ਨਿਰਦੇਸ਼ ਸਰਕਾਰ ਵਲੋਂ ਜਾਰੀ ਨਾ ਹੋਏ ਤਾਂ‌ ਆਉਦੀਆਂ‌ ਬਾਰਸ਼ਾਂ ਚ ਮੂੰਗੀ ਦੀ ਫ਼ਸਲ ਬਰਬਾਦ ਹੋ ਜਾਵੇਗੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਨਾ ਦੀ ਹਾਲਤ‌ ਚ ਕਿਸਾਨਾਂ, ਗੱਲਾ ਮਜ਼ਦੂਰਾਂ , ਆੜਤੀਆਂ ਦੇ ਸਾਂਝੇ ਸੰਘਰਸ਼ ਦੀ ਵਿਓਂਤਬੰਦੀ ਕੀਤੀ ਜਾਵੇਗੀ।‌ਇਸ ਸਬੰਧੀ ਅਜ ਕਿਸਾਨ ਜਥੇਬੰਦੀ ਨੇ ਆੜਤੀਆਂ‌ਦੇ ਦੋਹਾਂ ਧੜਿਆਂ ਤੇ ਗਲਾ ਮਜ਼ਦੂਰਾਂ‌ ਨਾਲ ਵੀ ਮੀਟਿੰਗਾਂ ਕੀਤੀਆਂ।ਇਸ ਸਮੇਂ ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ, ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ, ਜਗਤਾਰ ਸਿੰਘ ਦੇਹੜਕਾ, ਹਰਜੀਤ ਸਿੰਘ ਆਗੂ ਕ਼ ਕਾਲਾ,ਤਾਰਾ ਸਿੰਘ ਅੱਚਰਵਾਲ ਤਿੰਨੇ ਬਲਾਕ ਪ੍ਰਧਾਨ, ਧਰਮ‌ ਸਿੰਘ ਸੂਜਾਪੁਰ, ਕਰਨੈਲ ਸਿੰਘ ਹੇਰਾਂ, ਜਸਵਿੰਦਰ ਸਿੰਘ ਭਮਾਲ, ਬਚਿੱਤਰ ਸਿੰਘ ਜਨੇਤਪੁਰਾ ਆਦਿ ਆਗੂ ਹਾਜ਼ਰ ਸਨ ।