ਡੱਲਾ ਨਹਿਰ ਵਿਚੋ ਔਰਤ ਦੀ ਲਾਸ ਅਤੇ ਮੋਟਰਸਾਇਕਲ ਮਿਿਲਆ

ਹਠੂਰ,3,ਜੂਨ-(ਕੌਸ਼ਲ ਮੱਲ੍ਹਾ)-ਲੁਧਿਆਣਾ-ਅਬੋਹਰ ਬਰਾਚ ਜੋ ਪਿੰਡ ਡੱਲਾ ਵਿਚੋ ਦੀ ਲੰਘਦੀ ਹੈ ਇਸ ਨਹਿਰ ਵਿਚੋ ਇੱਕ ਅਣਪਛਾਤੀ ਔਰਤ ਦੀ ਲਾਸ ਅਤੇ ਮੋਟਰਸਾਇਕਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਜਸਵਿੰਦਰ ਕੌਰ ਸਿੱਧੂ ਅਤੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਡੱਲਾ ਵੱਲੋ ਸੜਕ ਅਤੇ ਨਹਿਰ ਦੇ ਕਿਨਾਰਿਆ ਤੇ ਵੱਡੀ ਮਾਤਰਾ ਵਿਚ ਉੱਗੀ ਗਾਜਰ ਬੂਟੀ ਨੂੰ ਪੁੱਟਣ ਲਈ ਮਨਰੇਗਾ ਕਾਮੇ ਲਾਏ ਹੋਏ ਸਨ ਅਤੇ ਨਹਿਰ ਦਾ ਪਾਣੀ ਬੰਦ ਹੋਣ ਕਰਕੇ ਜਦੋ ਕਾਮਿਆ ਨੇ ਅਖਾੜੇ ਵਾਲੇ ਪਾਸੇ ਜਾ ਕੇ ਦੇਖਿਆ ਤਾਂ ਨਹਿਰ ਵਿਚ ਦੱਬੀ ਹੋਈ ਅਤੇ ਬੁਰੀ ਤਰ੍ਹਾ ਗਲੀ-ਸੜੀ ਇੱਕ ਔਰਤ ਦੀ ਲਾਸ ਮਿਲੀ ਅਤੇ ਕੁਝ ਹੀ ਦੂਰੀ ਤੇ ਬਿਨਾ ਨੰਬਰ ਤੋ ਇੱਕ ਕਾਲੇ ਰੰਗ ਦਾ ਹੀਰੋ ਮੋਟਰਸਾਇਕਲ ਮਿਿਲਆ ਜਿਸ ਦੀ ਸੂਚਨਾ ਮਨਰੇਗਾ ਕਾਮਿਆ ਨੇ ਗ੍ਰਾਮ ਪੰਚਾਇਤ ਡੱਲਾ ਨੂੰ ਦਿੱਤੀ ਅਤੇ ਗ੍ਰਾਮ ਪੰਚਾਇਤ ਡੱਲਾ ਨੇ ਇਸ ਬਾਰੇ ਸਬੰਧਤ ਪੁਲਿਸ ਚੌਕੀ ਕਾਉਕੇ ਕਲਾਂ ਨੂੰ ਇਤਲਾਹ ਦਿੱਤੀ ਤਾਂ ਪੁਲਿਸ ਮੁਲਾਜਮਾ ਨੇ ਔਰਤ ਦੀ ਲਾਸ ਆਪਣੇ ਕਬਜੇ ਵਿਚ ਲੈ ਲਈ ਅਤੇ ਮੋਟਰਸਾਇਕਲ ਸਰਪੰਚ ਡੱਲਾ ਦੇ ਘਰ ਖੜ੍ਹਾ ਕਰ ਦਿੱਤਾ।ਉਨ੍ਹਾ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਜਿਸ ਕਿਸੇ ਵੀਰ ਦਾ ਇਹ ਮੋਟਰਸਾਇਕਲ ਹੈ ਉਹ ਪੁਲਿਸ ਚੌਕੀ ਕਾਉਕੇ ਕਲਾਂ ਨਾਲ ਸੰਪਰਕ ਕਰ ਸਕਦਾ ਹੈ।ਇਸ ਸਬੰਧੀ ਜਦੋ ਪੁਲਿਸ ਚੌਕੀ ਕਾਉਕੇ ਕਲਾਂ ਦੇ ਏ ਐਸ ਆਈ ਗੁਰਸੇਵਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮੈ ਕੁਝ ਸਮੇਂ ਬਾਅਦ ਤੁਹਾਨੂੰ ਫੋਨ ਕਰਦਾ ਹਾਂ ਪਰ ਖਬਰ ਲਿਖੇ ਜਾਣ ਤੱਕ ਕੱਟ ਏ ਐਸ ਆਈ ਗੁਰਸੇਵਕ ਸਿੰਘ ਦਾ ਫੋਨ ਨਹੀ ਆਇਆ।