ਗ੍ਰਾਮ ਪੰਚਾਇਤ ਮੱਲ੍ਹਾ ਨੇ ਚਿੱਟੇ ਦੇ ਖਿਲਾਫ ਮਤਾ ਪਾਸ ਕੀਤਾ

ਹਠੂਰ,3,ਜੂਨ-(ਕੌਸ਼ਲ ਮੱਲ੍ਹਾ)- ਚਿੱਟਾ ਵੇਚਣ ਵਾਲਿਆ ਖਿਲਾਫ ਸਮੂਹ ਪਿੰਡ ਵਾਸੀਆ ਦਾ ਇੱਕ ਭਾਰੀ ਇਕੱਠ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਗ੍ਰਾਮ ਪੰਚਾਇਤ ਮੱਲ੍ਹਾ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਵਿਖੇ ਨਿੰਮ ਵਾਲੇ ਥੱੜ੍ਹੇ ਤੇ ਹੋਇਆ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਸਰਪੰਚ ਹਰਬੰਸ ਸਿੰਘ ਢਿੱਲੋ,ਸਾਬਕਾ ਸਰਪੰਚ ਗੁਰਮੇਲ ਸਿੰਘ ਅਤੇ ਤਰਕਸੀਲ ਆਗੂ ਗੁਰਮੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਚਿੱਟਾ ਵੇਚਦਾ ਹੈ ਤਾਂ ਉਸ ਖਿਲਾਫ ਗ੍ਰਾਮ ਪੰਚਾਇਤ ਮੱਲ੍ਹਾ ਵੱਲੋ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਜੇਕਰ ਚਿੱਟਾ ਵੇਚਣ ਵਾਲੇ ਦੀ ਪਿੰਡ ਵਿਚੋ ਕੋਈ ਵਿਅਕਤੀ ਜਮਾਨਤ ਦੇਵੇਗਾ ਤਾਂ ਜਮਾਨਤ ਦੇਣ ਵਾਲੇ ਵਿਅਕਤੀ ਦਾ ਪਿੰਡ ਵਿਚੋ ਸਮਾਜਿਕ ਬਾਈਕਾਟ ਕੀਤਾ ਜਾਵੇਗਾ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਚਿੱਟਾ ਵੇਚਦਾ ਹੈ ਤਾਂ ਉਹ ਤੁਰੰਤ ਇਹ ਗੈਰ ਕਾਨੂੰਨੀ ਕੰਮ ਬੰਦ ਕਰ ਦੇਵੇ ਨਹੀ ਤਾਂ ਆਉਣ ਵਾਲੇ ਦਿਨਾ ਵਿਚ ਇਸ ਦੇ ਸਿੱਟੇ ਗੰਭੀਰ ਨਿਕਲਣਗੇ।ਇਸ ਮੌਕੇ ਪਿੰਡ ਵਾਸੀਆ ਨੇ ਨਸ਼ਾ ਵਿਰੋਧੀ ਐਕਸਨ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਅਤੇ ਪਿੰਡ ਵਾਸੀਆ ਨੇ ਚਿੱਟੇ ਦੇ ਖਿਲਾਫ ਇੱਕ ਜੁੱਟ ਹੁਣ ਦਾ ਪ੍ਰਣ ਲਿਆ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਗੁਰਦੀਪ ਸਿੰਘ ਖਾਲਸਾ,ਮੀਤ ਪ੍ਰਧਾਨ ਰੁਲਦੂ ਸਿੰਘ,ਸੈਕਟਰੀ ਗੁਰਮੀਤ ਸਿੰਘ,ਬੂਟਾ ਸਿੰਘ,ਹਰਜੀਤ ਸਿੰਘ,ਭਾਈ ਅਮਰਜੀਤ ਸਿੰਘ ਖਾਲਸਾ,ਹਰਦੀਪ ਕੌਸ਼ਲ ਮੱਲ੍ਹਾ,ਗੁਰਮੀਤ ਸਿੰਘ ਕੁਬੈਤ ਵਾਲੇ,ਕੁਲਵੰਤ ਸਿੰਘ,ਬਲਦੇਵ ਸਿੰਘ,ਗੁਰਚਰਨ ਸਿੰਘ ਸੰਧੂ,ਜਗਜੀਤ ਸਿੰਘ ਖੇਲਾ,ਕਰਮਜੀਤ ਸਿੰਘ,ਨੰਬਰਦਾਰ ਜਸਪਾਲ ਸਿੰਘ,ਲਖਵੀਰ ਸਿੰਘ ਦਿਓਲ,ਅਮਰੀਕ ਸਿੰਘ,ਸੁਦਾਗਰ ਸਿੰਘ,ਸੇਵਕ ਸਿੰਘ,ਗੁਰਬਖਸ ਸਿੰਘ ਧਾਲੀਵਾਲ,ਗਿਆਨੀ ਅਵਤਾਰ ਸਿੰਘ,ਸਤਨਾਮ ਸਿੰਘ,ਦਵਿੰਦਰਪਾਲ ਸ਼ਰਮਾਂ,ਭਜਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਸਾਬਕਾ ਸਰਪੰਚ ਗੁਰਮੇਲ ਸਿੰਘ ਇਕੱਠ ਨੂੰ ਸੰਬੋਧਨ ਕਰਦੇ ਹੋਏ।