ਹਰਬੰਸ ਵਿਰਾਸਤ ਅਕੈਡਮੀ ਜਗਰਾਂਓ ਨੇ ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਚੇਤਨਾ ਮੁਹਿੰਮ ਵਿਚ ਹਿੱਸਾ ਲਿਆ 

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਇਸਤਰੀਆਂ ਚੂਹੜਚੱਕ  ਦੇ ਮੈਡਮ ਕੁਲਜੀਤ ਕੌਰ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਅਕੈਡਮੀ ਦੀ ਡਾਇਰੈਕਟਰ ਦਲਜੀਤ ਕੌਰ ਹਠੂਰ ਨੇ ਚੂਹੜਚੱਕ ਵਿਖੇ ਚੇਤਨਾ ਸਮਾਗਮ ਕਰਵਾਇਆ 

ਜਗਰਾਉਂ , 31 ਮਈ  ( ਮਨਜਿੰਦਰ ਗਿੱਲ  ) ‘ਚੇਤਨਾ ਜਾਗੋ’ ਰਾਹੀਂ ਨਸਿਆਂ ਤੋਂ ਸੁਚੇਤ ਕਰਕੇ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਸਮੁੱਚੇ ਵਿਸ਼ਵ ਦੇ ਪੰਜਾਬੀਆਂ ਨੂੰ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ । ਪੰਜਾਬੀ ਕਿਰਤੀ ਸੁਭਾਅ ਦੇ ਮਾਲਿਕ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਹਨ ।ਪੰਜਾਬ ਵਿਚ ਨਸ਼ਿਆਂ ਦੇ ਛੇਵੇ ਦਰਿਆ ਨੇ ਸੰਸਾਰ ਵਿਚ ਵਸਦੇ ਪੰਜਾਬੀਆਂ ਦੇ ਮੱਥੇ ਤੇ ਕਲੰਕ ਦਾ ਕੰਮ ਕੀਤਾ ਹੈ ।ਕੁਦਰਤ ਦੀ ਰਮਜ਼ ਨਾ ਸਮਝ ਕੇ ਪੰਜਾਬੀ ਆਪਣੀ ਜੜ੍ਹ ਆਪ ਪੁੱਟ ਰਹੇ ਹਨ ।ਇਸ ਮੌਕੇ ਕਵਿਤਾ, ਗੀਤਾਂ , ਲੈਕਚਰਾਂ ਰਾਹੀਂ ਨਸ਼ਾ  ਸਿਹਤ ਅਤੇ ਵਾਤਾਵਰਣ ਲਈ ਖਤਰਾ ਹੈ ;ਇਹ ਸੰਦੇਸ਼ ਦਿੱਤਾ, ਛੋਟੀਆਂ ਬੱਚੀਆਂ ਪਰਨੀਤ ਅਤੇ ਹਰਨੀਤ ਦੋਵਾਂ ਭੈਣਾਂ ਨੇ ਕੋਰੀਓਗਰਾਫੀ  ਰਾਹੀਂ ਨਸ਼ਾ ਮੁਕਤ ਸਮਾਜ ਸਿਰਜਣ ਲਈ ਬੜੇ ਭਾਵਪੂਰਕ ਢੰਗ ਨਾਲ ਅਪੀਲ ਕੀਤੀ ।ਇਸ ਸਮਾਗਮ ਵਿਚ ਹਰਲਿਵਲੀਨ ਕੌਰ, ਸਿਮਰਜੀਤ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ,ਸੰਦੀਪ ਕੌਰ , ਕਮਲਦੀਪ ਕੌਰ ਨੇ ਸਮੁੱਚੇ ਵਿਦਿਆਰਥੀਆਂ  ਨੂੰ ਚੰਗੀਆਂ ਆਦਤਾਂ ਗ੍ਰਹਿਣ ਕਰਨ ਲਈ ਪ੍ਰੇਰਿਆ ਕਿਉਂਕਿ ਚੰਗੀਆਂ ਆਦਤਾਂ ਵਾਲੇ ਇਨਸਾਨ ਆਪਣੀ ਅਤੇ ਸਮਾਜ ਦੀ ਬਿਹਤਰੀ ਵਾਸਤੇ ਸਦਾ ਤਤਪਰ ਰਹਿੰਦੇ ਹਨ ।