ਬੀਬੀ ਸਰਬਜੀਤ ਕੌਰ ਮਾਣੂੰਕੇ ਹਲਕਾ ਵਿਧਾਇਕ ਜਗਰਾਉਂ ਨੇ ਬਿਜਲੀ ਵਿਭਾਗ ਦੀ TRY ਡਵੀਜ਼ਨ ਜਗਰਾਉਂ ਨੂੰ ਮੁੜ ਤੋਂ ਚਾਲੂ ਕਰਵਾਇਆ  

ਜਗਰਾਉਂ, 26 ਮਈ ( ਮਨਜਿੰਦਰ ਗਿੱਲ  ) ਬਿਜਲੀ ਵਿਭਾਗ ਦੀ TRY ਡਵੀਜ਼ਨ ਮੋਗਾ ਰੋਡ ਜਗਰਾਉਂ (ਜਿੱਥੇ ਲੋਕਾਂ ਦੇ ਸੜੇ ਹੋਏ ਟਰਾਸਫਾਰਮਰ ਜਮਾਂ ਹੁੰਦੇ ਹਨ) ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਸੀ । ਜਿਸ ਕਾਰਨ ਲੋਕਾਂ ਨੂੰ ਸੜੇ ਹੋਏ ਟ੍ਰਾਂਸਫ਼ਾਰਮਰ ਮੋੜਨ ਦੋਰਾਹੇ ਜਾਣਾ ਪੈਂਦਾ ਸੀ। ਜਿਸ ਨਾਲ ਲੋਕਾਂ ਉਪਰ ਖਾਹਮਖਾਹ ਵਾਧੂ ਦਾ ਖਰਚ ਪੈਂਦਾ ਸੀ ਜਿਸ ਤੋਂ ਅੱਜ ਜਗਰਾਉਂ ਹਲਕੇ ਦੇ ਲੋਕਾਂ ਨੂੰ ਵੱਡੀ  ਰਾਹਤ ਮਿਲੀ ਹੈ । ਅੱਜ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਹਲਕੇ ਦੇ ਲੋਕਾਂ ਦੀ ਵੱਡੀ ਸਮੱਸਿਆ ਦਾ ਹੱਲ ਕਰਦੇ ਹੋਏ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ TRY ਡਵੀਜ਼ਨ ਨੂੰ ਮੁੜ ਚਾਲੂ ਕਰਵਾਇਆ ।  ਜਿਸ ਦਾ ਅੱਜ ਉਦਘਾਟਨ ਕੀਤਾ ਗਿਆ। ਉਸ ਸਮੇਂ ਹਲਕਾ ਭਰ ਤੂੰ  ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਬੀਬੀ ਸਰਬਜੀਤ ਕੌਰ ਮਾਣੂੰਕੇ ਹਲਕਾ ਵਿਧਾਇਕ ਜਗਰਾਉਂ ਦਾ ਧੰਨਵਾਦ ਕੀਤਾ।