ਵਿਧਾਇਕ ਇਯਾਲੀ ਕੈਨੇਡਾ ਫੇਰੀ ਤੋਂ ਪਰਤਣ ਉਪਰੰਤ ਮੁੜ ਲੋਕ ਕਚਹਿਰੀ ਵਿੱਚ ਹਾਜ਼ਰ 

ਦਫ਼ਤਰ ਪਹੁੰਚ ਕੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ¹ ਕੀਤੀ ਹਦਾਇਤ 
ਮੁੱਲਾਂਪੁਰ ਦਾਖਾ,21ਮਈ (ਸਤਵਿੰਦਰ ਸਿੰਘ ਗਿੱਲ)- ਵਿਧਾਨ ਸਭਾ ਹਲਕਾ ਦਾਖਾ ਤੋ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ ਮਨਪ੍ਰੀਤ ਸਿੰਘ ਇਯਾਲੀ  ਵੱਲੋਂ  ਆਪਣੀ ਕੈਨੇਡਾ ਫੇਰੀ ਤੋਂ ਵਾਪਸ ਪਰਤਣ ਤੋਂ ਬਾਅਦ ਅੱਜ ਪਹਿਲੇ ਦਿਨ  ਆਪਣੇ ਦਫਤਰ ਵਿਖੇ ਬੈਠ ਕੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ। ਵਿਧਾਇਕ  ਇਯਾਲੀ ਨੇ ਬੀਤੇ ਦਿਨੀਂ ਕੈਨੇਡਾ ਵਿਖੇ ਪਾਈ ਗਈ ਫੇਰੀ ਦੇ ਦੌਰਾਨ  ਪਰਵਾਸੀ ਪੰਜਾਬੀਆਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ  ਕੀਤੇ ਸਵਾਗਤ ਤੇ  ਵੱਡੀਆਂ ਮੀਟਿੰਗਾਂ ਸਬੰਧੀ ਖੁਲਾਸਾ ਕਰਦਿਆਂ  ਕਿਹਾ ਕਿ  ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਪੰਜਾਬੀਆਂ ਦਾ ਅੱਜ ਵੀ ਪੰਜਾਬ ਨਾਲ ਅੰਤਾਂ ਦਾ ਮੋਹ ਹੈ ਅਤੇ ਉਹ ਪੰਜਾਬ ਲਈ ਹਰ ਉਹ ਕਾਰਜ ਕਰਨ ਲਈ ਤੱਤਪਰ ਹਨ ਜਿਸ ਨਾਲ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਤਰੱਕੀ ਦੇ ਰਾਹ ਵੱਲ ਚੱਲ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਹਮੇਸ਼ਾਂ ਤੋਂ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ  ਤੇ ਕੇਂਦਰਤ ਰਹੀ ਹੈ ਅਤੇ ਆਉਣ ਵਾਲੇ ਸਮੇਂ ਅੰਦਰ ਵੀ ਸੂਬੇ ਅੰਦਰ ਵਿਰੋਧੀ ਸਰਕਾਰ ਹੋਣ ਦੇ ਬਾਵਜੂਦ ਸਰਕਾਰ ਦੀਆਂ ਸੋਸ਼ਲ ਵੈੱਲਫੇਅਰ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਵਾਇਆ ਜਾਵੇਗਾ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਮਜਬੂਰ ਕੀਤਾ ਜਾਵੇਗਾ।