ਜਗਰਾਓ,ਹਠੂਰ,20,ਮਈ-(ਕੌਸ਼ਲ ਮੱਲ੍ਹਾ)- ਪਿੰਡ ਬੁਰਜ ਕੁਲਾਰਾ ਦੀ ਮਹਿਲਾ ਸਰਪੰਚ ਦੇ ਪਤੀ ਨਿਰਮਲ ਸਿੰਘ ਦੇ ਖਿਲਾਫ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਪੁਲਿਸ ਥਾਣਾ ਹਠੂਰ ਅੱਗੇ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ,ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਸਰਕਲ ਜਗਰਾਓ ਦੇ ਪ੍ਰਧਾਨ ਮਾਸਟਰ ਜਗਤਾਰ ਸਿੰਘ ਦੇਹੜਕਾ,ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ,ਮਨਦੀਪ ਸਿੰਘ ਆਦਿ ਨੇ ਕਿਹਾ ਕਿ ਪਾਵਰਕਾਮ ਦਫਤਰ ਲੱਖਾ ਦੇ ਮੁਲਾਜਮਾ ਵੱਲੋ ਨਿਰਮਲ ਸਿੰਘ ਬੁਰਜ ਕੁਲਾਰਾ ਤੇ ਝੂਠਾ ਮੁਕੱਦਮਾ ਦਰਜਾ ਕਰਵਾਇਆ ਗਿਆ ਹੈ ਅਸੀ ਇਸ ਮੁਕੱਦਮੇ ਦਾ ਸਖਤ ਸਬਦਾ ਵਿਚ ਵਿਰੋਧ ਕਰਦੇ ਹਾਂ ਕਿਉਕਿ ਹਠੂਰ ਪੁੁਲਿਸ ਨੇ ਕੋਈ ਵੀ ਤਫਤੀਸ ਨਹੀ ਕੀਤੀ ਸਿਰਫ ਪਾਵਰਕਾਮ ਦੇ ਅਧਿਕਾਰੀਆ ਦੇ ਦਬਾਅ ਹੇਠ ਇਹ ਮਾਮਲਾ ਦਰਜ ਕੀਤਾ ਹੈ।ਉਨ੍ਹਾ ਕਿਹਾ ਕਿ ਪੰਜਾਬ ਵਿਚ ਭਾਵੇ ਸ੍ਰੋਮਣੀ ਅਕਾਲੀ ਦਲ (ਬਾਦਲ),ਕਾਗਰਸ ਜਾਂ ਆਮ-ਆਦਮੀ ਦੀ ਸਰਕਾਰ ਹੋਵੇ ਪਰ ਪੁਲਿਸ ਥਾਣਿਆ ਵਿਚ ਇਨਸਾਫ ਨਹੀ ਮਿਲਦਾ ਸਿਰਫ ਝੂਠੇ ਮਾਮਲੇ ਦਰਜ ਕੀਤੇ ਜਾਦੇ ਹਨ।ਉਨ੍ਹਾ ਕਿਹਾ ਕਿ 17 ਮਈ ਨੂੰ ਪਾਵਰਕਾਮ ਦਫਤਰ ਲੱਖਾ ਦੇ ਮੁਲਾਜਮ ਪਿੰਡ ਬੁਰਜ ਕੁਲਾਰਾ ਦੇ ਬਿਜਲੀ ਮੀਟਰਾ ਦਾ ਲੋਡ ਚੈਕ ਕਰਨ ਲਈ ਸਵੇਰੇ ਤਿੰਨ ਵਜੇ ਲੋਕਾ ਦੇ ਘਰਾ ਵਿਚ ਬਿਨਾ ਸੂਚਿੱਤ ਕੀਤਿਆ ਗਏ ਜਦੋ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨਿਰਮਲ ਸਿੰਘ ਨੇ ਬਿਜਲੀ ਮੁਲਾਜਮਾ ਨੂੰ ਇਹ ਪੱੁਛਿਆ ਕਿ ਤੁਸੀ ਕੀ ਕਰ ਰਹੇ ਹੋ ਤਾਂ ਇੱਕ ਬਿਜਲੀ ਮੁਲਾਜਮ ਨਿਰਮਲ ਸਿੰਘ ਨੂੰ ਗਲਤ ਸਬਦ ਬੋਲਣ ਲੱਗਾ ਜਿਸ ਦਾ ਪਿੰਡ ਵਾਸੀਆ ਨੇ ਵਿਰੋਧ ਕੀਤਾ ਅਤੇ ਫਿਰ ਬਿਜਲੀ ਮੁਲਾਜਮ ਨੇ ਆਪਣੀ ਗਲਤੀ ਮੰਨ ਕੇ ਪਿੰਡ ਵਾਸੀਆ ਤੋ ਮਾਫੀ ਮੰਗੀ।ਇਹ ਸਾਰਾ ਮਾਮਲਾ ਸਾਂਤ ਹੋ ਗਿਆ ਸੀ।ਫਿਰ 19 ਮਈ ਨੂੰ ਬਿਜਲੀ ਮੁਲਾਜਮਾ ਵੱਲੋ ਥਾਣਾ ਹਠੂਰ ਵਿਖੇ ਨਿਰਮਲ ਸਿੰਘ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ,ਇਸ ਮਾਮਲੇ ਨੂੰ ਤੁਰੰਤ ਰੱਦ ਕੀਤਾ ਜਾਵੇ।ਉਨ੍ਹਾ ਕਿਹਾ ਕਿ ਸਾਡੀ ਮੰਗ ਹੈ ਕਿ ਜੇ ਈ ਸੁਖਦੇਵ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਨਹੀ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਧਰਨਾਕਾਰੀਆ ਨੂੰ ਸਪੈਸਲ ਬਰਾਚ ਦੇ ਡੀ ਐਸ ਪੀ ਗੁਰਬਿੰਦਰ ਸਿੰਘ ਨੇ ਵਿਸਵਾਸ ਦਿਵਾਇਆ ਕਿ ਇਸ ਮਸਲੇ ਦਾ ਹੱਲ 27 ਮਈ ਦਿਨ ਸੁੱਕਰਵਾਰ ਤੱਕ ਕਰ ਦਿੱਤਾ ਜਾਵੇਗਾ ਤਾਂ ਪਿੰਡ ਬੁਰਜ ਕੁਲਾਰਾ ਵਾਸੀਆ ਨੇ ਧਰਨਾ ਚੁੱਕਿਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਸੁਖਪਾਲ ਕੌਰ ਬੁਰਜ ਕੁਲਾਰਾ,ਸਰਪੰਚ ਮਲਕੀਤ ਸਿੰਘ ਹਠੂਰ,ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ,ਇਕਾਈ ਪ੍ਰਧਾਨ ਦਲਵੀਰ ਸਿੰਘ ਬੁਰਜ ਕੁਲਾਰਾ,ਤਾਰਾ ਸਿੰਘ ਰਾਏਕੋਟ,ਦਲਵੀਰ ਸਿੰਘ ਕਾਉਕੇ,ਮਨਦੀਪ ਸਿੰਘ ਭੰਮੀਪੁਰਾ,ਮਾਸਟਰ ਇਕਬਾਲ ਸਿੰਘ ਮੱਲ੍ਹਾ,ਛਿੰਦਰਪਾਲ ਸ਼ਰਮਾਂ,ਜਗਸੀਰ ਸਿੰਘ,ਅਵਤਾਰ ਸਿੰਘ,ਗੁਰਪ੍ਰੀਤ ਸਿੰਘ,ਬੂਟਾ ਸਿੰਘ,ਕਰਮਜੀਤ ਸਿੰਘ ਕਰਮਾ,ਲਾਡੀ ਹਠੂਰ ਵੱਡੀ ਗਿਣਤੀ ਵਿਚ ਪਿੰਡ ਬੁਰਜ ਕੁਲਾਰਾ ਦੀਆ ਔਰਤਾ ਹਾਜ਼ਰ ਸਨ।
ਫੋਟੋ ਕੈਪਸਨ:- ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ।